ਮਠਿਆਈਆਂ ਉਤੇ ਲੱਗਿਆ ਚਾਂਦੀ ਦਾ ਵਰਕ ਹੈ ਖ਼ਤਰਨਾਕ
Published : Oct 18, 2022, 9:05 am IST
Updated : Oct 18, 2022, 9:36 am IST
SHARE ARTICLE
 Silver work on sweets is dangerous
Silver work on sweets is dangerous

ਨਵੇਂ ਸਾਲ ਦੇ ਆਉਣ ਦੇ ਨਾਲ - ਨਾਲ ਬਾਜ਼ਾਰਾਂ ਵਿਚ ਮਠਿਆਈਆਂ ਅਤੇ ਡਰਾਈ ਫਰੂਟਸ ਦੀ ਮੰਗ ਵੱਧ ਗਈ ਹੈ। ਹੁਣ ਚਾਂਦੀ ਦੇ ਵਰਕ ਤੋਂ ਬਿਨਾਂ ਮਠਿਆਈਆਂ ਸੁੰਦਰ ਵੀ ਨਹੀਂ ਦਿਖਦੀ...

 

ਨਵੇਂ ਸਾਲ ਦੇ ਆਉਣ ਦੇ ਨਾਲ - ਨਾਲ ਬਾਜ਼ਾਰਾਂ ਵਿਚ ਮਠਿਆਈਆਂ ਅਤੇ ਡਰਾਈ ਫਰੂਟਸ ਦੀ ਮੰਗ ਵੱਧ ਗਈ ਹੈ। ਹੁਣ ਚਾਂਦੀ ਦੇ ਵਰਕ ਤੋਂ ਬਿਨਾਂ ਮਠਿਆਈਆਂ ਸੁੰਦਰ ਵੀ ਨਹੀਂ ਦਿਖਦੀ ਲਿਹਾਜ਼ਾ ਸਵਾਦ ਦੇ ਨਾਲ - ਨਾਲ ਲੁੱਕ ਵੀ ਵਧੀਆ ਦਿਖੇ ਇਸ ਲਈ ਜ਼ਿਆਦਾਤਰ ਮਠਿਆਈਆਂ ਨੂੰ ਚਾਂਦੀ ਦੇ ਵਰਕ ਨਾਲ ਸਜਾ ਕੇ ਰੱਖਿਆ ਜਾਂਦਾ ਹੈ। ਸਿਲਵਰ ਫੌਇਲ ਜਾਂ ਚਾਂਦੀ ਦਾ ਵਰਕ ਆਯੁਰਵੈਦਿਕ ਦਵਾਈ ਦਾ ਸਦੀਆਂ ਪੁਰਾਣਾ ਹਿੱਸਾ ਰਿਹਾ ਹੈ ਅਤੇ ਖਾਣ ਦੀਆਂ ਸਮੱਗਰੀਆਂ ਨੂੰ ਸਜਾਉਣ ਲਈ ਇਸ ਦਾ ਇਸਤੇਮਾਲ ਹੁੰਦਾ ਰਿਹਾ ਹੈ।

ਇਹ ਖੂਬਸੂਰਤ ਚਾਂਦੀ ਦਾ ਵਰਕ ਹਮੇਸ਼ਾ ਚਾਂਦੀ ਹੀ ਨਹੀਂ ਹੁੰਦਾ ਸਗੋਂ ਅਜਕੱਲ ਸਿਲਵਰ ਵਰਗੇ ਦਿਖਣ ਵਾਲੇ ਕਈ ਟਾਕਸਿਕ ਮੈਟਲ ਵੀ ਬਾਜ਼ਾਰ ਵਿਚ ਆ ਗਏ ਹਨ ਅਤੇ ਮਠਿਆਈਆਂ ਦੇ ਨਾਲ - ਨਾਲ ਕਈ ਦੂਜੀਆਂ ਚੀਜ਼ਾਂ ਸਜਾਉਣ ਵਿਚ ਇਸ ਟੌਕਸਿਕ ਮੈਟਲ ਦੀ ਵਰਤੋਂ ਹੋ ਰਹੀ ਹੈ। ਖਾਣ ਦੀਆਂ ਚੀਜ਼ਾਂ ਅਤੇ ਮਠਿਆਈਆਂ ਵਿਚ ਤਿਓਹਾਰਾਂ ਦੇ ਸਮੇਂ ਸੱਭ ਤੋਂ ਜ਼ਿਆਦਾ ਮਿਲਾਵਟ ਹੁੰਦੀ ਹੈ। ਇਸ ਸਮੇਂ ਸਿਲਵਰ ਦੇ ਨਾਮ 'ਤੇ ਅਲਮੀਨੀਅਮ ਦੀ ਵਰਤੋਂ ਹੁੰਦਾ ਹੈ, ਜੋ ਕਿ ਸਿਹਤ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ।ਸਮੱਗਰੀਆਂ ਨੂੰ ਸਜਾਉਣ ਲਈ ਇਸ ਦਾ ਇਸਤੇਮਾਲ ਹੁੰਦਾ ਰਿਹਾ ਹੈ।

