
ਪਿਆਜ਼-1, ਟਮਾਟਰ-2, ਹਰੀ ਮਿਰਚ-1, ਅੰਡੇ-3, ਲੂਣ-1 ਚਮਚ, ਤੇਲ-6 ਚਮਚ,
ਸਮੱਗਰੀ: ਪਿਆਜ਼-1, ਟਮਾਟਰ-2, ਹਰੀ ਮਿਰਚ-1, ਅੰਡੇ-3, ਲੂਣ-1 ਚਮਚ, ਤੇਲ-6 ਚਮਚ, ਅਦਰਕ ਅਤੇ ਲਸਣ ਦਾ ਪੇਸਟ-1 ਚਮਚ, ਹਲਦੀ ਪਾਊਡਰ-ਇਕ ਚਮਚ, ਜ਼ੀਰਾ ਪਾਊਡਰ-1 ਚਮਚ, ਲੂਣ-2 ਚਮਚ, ਲਾਲ ਮਿਰਚ ਪਾਊਡਰ-1 ਚਮਚ, ਚਿਕਨ ਮਸਾਲਾ ਪਾਊਡਰ-2 ਚਮਚ, ਪਾਣੀ- 1 ਕੱਪ
ਬਣਾਉਣ ਦੀ ਵਿਧੀ: ਪਹਿਲਾ ਉਬਲੇ ਹੋਏ ਅੰਡੇ ਫ਼ਰਾਈਪੈਨ ਵਿਚ ਪਾਉ। ਹੁਣ ਇਸ ਵਿਚ ਇਕ ਪਿਆਜ਼ ਲੈ ਕੇ ਉਸ ਦਾ ਬਾਹਰਲਾ ਅਤੇ ਨੀਵਾਂ ਹਿੱਸਾ ਕੱਟ ਲਵੋ। ਹੁਣ ਇਸ ਨੂੰ ਅੱਧੇ-ਅੱਧੇ ਹਿੱਸੇ ਵਿਚ ਕੱਟ ਕੇ ਟੁਕੜਿਆਂ ਵਿਚ ਕੱਟ ਲਉ।
ਇਕ ਟਮਾਟਰ ਲਉ ਅਤੇ ਉਸ ਦਾ ਸਖ਼ਤ ਹਿੱਸਾ ਹਟਾ ਦਿਉ। ਹੁਣ ਅੱਧੇ ਹਿੱਸੇ ਵਿਚ ਕਟਦੇ ਹੋਏ ਟੁਕੜੇ ਕਰ ਲਉ। ਫਿਰ ਹਰੀ ਮਿਰਚ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ। ਹੁਣ ਅੱਧਾ ਕੱਪ ਹਰਾ ਧਨੀਆ ਲੈ ਕੇ ਉਸ ਨੂੰ ਬਾਰੀਕ ਕੱਟੋ। ਇਸੇ ਤਰ੍ਹਾਂ ਪੁਦੀਨੇ ਦੀਆਂ ਪੱਤੀਆਂ ਲੈ ਕੇ ਉਨ੍ਹਾਂ ਨੂੰ ਕੱਟ ਲਉ। ਹੁਣ ਫ਼ਰਾਈਪੈਨ ਵਿਚ ਤੇਲ ਪਾਉ। ਫਿਰ ਕਟੇ ਹੋਏ ਪਿਆਜ਼ ਪਾ ਕੇ ਇਕ ਮਿੰਟ ਲਈ ਭੁੰਨੋ।
ਹੁਣ ਕੱਟੀ ਹੋਈ ਹਰੀ ਮਿਰਚ, ਅਦਰਕ ਅਤੇ ਲੱਸਣ ਦਾ ਪੇਸਟ ਪਾ ਕੇ ਇਨ੍ਹਾਂ ਨੂੰ ਮਿਕਸ ਕਰੋ। ਇਸ ਵਿਚ ਕਟਿਆ ਹੋਇਆ ਪੁਦੀਨਾ ਪਾ ਕੇ ਹਲਕਾ ਜਿਹਾ ਭੁੰਨੋ ਤਾਕਿ ਪੁਦੀਨੇ ਦੇ ਕੱਚੇਪਨ ਦੀ ਮਹਿਕ ਚਲੀ ਜਾਵੇ। ਫਿਰ ਹਲਦੀ ਅਤੇ ਜ਼ੀਰਾ ਪਾਊਡਰ ਮਿਕਸ ਕਰੋ। ਹੁਣ ਲੂਣ ਅਤੇ ਲਾਲ ਮਿਰਚ ਪਾਊਡਰ ਪਾਉ। ਮਸਾਲੇ ਨੂੰ ਫ਼ਰਾਈ ਕਰੋ।
ਹੁਣ ਕੱਟੇ ਹੋਏ ਟਮਾਟਰ ਪਾ ਕੇ ਉਨ੍ਹਾਂ ਦੇ ਮੁਲਾਇਮ ਹੋਣ ਤਕ ਉਸ ਨੂੰ ਪਕਾਉ।
ਫਿਰ ਅੱਧਾ ਕੱਪ ਪਾਣੀ ਦੇ ਨਾਲ ਚਿਕਨ ਮਸਾਲਾ ਪਾਊਡਰ ਪਾਉ। ਮਸਾਲੇ ਦੇ ਗਰੇਵੀ ਬਣਨ ਤਕ ਇਸ ਨੂੰ ਪਕਾਉਂਦੇ ਰਹੋ। ਹੁਣ ਉਬਲੇ ਹੋਏ ਅੰਡਿਆਂ ਨੂੰ ਅੱਧੇ-ਅੱਧੇ ਹਿੱਸੇ ਵਿਚ ਕੱਟ ਲਉ। ਅੰਡਿਆਂ ਨੂੰ ਗਰੇਵੀ ਵਿਚ ਰੱਖ ਦਿਉ। ਗਰੇਵੀ ਨੂੰ ਹਰ ਅੰਡੇ ਦੇ ਉਪਰ ਰਖਦੇ ਜਾਉ ਤੇ ਇਕ ਪਲੇਟ ਵਿਚ ਕੱਢ ਲਉ। ਹੁਣ ਤੁਹਾਡਾ ਅੰਡੇ ਦਾ ਮਸਾਲਾ ਬਣ ਕੇ ਤਿਆਰ ਹੈ। ਹੁਣ ਇਨ੍ਹਾਂ ਨੂੰ ਰੋਟੀ ਨਾਲ ਖਾਉ।