
ਸਫ਼ਲਤਾਪੂਰਵਕ ਦਾਲ ਅਤੇ ਰੋਟੀ ਬਣਾਉਣ ਤੋਂ ਬਾਅਦ ਪਾਕਿਸਤਾਨ ਵਿਚ ਬ੍ਰਿਟਿਸ਼ ਦੇ ਥਾਮਸ ਡ੍ਰਿਯੂ ਨੇ ਗਾਜਰ ਦਾ ਹਲਵਾ ਬਣਾ ਕੇ ਆਪਣੀ ਪਾਕਿਸਤਾਨ ਦੀ ਕਲਾ ਦਾ ਪ੍ਰਦਰਸ਼ਨ ਕੀਤਾ
ਨਵੀਂ ਦਿੱਲੀ- ਸਫ਼ਲਤਾਪੂਰਵਕ ਦਾਲ ਅਤੇ ਰੋਟੀ ਬਣਾਉਣ ਤੋਂ ਬਾਅਦ ਪਾਕਿਸਤਾਨ ਵਿਚ ਬ੍ਰਿਟਿਸ਼ ਦੇ ਥਾਮਸ ਡ੍ਰਿਯੂ ਨੇ ਗਾਜਰ ਦਾ ਹਲਵਾ ਬਣਾ ਕੇ ਆਪਣੀ ਪਾਕਿਸਤਾਨ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਡ੍ਰਿਯੂ ਨੇ ਸ਼ਨੀਵਾਰ ਨੂੰ ਟਵਿੱਟਰ ‘ਤੇ ਇਕ ਵੀਡੀਓ ਸਾਂਝੀ ਕੀਤੀ ਕਿਸ ਵਿਚ ਉਹ ਗਾਜਰ ਦਾ ਪਾਰੰਪਰਿਕ ਪਕਵਾਨ ਬਣਾਉਦੇ ਨਜ਼ਰ ਆ ਰਹੇ ਹਨ।
My second lesson in Pakistani cooking - carrot halwa. گاجر کا حلوہ
— Thomas Drew (@TomDrewUK) September 21, 2019
Easily the most delicious (and most indulgent) dish you can make with carrots. pic.twitter.com/XlBdSuHXOx
ਉਹਨਾਂ ਲਿਖਿਆ ਕਿ ‘’ਖਾਣਾ ਬਣਾਉਣ ਦਾ ਮੇਰਾ ਦੂਜਾ ਪਾਠ, ਗਾਜਰ ਦਾ ਹਲਵਾ। ਗਾਜਰ ਤੋਂ ਬਣਨ ਵਾਲਾ ਆਸਾਨ ਅਤੇ ਲਾਜਵਾਬ ਪਕਵਾਨ। ਉਹਨਾਂ ਨੇ 8 ਸਤੰਬਰ ਨੂੰ ਆਪਣੇ ਪਾਕਿਸਤਾਨੀ ਖਾਣਾ ਪਕਾਉਣ ਦੇ ਪਹਿਲੇ ਪਾਠ ਨੂੰ ਪੋਸਟ ਕੀਤਾ ਸੀ। ਆਪਣੇ ਦੁਆਰਾ ਬਣਾਏ ਗਏ ਪਕਵਾਨਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਉਹਨਾਂ ਨੇ ਲਿਖਿਆ
Thomas Drew
‘’ਬਾਹਰ ਮੌਸਮ ਗਰਮ ਹੈ, ਮੈਂ ਪਾਕਿਸਤਾਨੀ ਖਾਣਾ ਬਣਾਉਣ ਲਈ ਆਪਣੇ ਪਹਿਲੇ ਪਾਠ ਲਈ ਘਰ ਰੁਕ ਗਿਆ। ਬੁਨਿਆਦੀ ਖਾਣਿਆਂ ਨਾਲ ਸ਼ੁਰੂਆਤ ਹੋਈ, ਜਿਸ ਵਿਚ ਉਹਨਾਂ ਨੇ ਦਾਲ ਅਤੇ ਰੋਟੀ ਵੀ ਬਣਾਈ। ਡ੍ਰਿਯੂ ਨੂੰ 2016 ਵਿਚ ਪਾਕਿਸਤਾਨ ਵਿਚ ਹਾਈ ਕਮਿਸ਼ਨਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।