ਖ਼ਰਾਬ ਕੁਆਲਿਟੀ ਦੇ ਸਿਲਵਰ ਦਾ ਇਸਤੇਮਾਲ ਵੀ ਕਈ ਥਾਵਾਂ ਉਤੇ ਕੀਤਾ ਜਾਂਦਾ ਹੈ। ਹਾਨੀਕਾਰਕ ਤਰੀਕੇ ਨਾਲ ਮਠਿਆਈਆਂ ਵਿਚ ਇਸ ਨੂੰ ਲਗਾਇਆ ਜਾਂਦਾ ਹੈ। ਕਈ ਵਾਰ ਇਸ ਵਿਚ ਨਿੱਕਲ, ਲੇਡ ਵਰਗੇ ਖ਼ਤਰਨਾਕ ਤੱਤ ਵੀ ਮਿਲੇ ਹਨ। ਇਸ ਨਾਲ ਕਈ ਤਰ੍ਹਾਂ ਦੀ ਖ਼ਤਰਨਾਕ ਬੀਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਸਿਲਵਰ ਲੀਫ਼ ਜਾਂ ਚਾਂਦੀ ਦਾ ਵਰਕ ਬਣਾਉਣ ਦੇ ਤਰੀਕੇ 'ਤੇ ਵੀ ਇਹ ਨਿਰਭਰ ਕਰਦਾ ਹੈ ਕਿ ਇਹ ਸਾਡੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰੇਗਾ।

ਸਾਡੇ ਦੇਸ਼ ਦੇ ਵੱਖ - ਵੱਖ ਖੂੰਜਿਆਂ ਵਿਚ ਵੱਖ - ਵੱਖ ਤਰੀਕੇ ਨਾਲ ਸਿਲਵਰ ਲੀਫ਼ ਬਣਾਏ ਜਾਂਦੇ ਹਨ। ਕੁੱਝ ਖੇਤਰਾਂ ਵਿਚ ਗਰੇਨਾਈਟ ਸਟੋਨ ਉਤੇ ਲੈਦਰ ਪੰਚ ਦੇ ਨਾਲ ਸਿਲਵਰ ਸਟਰਿਪਸ ਰੱਖ ਕੇ ਉਸ ਨੂੰ ਕੁੱਟ ਕੇ ਸਿਲਵਰ ਲੀਫ਼ ਬਣਾਇਆ ਜਾਂਦਾ ਹੈ। ਹੁਣ ਇਸ ਨੂੰ ਬਣਾਉਣ ਲਈ ਮਾਰਡਨ ਮਸ਼ੀਨਾਂ ਵੀ ਆ ਗਈਆਂ ਹਨ ਪਰ ਇਸ ਸਾਰੀ ਪ੍ਰਕਿਰਿਆਵਾਂ ਨਾਲ ਬਣੀ ਸਿਲਵਰ ਲੀਫ਼ ਸਿਹਤ ਲਈ ਕਾਫ਼ੀ ਨੁਕਸਾਨਦੇਹ ਹੁੰਦਾ ਹੈ।

ਕਿਸ ਤਰ੍ਹਾਂ ਕਰੋ ਪਹਿਚਾਣ : ਮਠਿਆਈਆਂ ਦੇ ਉਤੇ ਤੋਂ ਸਿਲਵਰ ਲੀਫ਼ ਨੂੰ ਹਟਾਓ। ਜੇਕਰ ਇਹ ਉਂਗਲੀਆਂ ਉਤੇ ਚਿਪਕ ਜਾਂਦੀ ਹੈ।  ਇਸ ਦਾ ਮਤਲੱਬ ਹੈ ਕਿ ਇਸ ਵਿਚ ਅਲਮੀਨੀਅਮ ਮਿਲਾਇਆ ਗਿਆ ਹੈ। ਮਠਿਆਈਆਂ ਤੋਂ ਸਿਲਵਰ ਲੀਫ਼ ਕੱਢ ਕੇ ਸਾੜੋ।  ਜੇਕਰ ਇਹ ਸਿਲਵਰ ਹੈ ਤਾਂ ਜਲ ਕੇ ਇਕ ਸਿਲਵਰ ਬੌਲ ਵਿਚ ਬਦਲ ਜਾਵੇਗਾ। ਜੇਕਰ ਅਲਮੀਨੀਅਮ ਹੋਇਆ ਤਾਂ ਸੜ ਕੇ ਸਿਫ਼ ਸਵਾਹ ਬਚ ਜਾਵੇਗੀ। ਹਥੇਲੀਆਂ ਦੇ ਵਿਚ ਸਿਲਵਰ ਲੀਫ਼ ਨੂੰ ਰਗੜੋ। ਜੇਕਰ ਗਾਇਬ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਸਿਲਵਰ ਹੈ ਅਤੇ ਜੇਕਰ ਇਸ ਦੀ ਬੌਲ ਬਣ ਜਾਂਦੀ ਹੈ ਤਾਂ ਇਹ ਸਿਲਵਰ ਨਹੀਂ ਸਗੋਂ ਅਲਮੀਨੀਅਮ ਹੈ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement