
ਬ੍ਰਿਟੇਨ ਦੇ ਹਸਪਤਾਲ ਵਿਚ ਸੈਂਡਵਿਚ ਅਤੇ ਸਲਾਦ ਖਾਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ।
ਲੰਡਨ: ਬ੍ਰਿਟੇਨ ਦੇ ਹਸਪਤਾਲ ਵਿਚ ਸੈਂਡਵਿਚ ਅਤੇ ਸਲਾਦ ਖਾਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਖਾਣੇ ਵਿਚ ਲਿਸਟਰੀਆ ਇਨਫੈਕਸ਼ਨ ਕਾਰਨ ਮਰੀਜਾਂ ਦੀ ਮੌਤ ਹੋਈ ਹੈ। ਸਰਕਾਰ ਨੇ ਇਸ ਘਟਨਾ ਤੋਂ ਬਾਅਦ ਹਸਪਤਾਲ ਵਿਚ ਖਾਣੇ ਵਾਲੀਆਂ ਚੀਜ਼ਾਂ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਹਨ।
Veg Sandwich
ਸਿਹਤ ਮੰਤਰੀ ਮੈਟ ਹੇਨਕਾਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਸਪਤਾਲਾਂ ਵਿਚ ਦਿੱਤੇ ਜਾਣ ਵਾਲੇ ਖਾਣੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ।ਦਰਅਸਲ ਅਧਿਕਾਰੀਆਂ ਨੇ ਗੁੱਡ ਫੂਡ ਚੇਨ ਨੂੰ ਹਸਪਤਾਲ ਵਿਚ ਖਾਣੇ ਦੀ ਸਪਲਾਈ ਦਾ ਠੇਕਾ ਦਿੱਤਾ ਹੈ। ਇਹ ਚੇਨ ਬ੍ਰਿਟੇਨ ਦੇ ਦਰਜਨਾਂ ਹਸਪਤਾਲਾਂ ਵਿਚ ਖਾਣਾ ਸਪਲਾਈ ਕਰਦੀ ਹੈ।
Veg Sandwich
ਇਸ ਤੋਂ ਪਹਿਲਾਂ ਉੱਤਰ-ਪੱਛਮੀ ਇੰਗਲੈਂਡ ਵਿਚ ਲਿਵਰਪੁਲ ਅਤੇ ਮੈਨਚੈਸਟਰ ਵਿਚ ਤਿੰਨ ਮਰੀਜਾਂ ਦੀ ਖਾਣੇ ਵਿਚ ਲਿਸਟਰੀਆ ਇਨਫੈਕਸ਼ਨ ਕਾਰਨ ਮਰੀਜਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਇੰਗਲੈਂਡ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਪਿਛਲੀ ਮਈ ਵਿਚ ਇਨਫੈਕਸ਼ਨ ਵਾਲੇ ਉਤਪਾਦਾਂ ਨੂੰ ਵਾਪਿਸ ਲੈਣ ਤੋਂ ਬਾਅਦ ਕਿਸੇ ਦੇ ਵੀ ਮਰਨ ਦੀ ਖ਼ਬਰ ਨਹੀਂ ਮਿਲੀ।