
Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ
Make yogurt mushrooms at home: ਸਮੱਗਰੀ : 250 ਗ੍ਰਾਮ ਖੁੰਬਾਂ, ਹਰਾ ਮਟਰ 100 ਗ੍ਰਾਮ, ਪਿਆਜ਼ 30 ਗ੍ਰਾਮ, ਲੱਸਣ 4-5 ਗੰਢਾਂ, ਹਰੀ ਮਿਰਚ 4-5, ਅਦਰਕ ਥੋੜਾ ਜਿਹਾ, ਦਹੀਂ ਇਕ ਕੱਪ, ਟਮਾਟਰ 50 ਗ੍ਰਾਮ, ਜ਼ੀਰਾ ਅੱਧਾ ਚਮਚ, ਧਨੀਆ ਪਾਊਡਰ ਇਕ ਚਮਚ, ਲੋਂਗ 4-5, ਦਾਲੀਚਨੀ ਥੋੜੀ ਜਹੀ, ਤੇਜ ਪੱਤਾ ਇਕ ਜਾਂ ਦੋ, ਨਮਕ ਸਵਾਦ ਅਨੁਸਾਰ, ਮਿਰਚ ਸਵਾਦ ਅਨੁਸਾਰ, ਗਰਮ ਮਸਾਲਾ ਅੱਧਾ ਚਮਚ, ਹਲਦੀ ਡੇਢ ਚਮਚ, ਖੰਡ 1/4 ਚਮਚ, ਹਰਾ ਧਨੀਆ ਬਰੀਕ ਕਟਿਆ ਹੋਇਆ ਅਤੇ ਤੇਲ ਇਕ ਚਮਚ।
ਇੰਜ ਬਣਾਉ : ਇਕ ਕੜਾਹੀ ਵਿਚ ਤੇਲ ਗਰਮ ਕਰੋ। ਉਸ ਵਿਚ ਦਾਲਚੀਨੀ, ਲੌਂਗ ਅਤੇ ਤੇਜ ਪੱਤਾ ਪਾ ਕੇ ਭੁਰਾ ਹੋਣ ਤਕ ਤਲੋ। ਹੁਣ ਉਸ ਵਿਚ ਜ਼ੀਰਾ ਪਾ ਦਿਉ। ਹਲਕੇ ਸੇਕ ਤੋਂ ਬਾਅਦ ਬਰੀਕ ਕਟਿਆ ਪਿਆਜ਼ ਪਾ ਕੇ ਸੁਨਹਿਰੀ ਹੋਣ ਤਕ ਭੁੰਨੋ। ਫਿਰ ਇਸ ਵਿਚ ਹਰੀ ਮਿਰਚ, ਲੱਸਣ ਅਤੇ ਅਦਰਕ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ। ਫਿਰ ਗਰਮ ਮਸਾਲਾ, ਖੰਡ, ਟਮਾਟਰ ਅਤੇ ਹਲਦੀ ਪਾ ਕੇ ਟਮਾਟਰ ਦੇ ਗਲਣ ਤਕ ਭੁੰਨੋ। ਹੁਣ ਵਿਚ ਹਰੇ ਮਟਰ ਅਤੇ ਥੋੜਾ ਜਿਹਾ ਪਾਣੀ ਪਾ ਕੇ 20 ਮਿੰਟ ਤਕ ਭੁੰਨਣ ਦਿਉ। ਖੁੰਬਾਂ ਪਾ ਕੇ 5 ਮਿੰਟ ਹੋਰ ਭੁੰਨੋ। ਹੁਣ ਵਿਚ ਦਹੀਂ ਪਾ ਦਿਉ ਅਤੇ ਦੋ ਮਿੰਟ ਬਾਅਦ ਚੁੱਲ੍ਹੇ ਤੋਂ ਉਤਾਰ ਕੇ ਹਰੇ ਧਨੀਏ ਨਾਲ ਸਜਾ ਕੇ ਗਰਮ ਚਾਵਲ ਜਾਂ ਰੋਟੀ ਨਾਲ ਪਰੋਸੋ।