
ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ
ਸਮੱਗਰੀ: ਕੰਡੇਂਸਡ ਮਿਲਕ ਇਕ ਕੱਪ, ਮਿਲਕ ਪਾਊਡਰ ਇਕ ਕੱਪ, ਦੁੱਧ ਅਤੇ ਕੇਸਰ ਅੱਧਾ ਕੱਪ, ਇਲਾਚੀ ਪਾਊਡਰ, ਪਿਸਤਾ, ਦੇਸੀ ਘਿਉ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਘੱਟ ਗੈਸ ’ਤੇ ਇਕ ਕੜਾਹੀ ਵਿਚ ਦੋ ਵੱਡੇ ਚਮਚ ਘਿਉ ਪਾ ਕੇ ਉਸ ਵਿਚ ਕੰਡੇਂਸਡ ਮਿਲਕ ਪਾ ਕੇ ਮਿਕਸ ਕਰੋ। ਨਾਲ ਹੀ ਇਸ ਨੂੰ ਲਗਾਤਾਰ ਚਲਾਉਂਦੇ ਰਹੋ। ਹੁਣ ਇਸ ਵਿਚ ਥੋੜ੍ਹਾ-ਥੋੜ੍ਹਾ ਮਿਲਕ ਪਾਊਡਰ ਪਾਉ। ਯਾਦ ਰੱਖੋ ਕਿ ਤੁਸੀ ਮਿਲਕ ਪਾਊਡਰ ਸਾਰਾ ਨਹੀਂ ਪਾਉਣਾ ਨਹੀਂ ਤਾਂ ਇਸ ਵਿਚ ਗੰਢਾਂ ਪੈ ਜਾਣਗੀਆਂ। ਨਾਲ ਹੀ ਮਿਲਕ ਪਾਊਡਰ ਪਾਉਣ ਤੋਂ ਬਾਅਦ ਇਸ ਨੂੰ ਹਲਾਉਂਦੇ ਰਹੋ।
ਤੁਸੀਂ ਇਸ ਨੂੰ ਮਿਕਸ ਕਰਨ ਲਈ ਤੈਂਥੀ ਦੀ ਮਦਦ ਵੀ ਲੈ ਸਕਦੇ ਹੋ। ਤੁਹਾਨੂੰ ਇਸ ਨੂੰ ਤਦ ਤਕ ਪਕਾਉਣਾ ਹੈ, ਜਦੋਂ ਇਹ ਚੰਗੀ ਤਰ੍ਹਾਂ ਨਾਲ ਪਕ ਨਾ ਜਾਵੇ। ਜਦੋਂ ਇਹ ਪਕਣ ਲੱਗੇਗਾ ਤਾਂ ਇਸ ਵਿਚ ਘਿਉ ਵੱਖ ਹੋਣ ਲਗੇਗਾ। ਜਦੋਂ ਇਹ ਚੰਗੀ ਤਰ੍ਹਾਂ ਮਿਲ ਜਾਵੇ ਅਤੇ ਪੱਕ ਜਾਵੇ, ਤਦ ਇਸ ਵਿਚ ਥੋੜ੍ਹਾ - ਜਿਹਾ ਇਲਾਚੀ ਪਾਊਡਰ ਅਤੇ ਕੇਸਰ ਮਿਲਿਆ ਦੁੱਧ ਪਾਉ। ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਥੋੜ੍ਹੀ ਦੇਰ ਪਕਾਉ।
ਹੁਣ ਗੈਸ ਬੰਦ ਕਰੋ ਅਤੇ ਥੋੜ੍ਹਾ ਠੰਢਾ ਹੋਣ ਦਿਉ ਤਾਕਿ ਤੁਸੀਂ ਇਸ ਨੂੰ ਛੂ ਸਕੋ। ਹੁਣ ਇਕ ਥਾਲੀ ਜਾਂ ਸਲੈਬ ’ਤੇ ਇਕ ਛੋਟਾ ਚਮਚ ਘਿਉ ਪਾ ਕੇ ਫੈਲਾਉ। ਹੁਣ ਇਸ ’ਤੇ ਪੇੜੇ ਦਾ ਮਿਸ਼ਰਣ ਪਾਉ ਅਤੇ ਹੱਥਾਂ ਦੀ ਮਦਦ ਨਾਲ ਮਸਲ ਕੇ ਇਸ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਪੇੜਾ ਇਕਦਮ ਨਰਮ ਹੋ ਜਾਵੇਗਾ। ਜਦੋਂ ਇਸ ਦੀਆਂ ਸਾਰੀਆਂ ਗੰਢਾਂ ਹਟ ਜਾਣ ਅਤੇ ਇਹ ਇਕਦਮ ਨਰਮ ਹੋ ਜਾਵੇ ਤਾਂ ਹੱਥਾਂ ਵਿਚ ਥੋੜ੍ਹਾ-ਥੋੜਾ ਮਿਸ਼ਰਣ ਲੈ ਕੇ ਉਸ ਨੂੰ ਗੋਲਾਕਾਰ ਪੇੜੇ ਦਾ ਸਰੂਪ ਦਿਉ। ਇਸੇ ਤਰ੍ਹਾਂ ਸਾਰੇ ਪੇੜੇ ਤਿਆਰ ਕਰੋ। ਤੁਹਾਡੇ ਮਲਾਈ ਦੇ ਪੇੜੇ ਬਣ ਕੇ ਤਿਆਰ ਹਨ।