
ਵੇਸਣ ਦੀ ਬਰਫ਼ੀ ਬਣਾਉਣ ਦੀ ਵਿਧੀ
ਸਮੱਗਰੀ: ਘਿਉ: 190 ਮਿਲੀ ਲੀਟਰ, ਵੇਸਣ: 200 ਗ੍ਰਾਮ, ਸੂਜੀ- 80 ਗ੍ਰਾਮ, ਚੀਨੀ: 150 ਗ੍ਰਾਮ ਪੀਸੀ ਹੋਈ, ਇਲਾਇਚੀ ਪਾਊਡਰ- 1/2 ਚਮਚਾ, ਬਾਦਾਮ ਅਤੇ ਪਿਸਤਾ ਸਜਾਵਟ ਲਈ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਭਾਰੀ ਤਲੇ ਵਾਲੀ ਕੜਾਈ ’ਚ ਘਿਉ ਗਰਮ ਕਰ ਕੇ ਇਸ ’ਚ ਵੇਸਣ ਅਤੇ ਸੂਜੀ ਮਿਲਾ ਕੇ ਹਲਕਾ ਗੈਸ ’ਤੇ ਭੁੰਨ ਲਵੋ। 10-15 ਮਿੰਟ ਲਈ ਭੁੰਨਣ ਤੋਂ ਬਾਅਦ ਜਦੋਂ ਇਸ ਦਾ ਰੰਗ ਬਦਲ ਜਾਵੇ ਅਤੇ ਖ਼ੁਸ਼ਬੂ ਆਉਣ ਲੱਗੇ ਤਾਂ ਇਸ ’ਚ ਚੀਨੀ ਅਤੇ ਇਲਾਇਚੀ ਪਾਊਡਰ ਮਿਕਸ ਕਰ ਦਿਉ। ਇਸ ਤੋਂ ਬਾਅਦ ਵੇਸਣ ਦੇ ਮਿਸ਼ਰਣ ਨੂੰ ਇਕ ਟਰੇਅ ਵਿਚ ਕੱਢ ਕੇ ਬਰਾਬਰ ਤੈਅ ’ਚ ਕਰ ਲਵੋ। ਇਸ ਨੂੰ ਬਾਦਾਮ ਤੇ ਪਿਸਤੇ ਨਾਲ ਸਜਾਵਟ ਕਰੋ। ਟਰੇਅ ਨੂੰ 2 ਘੰਟਿਆਂ ਲਈ ਇੰਜ ਹੀ ਰੱਖ ਲਵੋ ਅਤੇ ਬਾਅਦ ’ਚ ਇਸ ਨੂੰ ਟੁਕੜਿਆਂ ’ਚ ਕੱਟ ਲਵੋ। ਤੁਹਾਡੀ ਵੇਸਣ ਦੀ ਬਰਫ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਚਾਹ ਨਾਲ ਖਾਉ।