ਜਾਣੋ ਦਹੀਂ ਖਾਣ ਦੇ ਬੇਮਿਸਾਲ ਫ਼ਾਇਦੇ
Published : Aug 16, 2019, 5:17 pm IST
Updated : Aug 16, 2019, 5:20 pm IST
SHARE ARTICLE
Benefits of curd
Benefits of curd

ਦਹੀ ਦਾ ਪ੍ਰਯੋਗ ਹਰ ਘਰ 'ਚ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਦਹੀ ਵਿੱਚ ਕਈ ਪ੍ਰਕਾਰ 'ਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ

ਨਵੀਂ ਦਿੱਲੀ : ਦਹੀਂ ਦਾ ਪ੍ਰਯੋਗ ਹਰ ਘਰ 'ਚ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਦਹੀ ਵਿੱਚ ਕਈ ਪ੍ਰਕਾਰ 'ਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜਿਨ੍ਹਾਂ ਨੂੰ ਖਾਣ  ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ। ਦਹੀਂ 'ਚ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਦਹੀਂ ਦੀ ਵਰਤੋਂ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਲੋਅ ਫੈਟ ਵਾਲਾ ਦਹੀਂ ਖਾਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ।

Benefits of curdBenefits of curd

ਦਹੀਂ ਦੇ ਫਾਇਦੇ
ਦਹੀਂ ‘ਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਖਾਣ ਨਾਲ ਦੰਦ ਵੀ ਮਜਬੂਤ ਹੁੰਦੇ ਹਨ। ਦਹੀਂ ਢਿੱਡ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਦਹੀਂ ਵਿੱਚ ਅਜਵਾਇਨ ਮਿਲਾਕੇ ਪੀਣ ਨਾਲ ਕਬਜ ( ਦੀ ਸ਼ਿਕਾਇਤ ਖ਼ਤਮ ਹੁੰਦੀ ਹੈ। ਲੂ ਤੋਂ ਬਚਨ ਲਈ ਦਹੀਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੂ ਲੱਗਣ ਉੱਤੇ ਦਹੀਂ ਪੀਣਾ ਚਾਹੀਦਾ ਹੈ।

Benefits of curdBenefits of curd

ਦਹੀਂ ਪੀਣ ਨਾਲ ਪਾਚਣ ਸ਼ਕਤੀ ਵਧਦੀ ਹੈ ਅਤੇ ਭੁੱਖ ਵੀ ਚੰਗੀ ਤਰਾਂ ਲੱਗਦੀ ਹੈ।ਗਰਮੀ ਦੇ ਮੌਸਮ ਵਿੱਚ ਦਹੀਂ ਅਤੇ ਉਸਤੋਂ ਬਣੀ ਲੱਸੀ ਦਾ ਜ਼ਿਆਦਾ ਮਾਤਰਾ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਕਿਉਂਕਿ ਲੱਸੀ ਅਤੇ ਲੱਸੀ ਪੀਣ ਨਾਲ ਢਿੱਡ ਦੀ ਗਰਮੀ ਸ਼ਾਂਤ ਹੁੰਦੀ ਹੈ।ਦਹੀਂ ਦੇ ਸੇਵਨ ਨਾਲ ਹਾਰਟ ਵਿੱਚ ਹੋਣ ਵਾਲੇ ਕੋਰੋਨਰੀ ਆਰਟਰੀ ਰੋਗ ਤੋਂ ਬਚਾਵ ਕੀਤਾ ਜਾ ਸਕਦਾ ਹੈ।

Benefits of curdBenefits of curd

ਦਹੀਂ ਦੇ ਰੋਜਾਨਾ ਸੇਵਨ ਨਾਲ ਸਰੀਰ ਵਿੱਚ ਕੈਲੋਸਟਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ। ਚਿਹਰੇ 'ਤੇ ਦਹੀਂ ਲਗਾਉਣ ਨਾਲ ਚਮੜੀ ਮੁਲਾਇਮ ਹੁੰਦੀ ਹੈ ਅਤੇ ਤਵਚਾ ਵਿੱਚ ਨਿਖਾਰ ਆਉਂਦਾ ਹੈ। ਦਹੀਂ ਨਾਲ ਚਿਹਰੇ ਦੀ ਮਸਾਜ ਕੀਤੀ ਜਾਵੇ ਤਾਂ ਇਹ ਬਲੀਚ ਦੇ ਵਰਗੇ ਕੰਮ ਕਰਦਾ ਹੈ। ਇਸਦਾ ਪ੍ਰਯੋਗ ਵਾਲਾਂ ਵਿੱਚ ਕੰਡੀਸ਼ਨਰ ਦੇ ਤੌਰ ਉੱਤੇ ਵੀ ਕੀਤਾ ਜਾਂਦਾ ਹੈ।

Benefits of curdBenefits of curd

ਦਹੀਂ ਵਿਚ ਵੇਸਣ ਮਿਲਾ ਕੇ ਲਗਾਉਣ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ ਅਤੇ ਮੁਹਾਸੇ ਦੂਰ ਹੁੰਦੇ ਹਨ।  ਚਮੜੀ ਦਾ ਰੁੱਖਾਪਣ ਦੂਰ ਕਰਨ ਲਈ ਦਹੀਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜੈਤੂਨ ਦੇ ਤੇਲ ਅਤੇ ਨੀਂਬੂ ਦੇ ਰਸ ਦੇ ਨਾਲ ਦਹੀਂ ਦਾ ਚਿਹਰੇ ਉੱਤੇ ਲਗਾਉਣ ਨਾਲ ਚਿਹਰੇ ਦਾ ਰੁੱਖਾਪਣ ਖ਼ਤਮ ਹੁੰਦਾ ਹੈ।

SHARE ARTICLE

ਏਜੰਸੀ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement