
ਅੰਡਾ ਕਰੀ ਇਕ ਅਜਿਹਾ ਪਕਵਾਨ ਹੈ ਜਿਸ ਨੂੰ ਤੁਸੀਂ ਲੰਚ ਜਾਂ ਡਿਨਰ ਵਿਚ ਕਦੀ ਵੀ ਬਣਾ ਸਕਦੇ ਹੋ।
ਚੰਡੀਗੜ੍ਹ: ਅੰਡਾ ਕਰੀ ਇਕ ਅਜਿਹਾ ਪਕਵਾਨ ਹੈ ਜਿਸ ਨੂੰ ਤੁਸੀਂ ਲੰਚ ਜਾਂ ਡਿਨਰ ਵਿਚ ਕਦੀ ਵੀ ਬਣਾ ਸਕਦੇ ਹੋ। ਅੰਡੇ ਵਿਚ ਪ੍ਰੋਟੀਨ ਤੋਂ ਇਲਾਵਾ ਵਿਟਾਮਿਨ ਡੀ ਵੀ ਹੁੰਦਾ ਹੈ। ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਅੰਡਾ ਕਰੀ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ।
Egg Curry
ਸਮੱਗਰੀ
- ਉਬਾਲੇ ਅੰਡੇ- 7
- ਤੇਲ- 3 ਚੱਮਚ
- ਹਲਦੀ- 1 / 2 ਚੱਮਚ
- ਜੀਰਾ- 1 ਚੱਮਚ
- ਕਾਲਾ ਮਿਰਚ- 1 ਚੱਮਚ
- ਹਰੀ ਇਲਾਇਚੀ-5
- ਲੌਂਗ-4
- ਸੁੱਕੀ ਲਾਲ ਮਿਰਚ-.1
- ਦਾਲਚੀਨੀ -1
- ਪਿਆਜ਼- 200 ਗ੍ਰਾਮ
- ਅਦਰਕ ਅਤੇ ਲਸਣ ਦਾ ਪੇਸਟ- 2 ਚੱਮਚ
- ਟਮਾਟਰ ਪਿਊਰੀ - 200 ਗ੍ਰਾਮ
- ਹਲਦੀ- 1 / 4 ਚੱਮਚ
- ਧਨੀਆ ਪਾਊਡਰ- 1 ਚੱਮਚ
- ਲਾਲ ਮਿਰਚ- 1 ਚੱਮਚ
- ਲਾਲ ਮਿਰਚ ਪਾਊਡਰ- 1 ਚੱਮਚ
- ਗਰਮ ਮਸਾਲਾ- 1 ਚੱਮਚ
- ਗਰਮ ਪਾਣੀ- 300 ਮਿ.ਲੀ.
- ਸੁਆਦ ਅਨੁਸਾਰ ਨਮਕ
- ਗਾਰਨਿਸ਼ ਲਈ ਤਾਜ਼ਾ ਧਨੀਆ
Egg Curry
ਤਰੀਕਾ
1. ਸਭ ਤੋਂ ਪਹਿਲਾਂ ਅੰਡਿਆਂ ਨੂੰ ਉਬਾਲ ਲਵੋਂ ਅਤੇ ਉਹਨਾਂ ਨੂੰ ਇਕ ਪਾਸੇ ਰੱਖ ਦਿਓ।
2. ਮੀਡੀਅਮ ਗੈਸ 'ਤੇ ਇਕ ਪੈਨ ਰੱਖੋ। ਹੁਣ ਇਸ ਵਿਚ ਤੇਲ ਅਤੇ ਹਲਦੀ ਪਾਊਡਰ ਪਾਓ।
3. ਪੈਨ ਵਿਚ ਉਬਾਲੇ ਹੋਏ ਆਂਡੇ ਪਾਓ ਅਤੇ ਉਦੋਂ ਤਕ ਫਰਾਈ ਕਰੋ ਜਦੋਂ ਤੱਕ ਬਾਹਰੀ ਪਰਤ ਖਸਤਾ ਹੈ।
4. ਹੁਣ ਇਕ ਕੜਾਹੀ ਲਓ। ਇਸ ਵਿਚ ਤੇਲ ਪਾਓ ਅਤੇ ਗਰਮ ਕਰੋ। ਤੇਲ ਵਿਚ ਜੀਰਾ, ਕਾਲੀ ਮਿਰਚ, ਲੌਂਗ, ਸੁੱਕੀ ਲਾਲ ਮਿਰਚ ਅਤੇ ਦਾਲਚੀਨੀ ਪਾਓ।
5. ਸਾਰੇ ਮਸਾਲਿਆਂ ਨੂੰ ਪਕਾਓਅਤੇ ਫਿਰ ਪਿਆਜ਼ ਪਾਓ। ਪਿਆਜ਼ ਨੂੰ ਭੂਰੇ ਹੋਣ ਤੱਕ ਭੁੰਨੋ।
6. ਹੁਣ ਇਸ ਵਿਚ ਅਦਰਕ-ਲਸਣ ਦਾ ਪੇਸਟ ਅਤੇ ਟਮਾਟਰ ਪਿਊਰੀ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਭੁੰਨ ਲਓ।
7. ਮਸਾਲੇ ਵਿਚੋਂ ਤੇਲ ਛੱਡਣ 'ਤੇ ਹਲਦੀ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਓ। ਸਭ ਨੂੰ ਰਲਾਓ ਅਤੇ ਫਿਰ ਗਰਮ ਪਾਣੀ ਸ਼ਾਮਲ ਪਾਓ।
8. ਸਾਰੀਆਂ ਚੀਜ਼ਾਂ ਨੂੰ ਉਦੋਂ ਤਕ ਪਕਾਓ ਜਦੋਂ ਤਕ ਇਕ ਸੰਘਣੀ ਗ੍ਰੈਵੀ ਨਾ ਬਣ ਜਾਵੇ। ਹੁਣ ਇਸ ਵਿਚ ਤਲੇ ਹੋਏ ਅੰਡੇ ਪਾਓ।
9. ਕੱਟੇ ਹੋਏ ਧਨੀਏ ਨਾਲ ਗਾਰਨਿਸ਼ ਕਰੋ।
10. ਗਰਮਾ ਗਰਮ ਅੰਡਾ ਕਰੀ ਤਿਆਰ ਹੈ। ਤੁਸੀਂ ਮੱਖਣ ਦੀ ਰੋਟੀ ਨਾਲ ਸਰਵ ਕਰ ਸਕਦੇ ਹੋ।