
Health News: ਬਣਾਉਣ ਵਿਚ ਹੁੰਦਾ ਹੈ ਬੇਹੱਦ ਆਸਾਨ
Many benefits of eating a plate of poha every morning: ਸਵਾਦ ਤੋਂ ਭਰਪੂਰ ਪੋਹਾ ਨੂੰ ਨਾਸ਼ਤੇ 'ਚ ਖਾਣ ਨਾਲ ਸ਼ਾਇਦ ਹੀ ਕੋਈ ਮਨਾ ਕਰ ਸਕਦਾ ਹੈ। ਸਵਾਦ ਦੇ ਨਾਲ ਹੀ ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਸ ਦਾ ਸੇਵਨ ਤੁਹਾਨੂੰ ਫਿੱਟ ਰੱਖਣ ਦੇ ਨਾਲ ਹੀ ਭਾਰ ਘੱਟ ਕਰਨ ਵਿਚ ਵੀ ਮਦਦਗਾਰ ਹੁੰਦਾ ਹੈ। ਇਸ 'ਚ ਕਾਰਬੋਹਾਈਡ੍ਰੇਟ ਸਮਰੱਥ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਇਸ 'ਚ ਸਰੀਰ ਲਈ ਜ਼ਰੂਰੀ ਵਿਟਾਮਿਨ ਵੀ ਹੁੰਦੇ ਹਨ। ਸਵੇਰ ਦੇ ਸਮੇਂ ਲੋਕ ਇਸ ਨੂੰ ਇਸ ਲਈ ਵੀ ਖਾਣਾ ਪਸੰਦ ਕਰਦੇ ਹਨ ਕਿ ਇਹ ਆਸਾਨੀ ਨਾਲ ਪਚ ਜਾਂਦਾ ਹੈ। ਅੱਗੇ ਪੜੋ ਪੋਹੇ ਦਾ ਸੇਵਨ ਤੁਹਾਡੇ ਸਰੀਰ ਲਈ ਕਿਸ ਪ੍ਰਕਾਰ ਫ਼ਾਇਦੇਮੰਦ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਵਧੀ ਠੰਢ, ਕਈ ਇਲਾਕਿਆਂ ਦਾ ਤਾਪਮਾਨ ਨੌਂ ਡਿਗਰੀ ’ਤੇ ਪੁੱਜਾ
ਨੇਮੀ ਰੂਪ ਤੋਂ ਇਕ ਪਲੇਟ ਪੋਹਾ ਖਾਣ ਵਾਲੇ ਵਿਅਕਤੀ ਵਿਚ ਆਇਰਨ ਦੀ ਕਮੀ ਨਹੀਂ ਹੁੰਦੀ ਅਤੇ ਉਹ ਐਨੀਮਿਆ ਬਿਮਾਰੀ ਤੋਂ ਦੂਰ ਰਹਿੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਵਿਚ ਹੀਮੋਗਲੋਬਿਨ ਅਤੇ ਇੰਮਿਊਨਿਟੀ ਪਾਵਰ ਵਧਦੀ ਹੈ। ਆਇਰਨ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਆਕਸੀਜ਼ਨ ਮਿਲਦੀ ਹੈ। ਸੂਗਰ ਰੋਗੀਆਂ ਲਈ ਪੋਹੇ ਦਾ ਸੇਵਨ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਸੂਗਰ ਵਾਲੇ ਵਿਅਕਤੀ ਦੇ ਪੋਹੇ ਖਾਣ ਨਾਲ ਭੁੱਖ ਘੱਟ ਲਗਦੀ ਹੈ ਅਤੇ ਬੀਪੀ ਦਾ ਪੱਧਰ ਠੀਕ ਰਹਿੰਦਾ ਹੈ। ਦੱਸ ਦਈਏ ਕਿ ਇਕ ਪਲੇਟ ਪੋਹੇ ਵਿਚ 244 ਕਿਲੋ ਕੈਲੋਰੀ ਪਾਈ ਜਾਂਦੀ ਹੈ।
