
ਸਿਹਤ
ਵਿਭਾਗ ਵਲੋਂ ਕੀਤੀ ਇਕ ਖੋਜ ਵਿਚ ਪਾਇਆ ਗਿਆ ਕਿ ਗਾਜਰਾਂ ਮਰਦਾਂ ਦੀ ਜਣਨ ਸਮਰਥਾ ਵਧਾਉਣ
ਵਿਚ ਬਹੁਤ ਸਹਾਈ ਹੁੰਦੀਆਂ ਹਨ। ਪਹਿਲਾਂ ਤਾਂ ਕੇਵਲ ਇਹੀ ਕਿਹਾ ਜਾਂਦਾ ਸੀ ਕਿ ਨਿਗ੍ਹਾ ਦੀ
ਤੰਦਰੁਸਤੀ ਵਾਸਤੇ ਗਾਜਰਾਂ ਕਾਫ਼ੀ ਸਹਾਈ ਹੁੰਦੀਆਂ ਹਨ, ਪਰ ਹੁਣ ਨਵੀਂ ਖੋਜ ਨੇ ਇਹ ਵੀ
ਜਾਹਿਰ ਕੀਤਾ ਹੈ ਕਿ ਗਾਜਰਾਂ ਨਾਲ ਆਦਮੀਆਂ ਦੀ ਜਣਨ ਸਮਰੱਥਾ ਵੀ ਵਧਦੀ ਹੈ ।
ਸਿਹਤ ਖੋਜੀਆਂ ਨੇ ਸਬਜ਼ੀਆਂ ਤੇ ਫਲਾਂ ਦੀ ਜਾਂਚ ਕਰਦਿਆਂ ਪਾਇਆ ਕਿ ਆਦਮੀਆਂ ਦੇ ਅੰਦਰ ਸ਼ੁਕਰਾਣੂ ਬਣਨ ਵਿਚ ਸਾਰੀਆਂ ਸਬਜ਼ੀਆਂ ਤੇ ਫਲਾਂ ਵਿਚੋਂ ਗਾਜਰਾਂ ਸੱਭ ਨਾਲੋਂ ਵੱਧ ਪ੍ਰਭਾਵਸ਼ਾਲੀ ਹਨ। ਅਮਰੀਕਾ ਦੀ ਹਾਰਵਰਡ ਯੂਨੀਵਰਸਟੀ ਦੇ ਖੋਜੀਆਂ ਨੇ 200 ਨੌਜਵਾਨਾਂ ਦੀ ਰੋਜ਼ਾਨਾ ਦੀ ਖ਼ੁਰਾਕ ਦਾ ਅਧਿਐਨ ਕੀਤਾ, ਜਿਨ੍ਹਾਂ ਨੂੰ ਵੱਖ-ਵੱਖ ਸਬਜ਼ੀਆਂ ਤੇ ਫੱਲ ਇਸਤੇਮਾਲ ਕਰਨ ਲਈ ਦਿਤੇ ਗਏ ਪਰ ਜਦੋਂ ਆਖ਼ਰੀ ਜਾਂਚ ਕੀਤੀ ਗਈ ਤਾਂ ਗਾਜਰਾਂ ਖਾਣ ਵਾਲੇ ਨੌਜਵਾਨਾਂ ਵਿਚ ਸ਼ੁਕਰਾਣੂਆਂ ਦੀ ਮਾਤਰਾ ਸੱਭ ਤੋਂ ਵਧ ਪਾਈ ਗਈ।
ਲਾਭਦਾਇਕ ਹੈ ਸੀਤਾਫਲ
ਗੰਜੇਪਨ ਨੂੰ ਕਰੋ ਦੂਰ : ਇਸ ਦੀ ਬੀਜ ਨੂੰ ਬਕਰੀ ਦੇ ਦੁੱਧ ਨਾਲ ਪੀਹ ਕੇ ਲੇਪ ਕਰਨ ਨਾਲ ਸਿਰ 'ਤੇ ਵਾਲ ਆ ਜਾਂਦੇ ਹਨ ਅਤੇ ਦਿਮਾਗ਼ ਨੂੰ ਠੰਢਕ ਪਹੁੰਚਦੀ ਹੈ।
ਜੂੰਆਂ
ਦਾ ਇਲਾਜ : ਸੀਤਾਫਲ ਦੇ ਬੀਜਾਂ ਨੂੰ ਪੀਹ ਕੇ ਇਸ ਦਾ ਚੂਰਨ ਬਣਾ ਕੇ ਪਾਣੀ ਨਾਲ ਲੇਪ
ਤਿਆਰ ਕਰ ਕੇ ਰਾਤ ਨੂੰ ਸਿਰ ਉਤੇ ਲਗਾਉ ਤੇ ਸਵੇਰੇ ਸਿਰ ਨੂੰ ਧੋ ਲਵੋ। ਦੋ ਜਾਂ ਤਿੰਨ ਵਾਰ
ਨਾਲ ਤੁਹਾਡੀਆਂ ਜੂੰਆਂ ਖ਼ਤਮ ਹੋ ਜਾਣਗੀਆਂ। ਦਿਲ ਨੂੰ ਬਣਾਏ ਮਜ਼ਬੂਤ-ਜਿਨ੍ਹਾਂ ਦਾ ਦਿਲ
ਕਮਜ਼ੋਰ ਹੈ, ਉਨ੍ਹਾਂ ਲਈ ਸੀਤਾਫਲ ਵਧੀਆ ਸਾਬਤ ਹੁੰਦਾ ਹੈ।
ਚਮੜੀ ਨੂੰ ਬਣਾਏ ਖ਼ੂਬਸੂਰਤ : ਇਸ ਫਲ ਵਿਚ ਵਿਟਾਮਿਨ-ਏ ਭਰਪੂਰ ਮਾਤਰਾ ਵਿਚ ਹੁੰਦਾ ਹੈ।
ਪੇਟ ਲਈ : ਇਸ ਵਿਚ ਘੁਲਣਸ਼ੀਲ ਰੇਸ਼ੇ ਹੁੰਦੇ ਹਨ ਜਿਹੜੇ ਕਿ ਪਾਚਣ ਕਿਰਿਆ ਲਈ ਵਧੀਆ ਹੁੰਦਾ ਹੈ।
ਅੱਖਾਂ, ਵਾਲ ਤੇ ਚਮੜੀ ਲਈ : ਇਸ ਵਿਚ ਭਰਪੂਰ ਵਿਟਾਮਿਨ-ਏ ਹੁੰਦਾ ਹੈ ਜਿਹੜਾ ਕਿ ਸਾਡੇ ਵਾਲਾਂ, ਅੱਖਾਂ ਅਤੇ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਪੇਚਸ਼,
ਦਸਤਾਂ ਵਿਚ ਲਾਭਕਾਰੀ : ਜਦੋਂ ਫਲ ਕੱਚਾ ਹੋਵੇ ਤਾਂ ਉਸ ਨੂੰ ਕੱਟ ਕੇ ਸੁੱਕਾ ਲਵੋ ਅਤੇ
ਪੀਸ ਕੇ ਰੋਗੀਆਂ ਨੂੰ ਖਵਾਉ। ਇਸ ਨਾਲ ਪੇਚਸ਼, ਦਸਤਾਂ ਦੀ ਸਮੱਸਿਆ ਖ਼ਤਮ ਹੋ ਜਾਵੇਗੀ।