ਘਰ ਵਿਚ ਬਣਾਓ ਗੁਲਾਬ ਜਾਮੁਨ
Published : Oct 17, 2023, 8:51 am IST
Updated : Oct 17, 2023, 8:51 am IST
SHARE ARTICLE
Gulab Jamun
Gulab Jamun

ਬਣਾਉਣ ਦੀ ਵਿਧੀ: ਚੀਨੀ ਦੀ ਚਾਸ਼ਨੀ ਬਣਾਉਣ ਲਈ ਪਹਿਲਾਂ ਫ਼ਰਾਈਪੈਨ ਵਿਚ ਡੇਢ ਕੱਪ ਪਾਣੀ ਅਤੇ ਚੀਨੀ ਪਾਉ ਅਤੇ ਘੱਟ ਸੇਕ ’ਤੇ ਪਕਾਉ।

ਸਮੱਗਰੀ: ਬਰੈੱਡ ਰੋਟੀ ਦੇ ਟੁਕੜੇ- 15, ਖੰਡ - 300 ਗ੍ਰਾਮ, ਘਿਉ-1 ਚਮਚ, ਦੁੱਧ - 1 ਕੱਪ, ਇਲਾਇਚੀ ਪਾਊਡਰ - 1/4 ਚਮਚ, ਬਦਾਮ - 9-10

ਬਣਾਉਣ ਦੀ ਵਿਧੀ: ਚੀਨੀ ਦੀ ਚਾਸ਼ਨੀ ਬਣਾਉਣ ਲਈ ਪਹਿਲਾਂ ਫ਼ਰਾਈਪੈਨ ਵਿਚ ਡੇਢ ਕੱਪ ਪਾਣੀ ਅਤੇ ਚੀਨੀ ਪਾਉ ਅਤੇ ਘੱਟ ਸੇਕ ’ਤੇ ਪਕਾਉ। ਜਦੋਂ ਚੀਨੀ ਦੀ ਚਾਸ਼ਨੀ ਸੰਘਣੀ ਹੋ ਜਾਂਦੀ ਹੈ ਅਤੇ ਇਸ ਦੀਆਂ ਤਾਰਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ, ਤਾਂ ਸਮਝੋ ਕਿ ਚਾਸ਼ਨੀ ਤਿਆਰ ਹੈ। ਹੁਣ ਚਾਕੂ ਨਾਲ ਬਰੈੱਡ ਰੋਟੀ ਦੇ ਕਿਨਾਰੇ ਨੂੰ ਕੱਟੋ ਅਤੇ ਸਖ਼ਤ ਹਿੱਸਾ ਬਾਹਰ ਕੱਢੋ।

ਬਰੈੱਡ ਰੋਟੀ ਨੂੰ ਮਿਕਸਰ ਜਾਰ ਵਿਚ ਪਾਉ ਅਤੇ ਪਾਊਡਰ ਬਣਾ ਲਵੋ। ਇਕ ਕਟੋਰੇ ਵਿਚ ਬਰੈੱਡ ਰੋਟੀ ਦਾ ਪਾਊਡਰ, ਘਿਉ, ਦੁੱਧ ਪਾਉ ਅਤੇ ਨਰਮ ਆਟੇ ਦੀ ਤਰ੍ਹਾਂ ਇਸ ਨੂੰ ਗੁਨ੍ਹ ਲਵੋ। ਆਟੇ ਨੂੰ ਗੁਨ੍ਹ ਜਾਣ ’ਤੇ ਇਸ ਨੂੰ 10 ਮਿੰਟ ਲਈ ਢੱਕ ਕੇ ਰੱਖੋ। ਕੱਟੇ ਹੋਏ ਬਦਾਮ, ਇਲਾਇਚੀ ਪਾਊਡਰ ਅਤੇ ਚੀਨੀ ਦੀ ਚਾਸ਼ਨੀ ਦਾ ਮਿਸ਼ਰਣ ਬਣਾਉ। ਬ੍ਰੈਡ ਰੋਟੀ ਦੇ ਆਟੇ ਦੀ ਗੋਲੀ ਬਣਾਉ ਅਤੇ ਇਸ ਵਿਚ ਬਦਾਮ ਭਰੋ ਅਤੇ ਇਸ ਨੂੰ ਗੁਲਾਬ ਜਾਮੁਨ ਵਰਗਾ ਗੋਲ ਰੂਪ ਦਿਉ।

ਕੜਾਹੀ ਵਿਚ ਘਿਉ ਪਾਉ ਅਤੇ ਗਰਮ ਕਰੋ। ਗੁਲਾਬ ਜਾਮੁਨ ਨੂੰ ਪਾਉ ਅਤੇ ਇਸ ਨੂੰ ਭੂਰਾ ਹੋਣ ਤਕ ਫ਼ਰਾਈ ਕਰੋ। ਸਾਰੇ ਗੁਲਾਬ ਜਾਮੁਨ ਨੂੰ ਤਲਣ ਤੋਂ ਬਾਅਦ, ਉਨ੍ਹਾਂ ਨੂੰ ਠੰਢਾ ਕਰੋ ਅਤੇ 2 ਮਿੰਟ ਬਾਅਦ ਚੀਨੀ ਦੀ ਚਾਸ਼ਨੀ ਵਿਚ ਡੁਬੋ ਲਵੋ। ਤੁਹਾਡੀ ਗੁਲਾਬ ਜਾਮੁਨ ਬਣ ਤਿਆਰ ਹੈ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement