ਦਾਲ ਪਾਲਕ ਰੈਸਿਪੀ
Dal Palak Recipe: ਸਮੱਗਰੀ: ਮੁੰਗੀ ਦੀ ਦਾਲ, ਕਟਿਆ ਹੋਇਆ ਪਾਲਕ, ਕੱਟੇ ਹੋਏ ਟਮਾਟਰ, ਜੀਰਾ 2 ਚਮਚੇ, ਹਿੰਗ, 4-5 ਲੌਂਗ, ਤੇਜ਼ ਪੱਤੇ, ਅਦਰਕ, ਹਰੀਆਂ ਮਿਰਚਾਂ, ਲੱਸਣ ਦੇ 3 ਚਮਚੇ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਧਨੀਆ ਪਾਊਡਰ, ਨਿੰਬੂ ਦਾ ਰਸ 2
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਮੁੰਗੀ ਦੀ ਦਾਲ ਨੂੰ ਚੰਗੀ ਤਰ੍ਹਾਂ ਧੋ ਲਵੋ ਤੇ ਫਿਰ ਪਾਲਕ ਨੂੰ ਚੰਗੀ ਤਰ੍ਹਾਂ ਧੋਵੋ। ਹੁਣ ਪ੍ਰੈਸ਼ਰ ਕੁਕਰ ਵਿਚ ਘਿਉ ਨੂੰ ਘੱਟ ਸੇਕ ’ਤੇ ਗਰਮ ਕਰੋ। ਰਾਈ, ਜੀਰਾ, ਹਿੰਗ, ਤੇਜ ਪੱਤਾ, ਲੌਂਗ ਅਤੇ ਦਾਲਚੀਨੀ ਪਾਉ। ਰਾਈ ਦੇ ਤਿੜਕਣ ਤਕ ਉਡੀਕ ਕਰੋ। ਹੁਣ ਅਦਰਕ, ਲੱਸਣ ਅਤੇ ਹਰੀ ਮਿਰਚ ਪਾਉ। ਉਨ੍ਹਾਂ ਨੂੰ ਲਗਭਗ ਕੁੱਝ ਸਕਿੰਟਾਂ ਲਈ ਭੁੰਨੋ।
ਬਾਰੀਕ ਕੱਟੇ ਹੋਏ ਟਮਾਟਰ ਪਾਉ ਅਤੇ ਉਨ੍ਹਾਂ ਨੂੰ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਮਿਲਾਉ। ਜਦੋਂ ਤਕ ਉਹ ਨਰਮ ਨਾ ਹੋ ਜਾਣ ਉਦੋਂ ਤਕ ਪਕਾਉੂ। ਬਾਕੀ ਬਚੇ ਮਸਾਲੇ ਜਿਸ ਵਿਚ ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਧਨੀਆ ਪਾਊਡਰ ਤੇ ਗਰਮ ਮਸਾਲਾ, ਨਮਕ ਦੇ ਨਾਲ ਸ਼ਾਮਲ ਕਰੋ। ਹੁਣ ਇਸ ਵਿਚ ਨਿੰਬੂ ਦਾ ਰਸ ਇਸ ਵਿਚ ਨਿਚੋੜੋ ਅਤੇ ਫਿਰ ਕਟਿਆ ਹੋਇਆ ਪਾਲਕ ਪਾਉ ਅਤੇ ਸੱਭ ਕੁੱਝ ਮਿਲਾਓ। ਫਿਰ ਧੋਤੀ ਹੋਈ ਮੁੰਗੀ ਦੀ ਦਾਲ ਪਾਉ। ਕੁਕਰ ਵਿਚ ਪਾਣੀ ਪਾਉ ਅਤੇ ਢੱਕਣ ਬੰਦ ਕਰੋ ਅਤੇ ਲਗਭਗ 10-11 ਮਿੰਟਾਂ ਲਈ ਪਕਾਉ। ਜਦੋਂ ਦਾਲ ਪੱਕ ਜਾਵੇ ਤਾਂ ਕੂਕਰ ਨੂੰ ਖੋਲ੍ਹ ਲਵੋ। ਤੁਹਾਡੀ ਦਾਲ ਪਾਲਕ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਜਾਂ ਚਪਾਤੀ ਨਾਲ ਖਾਉ।