ਇਹ ਵੀ ਪੜ੍ਹੋ: Abohar News: ਅਬੋਹਰ 'ਚ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
ਅਕਸਰ ਘਰਾਂ ਵਿਚ ਪੋਹੇ ਨੂੰ ਕਈ ਪ੍ਰਕਾਰ ਦੀ ਸਬਜ਼ੀ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਪੋਹੇ ਵਿਚ ਸਬਜ਼ੀਆਂ ਦੇ ਸੇਵਨ ਨਾਲ ਸਰੀਰ ਨੂੰ ਵਿਟਾਮਿਨ, ਖਣਿਜ ਅਤੇ ਫ਼ਾਈਬਰ ਸਮਰਥ ਮਾਤਰਾ ਵਿਚ ਮਿਲਦੀ ਹੈ। ਪੋਹੇ ਵਿਚ ਕਾਰਬੋਹਾਈਡ੍ਰੇਟ ਵੀ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ। ਕਾਰਬੋਹਾਈਡ੍ਰੇਟ ਤੋਂ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਤੁਹਾਡੇ ਸਰੀਰ ਦੇ ਬਿਮਾਰੀ ਰੋਕਣ ਵਾਲਾ ਸਮਰਥਾ ਵਧਦੀ ਹੈ। ਤੁਸੀ ਨਿੱਤ ਨਾਸ਼ਤੇ ਵਿਚ ਪੋਹਾ ਖਾ ਸਕਦੇ ਹੋ। ਜੇਕਰ ਤੁਹਾਡੇ ਢਿੱਡ ਵਿਚ ਕੋਈ ਸਮੱਸਿਆ ਰਹਿੰਦੀ ਹੈ ਤਾਂ ਪੋਹੇ ਦਾ ਸੇਵਨ ਤੁਹਾਡੇ ਲਈ ਵਧੀਆ ਰਹੇਗਾ।
ਇਸ ਵਿਚ ਘੱਟ ਮਾਤਰਾ ਵਿਚ ਗਲੂਟੋਨਾ ਪਾਇਆ ਜਾਂਦਾ ਹੈ। ਢਿੱਡ ਦੀ ਬਿਮਾਰੀਆਂ ਹੋਣ ਵਾਲੇ ਮਰੀਜ਼ ਨੂੰ ਡਾਕਟਰ ਵੀ ਪੋਹਾ ਖਾਣ ਦੀ ਸਲਾਹ ਦਿੰਦੇ ਹਨ। ਇਕ ਜਾਂਚ ਤੋਂ ਵੀ ਇਹ ਸਾਫ਼ ਹੋ ਚੁਕਿਆ ਹੈ ਕਿ ਨਾਸ਼ਤੇ ਵਿਚ ਨਿੱਤ ਪੋਹਾ ਖਾਣਾ ਬਹੁਤ ਫ਼ਾਇਦੇਮੰਦ ਰਹਿੰਦਾ ਹੈ। ਇਸ ਨੂੰ ਖਾਣ ਨਾਲ ਤੁਸੀਂ ਦਿਨ ਭਰ ਤਰੋਤਾਜ਼ਾ ਰਹਿੰਦੇ ਹੋ ਅਤੇ ਇਹ ਤੁਹਾਡੀ ਪਾਚਣ ਕਿਰਿਆ ਨੂੰ ਵਧੀਆ ਰੱਖਦਾ ਹੈ। ਜੇਕਰ ਨਾਸ਼ਤੇ ਵਿਚ ਤੁਸੀਂ ਸੋਇਆਬੀਨ, ਸੁਕੇ ਮੇਵੇ ਅਤੇ ਆਂਡਾ ਮਿਲਾ ਕੇ ਖਾਂਦੇ ਹੋ ਤਾਂ ਤੁਹਾਨੂੰ ਵਿਟਾਮਿਨ ਦੇ ਨਾਲ ਹੀ ਪ੍ਰੋਟੀਨ ਵੀ ਮਿਲੇਗਾ।