
ਸਿਹਤ ਲਈ ਲਾਭਦਾਇਕ ਮੰਨੀ ਜਾਣ ਵਾਲੀ ਗਾਜਰ ਨੂੰ ਅਕਸਰ ਲੋਕ ਬਤੋਰ ਸਬਜ਼ੀ ਹੀ ਇਸਤੇਮਾਲ ਕਰਦੇ ਹਨ। ਕੁੱਝ ਲੋਕ ਤਾਂ ਇਸ ਦਾ ਨਾਮ ਸੁਣਦੇ ਹੀ...
ਸਿਹਤ ਲਈ ਲਾਭਦਾਇਕ ਮੰਨੀ ਜਾਣ ਵਾਲੀ ਗਾਜਰ ਨੂੰ ਅਕਸਰ ਲੋਕ ਬਤੋਰ ਸਬਜ਼ੀ ਹੀ ਇਸਤੇਮਾਲ ਕਰਦੇ ਹਨ। ਕੁੱਝ ਲੋਕ ਤਾਂ ਇਸ ਦਾ ਨਾਮ ਸੁਣਦੇ ਹੀ ਨੱਕ-ਮੂੰਹ ਸਿਕੋੜਨੇ ਲੱਗਦੇ ਹਨ ਪਰ ਜੇਕਰ ਤੁਸੀਂ ਚਾਹੋ ਤਾਂ ਇਸ ਦੀ ਮਦਦ ਨਾਲ ਕੁੱਝ ਲਜ਼ੀਜਦਾਰ ਸਨੈਕਸ ਵੀ ਤਿਆਰ ਕਰ ਸਕਦੇ ਹੋ। ਇਹ ਇਕ ਅਜਿਹਾ ਸਨੈਕ ਹੈ, ਜੋ ਗਾਜਰ ਨਾ ਪਸੰਦ ਕਰਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਪਸੰਦ ਆਵੇਗਾ। ਤਾਂ ਅੱਜ ਅਸੀਂ ਤੁਹਾਨੂੰ ਗਾਜਰ ਦੇ ਸਨੈਕਸ ਬਣਾਉਣ ਦੇ ਢੰਗ ਬਾਰੇ ਦੱਸ ਰਹੇ ਹਾਂ। ਇਸ ਸਨੈਕ ਨੂੰ ਖਾਣ ਤੋਂ ਬਾਅਦ ਹਰ ਕੋਈ ਆਪਣੀਆਂ ਉਂਗਲਾਂ ਹੀ ਚਟਦਾ ਰਹਿ ਜਾਵੇਗਾ। ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ -
carrot snack
ਸਮੱਗਰੀ :- ਕੱਦੂਕਸ ਕੀਤੀ ਹੋਈ 3-4 ਗਾਜਰ, ਦੋ ਵੱਡੇ ਚਮਚ ਵਨੀਲਾ ਕਸਟਰਡ ਪਾਊਡਰ, ਇਕ ਹਰੀ ਮਿਰਚ ਬਰੀਕ ਕਟੀ ਹੋਈ, ਕਟਿਆ ਹੋਇਆ ਧਨੀਆ, ਦੋ ਵੱਡੇ ਚਮਚ ਮੈਦਾ, ਦੋ ਉੱਬਲ਼ੇ ਆਲ, ਲੂਣ, ਜਾਈਫ਼ਲ, ਬ੍ਰੈਡਕਰੰਸ, ਰਿਫਾਇੰਡ
ਢੰਗ - ਗਾਜਰ ਦੇ ਸਨੈਕ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਕੱਦੂਕਸ ਕੀਤੀ ਹੋਈ ਗਾਜਰ ਲਉ। ਹੁਣ ਤੁਸੀਂ ਇਸ ਵਿਚ ਵਨੀਲਾ ਕਸਟਰਡ ਪਾਊਡਰ, ਇਕ ਹਰੀ ਮਿਰਚ, ਲੂਣ, ਕਟਿਆ ਹੋਇਆ ਧਨੀਆ, ਮੈਦਾ ਜਾਂ ਵੇਸਣ, ਉੱਬਲ਼ੇ ਆਲ, ਜਾਈਫ਼ਲ ਨੂੰ ਘਿਸਾ ਕੇ ਉਸ ਵਿਚ ਪਾਉ। ਹੁਣ ਹੱਥਾਂ ਦੀ ਮਦਦ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
carrot
ਜਦੋਂ ਤੁਸੀਂ ਇਸ ਨੂੰ ਮਿਕਸ ਕਰੋਗੇ ਤਾਂ ਇਹ ਇਕ ਆਟੇ ਦੀ ਤਰ੍ਹਾਂ ਬਣ ਜਾਵੇਗਾ। ਗਾਜਰ ਦੇ ਸਨੈਕਸ ਤਿਆਰ ਕਰਨ ਲਈ ਤੁਸੀਂ ਥੋੜ੍ਹਾ - ਥੋੜ੍ਹਾ ਮਿਕਸਚਰ ਲੈ ਕੇ ਉਸ ਨੂੰ ਅਪਣੀ ਹੱਥਾਂ ਦੀ ਮਦਦ ਨਾਲ ਮਨਚਾਹਾ ਸ਼ੇਪ ਦਿਉ। ਇਸ ਤਰ੍ਹਾਂ ਤੁਸੀਂ ਸਾਰਾ ਮਿਕਸਚਰ ਇਸੇ ਤਰ੍ਹਾਂ ਤਿਆਰ ਕਰੋ। ਹੁਣ ਇਸ ਦੀ ਕੋਟਿੰਗ ਕਰੋ। ਇਸ ਦੇ ਲਈ ਤੁਸੀਂ ਵਨੀਲਾ ਕਸਟਰਡ ਪਾਊਡਰ ਦਾ ਪ੍ਰਯੋਗ ਕਰੋ। ਤੁਸੀਂ ਸਨੈਕਸ ਨੂੰ ਸਿਰਫ਼ ਇਕ ਸੇਕੇਂਡ ਲਈ ਪਾਣੀ ਵਿਚ ਘੁਮਾਉ ਅਤੇ ਫਿਰ ਬ੍ਰੈਡਕਰੰਸ ਨਾਲ ਦੁਬਾਰਾ ਕੋਟਿੰਗ ਕਰੋ। ਹੁਣ ਤੁਸੀਂ ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ। ਜਦੋਂ ਇਹ ਗਰਮ ਹੋ ਜਾਵੇ ਤਾਂ ਮੀਡੀਅਮ ਅੱਗ ਉਤੇ ਇਨ੍ਹਾਂ ਨੂੰ ਸੁਨਹਿਰੇ ਅਤੇ ਕੁਰਕੁਰੇ ਹੋ ਜਾਣ ਤੱਕ ਪਕਾਉ ਫਿਰ ਟਿਸ਼ੂ ਪੇਪਰ ਉਤੇ ਕੱਢੋ। ਹੁਣ ਤੁਹਾਡੇ ਗਾਜਰ ਦੇ ਸਨੈਕਸ ਤਿਆਰ ਹਨ। ਇਸ ਨੂੰ ਤੁਸੀਂ ਗਰਮਾ-ਗਰਮ ਅਪਣੀ ਮਨਚਾਹੀ ਚਟਨੀ ਦੇ ਨਾਲ ਸਰਵ ਕਰੋ।