
ਗਾਜਰ ਦਾ ਹਲਵਾ ਬਣਾਉਣ ਦੀ ਪੂਰੀ ਵਿਧੀ
ਠੰਡ ਦੇ ਮੌਸਮ ਵਿੱਚ ਲੋਕ ਵੱਖ-ਵੱਖ ਤਰ੍ਹਾਂ ਦਾ ਖਾਣਾ ਬਹੁਤ ਪਸੰਦ ਕਰਦੇ ਹਨ। ਅਜਿਹੇ ਵਿੱਚ ਜਦੋਂ ਗੱਲ ਮਿੱਠੇ ਦੀ ਆਉਂਦੀ ਹੈ ਤਾਂ ਗਾਜਰ ਦਾ ਹਲਵਾ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਤਾਂ ਚੱਲੋ ਅੱਜ ਤੁਹਾਨੂੰ ਬਣਾਉਣਾ ਸਿਖਾਉਂਦੇ ਹਾਂ ਗਾਜਰ ਦਾ ਹਲਵਾ
Gajar Halwa
ਸਮੱਗਰੀ- ਗਾਜਰ- 1 ਕਿੱਲੋ, ਚੀਨੀ- 2 ਤੋਂ 3 ਕਟੋਰੀ, ਖੋਆ- 250 ਗਰਾਮ, ਬਦਾਮ- 100 ਗਰਾਮ, ਕਿਸ਼ਮਿਸ਼-50 ਗਰਾਮ, ਕਾਜੂ- 50 ਗਰਾਮ, ਪਿਸਤਾ- 50 ਗਰਾਮ, ਇਲਾਚੀ- 5, ਘੀ- 1 ਕਟੋਰੀ
Gajar Halwa
ਬਣਾਉਣ ਦੀ ਵਿਧੀ
1 ਹਲਵਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਰੀਆਂ ਗਾਜਰਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਵੋ।
2 ਉਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਥਾਲ ਜਾਂ ਪਰਾਤ ਵਿੱਚ ਕੱਦੂਕਸ ਕਰ ਕੇ ਰੱਖ ਲਵੋ।
3 ਕੱਦੂਕਸ ਕਰਨ ਤੋਂ ਬਾਅਦ ਇੱਕ ਕੜਾਹੀ ਵਿੱਚ ਥੋੜ੍ਹਾ ਜਿਹਾ ਘੀ ਲੈ ਕੇ ਗਾਜਰ ਪਾ ਦਿਓ ਅਤੇ ਉਨ੍ਹਾਂ ਦਾ ਪਾਣੀ ਸੁੱਕਣ ਤੱਕ ਉਨ੍ਹਾਂ ਨੂੰ ਪਕਾਓ।
Gajar Halwa
4 ਪਾਣੀ ਸੁੱਕਣ ਤੋਂ ਬਾਅਦ ਗਾਜਰ ਵਿੱਚ ਚੀਨੀ ਅਤੇ ਘੀ ਮਿਕਸ ਕਰੋ, ਅਤੇ ਇਨ੍ਹਾਂ ਨੂੰ 5 ਤੋਂ 10 ਮਿੰਟ ਤੱਕ ਘੱਟ ਗੈਸ ਉੱਤੇ ਪਕਾਓ।
5 ਪੱਕਣ ਤੋਂ ਬਾਅਦ ਬਰੀਕ ਕਟੇ ਹੋਏ ਬਦਾਮ, ਕਾਜੂ, ਪਿਸਤਾ ਅਤੇ ਕਿਸ਼ਮਿਸ਼ ਦੇ ਨਾਲ ਹੀ ਖੋਆ ਮਿਲਾ ਦਿਓ।
Gajar Halwa
ਲਓ ਤੁਹਾਡਾ ਸਿੰਪਲ ਐਂਡ ਟੇਸਟੀ ਗਾਜਰ ਦਾ ਹਲਵਾ ਬਣਕੇ ਤਿਆਰ ਹੈ, ਇਸ ਨੂੰ ਗਰਮਾ-ਗਰਮ ਸਰਵ ਕਰੋ।