
ਗੁਲਾਬ ਦੀਆਂ ਪੱਤੀਆਂ ਨਾਲ ਸਜਾਉ ਤੇੇ ਇਸ ਤੋਂ ਬਾਅਦ ਗਰਮਾ ਗਰਮ ਪਰੋਸੋ।
ਸਮੱਗਰੀ: 2 ਕੱਪ ਮੈਦਾ ਜਾਂ ਕਣਕ ਦਾ ਆਟਾ, 1 ਕੱਪ ਤਾਜ਼ੀ ਮਲਾਈ, ਚੁਟਕੀ ਭਰ ਨਮਕ, 50 ਗ੍ਰਾਮ ਖੋਆ, 50 ਗ੍ਰਾਮ ਤਾਜ਼ਾ ਪਨੀਰ, 50 ਗ੍ਰਾਮ ਖਜੂਰ, 1 ਵੱਡਾ ਚਮਚ ਸੁਕਾ ਨਾਰੀਅਲ ਕੱਦੂਕਸ ਕੀਤਾ ਹੋਇਆ, 1 ਛੋਟਾ ਚਮਚ ਛੋਟੀ ਇਲਾਇਚੀ ਪਾਊਡਰ, 10-20 ਗ੍ਰਾਮ ਚਿਰੌਂਜੀ ਤੇ ਹੋਰ ਸੁੱਕਾ ਮੇਵਾ, ਪਾਣੀ ਲੋੜ ਅਨੁਸਾਰ, ਚਾਂਦੀ ਵਰਕ, ਗੁਲਾਬ ਦੀਆਂ ਪੱਤੀਆਂ ਅਤੇ ਤਲਣ ਲਈ ਘਿਉ ਜਾਂ ਤੇਲ।
ਵਿਧੀ: ਮੈਦੇ ਵਿਚ ਚੁਟਕੀ ਭਰ ਨਮਕ ਮਿਲਾ ਕੇ ਤੇ ਛਾਣ ਕੇ ਉਸ ਵਿਚ ਫੇਂਟੀ ਹੋਈ ਮਲਾਈ ਮਿਲਾ ਕੇ ਗੁੰਨ੍ਹੋ। ਲੋੜ ਹੋਵੇ ਤਾਂ ਪਾਣੀ ਦਾ ਛਿੱਟਾ ਪਾਉ। ਮੈਦੇ ਨੂੰ ਚੰਗੀ ਤਰ੍ਹਾਂ ਗੁੰਨ੍ਹ ਕੇ ਗਿੱਲੇ ਕਪੜੇ ਵਿਚ ਲਪੇਟ ਲਉ ਤੇ 15-20 ਮਿੰਟ ਰਖੋ। ਪਨੀਰ ਨੂੰ ਕੱਦੂਕਸ ਕਰ ਲਉ। ਖਜੂਰ ਦੀ ਗੁਠਲੀ ਕੱਢ ਕੇ ਪਤਲਾ ਪਤਲਾ ਕੱਟ ਲਉ। ਗੁੜ ਨੂੰ ਕੁੱਟ ਕੇ ਚੂਰਾ ਬਣਾ ਲਉ।
ਹਲਕੀ ਅੱਗ ’ਤੇ ਖੋਆ ਹਲਕਾ ਗੁਲਾਬੀ ਹੋਣ ਤਕ ਭੁੰਨੋ। ਹੁਣ ਇਸ ਵਿਚ ਪਨੀਰ, ਖਜੂਰ, ਸੁੱਕੇ ਮੇਵੇ, ਨਾਰੀਅਲ ਅਤੇ ਇਲਾਇਚੀ ਪਾਊਡਰ ਪਾ ਕੇ ਇਕ ਮਿੰਟ ਤਕ ਹਿਲਾਉ ਤੇ ਗੁੜ ਪਾ ਕੇ ਅੱਗ ਤੋਂ ਤੁਰਤ ਉਤਾਰ ਲਉ।
ਗੁੜ ਨੂੰ ਚੰਗੀ ਤਰ੍ਹਾਂ ਮਿਲਾ ਕੇ ਮਿਸ਼ਰਣ ਨੂੰ ਠੰਢਾ ਹੋਣ ਦਿਉੇ। ਗੁੰਨ੍ਹੇ ਹੋਏ ਮੈਦੇ ਦੇ ਪੇੜੇ ਬਣਾਉ। ਹਰ ਪੇੜੇ ਨੂੰ ਗੋਲ ਵੇਲ ਕੇ ਇਸ ਵਿਚ ਭਰਨ ਵਾਲੀ ਸਮੱਗਰੀ ਰੱਖੋ। ਗੁਜੀਆ ਦਾ ਅਕਾਰ ਦਿਉ ਅਤੇ ਚੰਗੀ ਤਰ੍ਹਾਂ ਬੰਦ ਕਰ ਦਿਉ। ਓਵਨ ਨੂੰ 200 ਡਿਗਰੀ ਸੈਲਸੀਅਸ ਤੇ ਗਰਮ ਕਰੋ। ਸਾਰੀਆਂ ਗੁਜੀਆਂ ਤਿਆਰ ਕਰ ਕੇ ਉਨ੍ਹਾਂ ਨੂੰ ਟ੍ਰੇਅ ਵਿਚ ਰੱਖ ਕੇ 20-30 ਮਿੰਟ ਤਕ ਉਸ ਨੂੰ ਬੇਕ ਕਰੋ। ਓਵਨ ਵਿਚੋਂ ਗੁਜੀਆ ਕੱਢ ਕੇ ਚਾਂਦੀ ਦਾ ਵਰਕ ਲਗਾ ਕੇ ਉਸ ਨੁੰ ਗੁਲਾਬ ਦੀਆਂ ਪੱਤੀਆਂ ਨਾਲ ਸਜਾਉ। ਇਸ ਤੋਂ ਬਾਅਦ ਗਰਮਾ ਗਰਮ ਪਰੋਸੋ।