ਘਰ ਦੀ ਰਸੋਈ ਵਿਚ : ਕਾਲੇ ਛੋਲੇ
Published : Oct 19, 2018, 6:26 pm IST
Updated : Oct 19, 2018, 6:26 pm IST
SHARE ARTICLE
Black Chickpea
Black Chickpea

ਕਾਲੇ ਛੋਲੇ 400 ਗਰਾਮ, ਪਿਆਜ਼ 150 ਗਰਾਮ, ਟਮਾਟਰ 200 ਗਰਾਮ, ਘਿਉ 50 ਗਰਾਮ, ਲੂਣ ਲੋੜ ਅਨੁਸਾਰ, ਹਲਦੀ 1 ਚੱਮਚ ਵੱਡਾ, ਜੀਰਾ 1 ਚੱਮਚ, ਲਾਲ ਮਿ...

ਸਮੱਗਰੀ : ਕਾਲੇ ਛੋਲੇ 400 ਗਰਾਮ, ਪਿਆਜ਼ 150 ਗਰਾਮ, ਟਮਾਟਰ 200 ਗਰਾਮ, ਘਿਉ 50 ਗਰਾਮ, ਲੂਣ ਲੋੜ ਅਨੁਸਾਰ, ਹਲਦੀ 1 ਚੱਮਚ ਵੱਡਾ, ਜੀਰਾ 1 ਚੱਮਚ, ਲਾਲ ਮਿਰਚ 1 ਚੱਮਚ, ਗਰਮ ਮਸਾਲਾ 1 ਚੱਮਚ

ਵਿਧੀ : ਕਾਲੇ ਛੋਲਿਆਂ ਨੂੰ 10-12 ਘੰਟੇ ਤਕ ਇਕ ਲੀਟਰ ਪਾਣੀ ਵਿਚ ਭਿੱਜੇ ਰਹਿਣ ਦੇ ਬਾਅਦ ਕੱਢ ਕੇ ਉੁਨ੍ਹਾਂ ਨੂੰ ਇਕ ਵਾਰ ਸਾਫ਼ ਪਾਣੀ ਵਿਚ ਧੋ ਲਉ। ਫਿਰ ਕੁੱਕਰ ਵਿਚ ਇਕ ਲੀਟਰ ਪਾਣੀ ਵਿਚ ਛੋਲੇ ਮੁਲਾਇਮ ਹੋਣ ਤਕ ਪਕਾਉ। ਇਕ ਕੜਾਹੀ ਜਾਂ ਪਤੀਲੇ ਵਿਚ ਘਿਉ ਪਾ ਕੇ ਉਸ ਵਿਚ ਸੱਭ ਤੋਂ ਪਹਿਲਾਂ ਜੀਰਾ ਭੁੰਨ ਲਉ, ਉਸ ਤੋਂ ਬਾਅਦ ਬਰੀਕ ਕਟਿਆ ਪਿਆਜ਼ ਪਾ ਕੇ ਭੂਰੇ ਹੋਣ ਤਕ ਭੁੰਨੋ। ਜਦੋਂ ਪਿਆਜ਼ ਭੁੰਨਿਆ ਜਾਏ ਤਾਂ ਉਸ ਵਿਚ ਟਮਾਟਰ ਪਾ ਦਿਉ। ਨਾਲ ਹੀ ਹਲਦੀ, ਲੂਣ, ਮਿਰਚ ਅਤੇ ਹੋਰ ਚੀਜ਼ਾਂ ਉਸ ਵਿਚ ਪਾ ਕੇ ਭੁੰਨ ਲਉ।

ਬਾਅਦ ਵਿਚ ਉਬਲੇ ਹੋਏ ਛੋਲੇ ਪਾਣੀ ਸਮੇਤ ਇਸ ਵਿਚ ਪਾ ਦਿਉ ਅਤੇ ਕੁੱਕਰ ਬੰਦ ਕਰ ਦਿਉ। ਫਿਰ ਹਲਕੀ ਅੱਗ 'ਤੇ ਇਸ ਨੂੰ ਘੱਟ ਤੋਂ ਘੱਟ 35-40 ਮਿੰਟ ਪਕਾਉ। ਜਦੋਂ ਇਹ ਬਣ ਜਾਣ ਤਾਂ ਉਪਰੋਂ ਇਕ ਚੱਮਚ ਗਰਮ ਮਸਾਲਾ ਪਾ ਦਿਉ;। ਸੁਆਦ ਭਰੇ ਛੋਲੇ ਤਿਆਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement