
Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ
Make potato spinach vegetable at home Food Recipes: ਸਮੱਗਰੀ: ਉਬਲੇ ਹੋਏ ਆਲੂ 3, ਪਾਲਕ 2 ਕੱਪ, ਹਰੀ ਮਿਰਚ 2, ਲਾਲ ਮਿਰਚ ਪਾਊਡਰ 1/2 ਚਮਚ, ਹਲਦੀ ਪਾਊਡਰ 1/2 ਚਮਚ, ਨਮਕ ਛੋਟਾ ਚਮਚ, ਜ਼ੀਰਾ 1 ਚਮਚ, ਸਾਬਤ ਲਾਲ ਮਿਰਚ 1
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕੜਾਹੀ ਵਿਚ ਸਬਜ਼ੀ ਅਨੁਸਾਰ ਤੇਲ ਪਾਉ ਅਤੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਉਸ ਵਿਚ ਮਸਾਲਾ ਬਣਾ ਕੇ ਪਾਉ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਮਸਾਲਾ ਭੁੰਨਣ ਤੋਂ ਬਾਅਦ ਉਸ ਵਿਚ ਉਬਲੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਨਾਲ ਹੀ ਪਾਲਕ ਵੀ ਪਾਉ। ਪਾਲਕ ਪਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਥੋੜ੍ਹਾ ਜਿਹਾ ਸੇਕ ਲਵਾ ਕੇ ਗੈਸ ਬੰਦ ਕਰ ਦਿਉ। ਤੁਹਾਡੀ ਆਲੂ ਪਾਲਕ ਦੀ ਸਬਜ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।