ਮੱਛੀ ਖਾਉ, ਦਿਲ ਰਹੇਗਾ ਕਾਇਮ 
Published : May 18, 2018, 1:17 pm IST
Updated : May 18, 2018, 1:17 pm IST
SHARE ARTICLE
Fish
Fish

ਹਫ਼ਤੇ ਵਿਚ ਦੋ ਵਾਰ ਮੱਛੀ ਖਾਣ ਨਾਲ ਦਿਲ ਦਾ ਦੌਰਾ ਘੱਟ ਹੁੰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ...

ਨਿਊਯਾਰਕ, ਹਫ਼ਤੇ ਵਿਚ ਦੋ ਵਾਰ ਮੱਛੀ ਖਾਣ ਨਾਲ ਦਿਲ ਦਾ ਦੌਰਾ ਘੱਟ ਹੁੰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮੱਛੀ ਵਿਚ ਓਮੇਗਾ 3 ਫ਼ੈਟੀ ਐਸਿਡ ਹੁੰਦੇ ਹਨ। ਅਮਰੀਕੀ ਹਾਰਟ ਐਸੋਸੀਏਸ਼ਨ ਨੇ ਇਹ ਦਾਅਵਾ ਕੀਤਾ ਹੈ। ਅਮਰੀਕਾ ਦੇ ਹਾਰਵਰਡ ਟੀ ਐਚ ਐਚ ਚਾਨ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫ਼ੈਸਰ ਏਰਿਕ ਬੀ ਰਿਮ ਨੇ ਦਸਿਆ, 'ਵਿਗਿਆਨਕ ਅਧਿਐਨਾਂ ਵਿਚ ਓਮੇਗਾ 3 ਅਤੇ ਸਮੁੰਦਰੀ ਫ਼ੂਡ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਦੀ ਗੱਲ ਸਾਹਮਣੇ ਆਈ ਹੈ।'

FishFish

ਖੋਜਕਾਰਾਂ ਮੁਤਾਬਕ ਉਨ੍ਹਾਂ ਮੱਛੀਆਂ ਨੂੰ ਖਾਣਾ ਚਾਹੀਦਾ ਹੈ ਜਿਨ੍ਹਾਂ ਵਿਚ ਓਮੇਗਾ 3 ਫ਼ੈਟੀ ਐਸਿਡਾਂ ਦੀ ਮਿਕਦਾਰ ਜ਼ਿਆਦਾ ਹੁੰਦੀ ਹੈ। ਖ਼ੁਰਾਕ ਮਾਹਰਾਂ ਦੇ ਰਸਾਲੇ ਵਿਚ ਛਪੀ ਸਲਾਹ ਵਿਚ ਮੱਛੀ ਦੇ ਸਬੰਧ ਵਿਚ ਅਧਿਐਨ ਸਾਹਮਣੇ ਆਇਆ ਹੈ। ਇਸ ਵਿਚ ਮੱਛੀ ਵਿਚ ਮਿਲਣ ਵਾਲੇ ਪਾਰੇ 'ਤੇ ਦੁਬਾਰਾ ਅਧਿਐਨ ਦੀ ਗੱਲ ਸਾਹਮਣੇ ਆਈ ਹੈ। ਖੋਜਕਾਰਾਂ ਨੇ ਦਸਿਆ ਕਿ ਬਹੁਤੇ ਸਮੁੰਦਰੀ ਫ਼ੂਡ ਵਿਚ ਪਾਰਾ ਮਿਲਦਾ ਹੈ ਪਰ ਵੱਡੀਆਂ ਮੱਛੀਆਂ ਵਿਚ ਇਹ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ ਜੋ ਸਿਹਤ ਲਈ ਫ਼ਾਇਦੇਮੰਦ ਹੈ। ਸਿੱਟਾ ਕਢਿਆ ਗਿਆ ਹੈ ਕਿ ਦੂਸ਼ਿਤ ਪਾਰੇ ਦਾ ਸਬੰਧ ਨਵਜਨਮੇ ਬੱਚਿਆਂ ਅੰਦਰ ਗੰਭੀਰ ਸਮੱਸਿਆਵਾਂ ਨਾਲ ਹੋ ਸਕਦਾ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement