ਬੱਚੇ ਰੋਟੀ ਖਾਣ 'ਚ ਕਰਦੇ ਨੇ ਨਖ਼ਰੇ, ਤਾਂ ਘਰ 'ਚ ਇਸ ਤਰ੍ਹਾਂ ਬਣਾਓ ਰੋਟੀ ਪੀਜ਼ਾ 
Published : Jun 20, 2018, 7:32 pm IST
Updated : Jun 20, 2018, 7:32 pm IST
SHARE ARTICLE
Roti pizza
Roti pizza

ਅਕਸਰ ਹੀ ਅੱਜ ਕਲ੍ਹ ਦੇ ਬੱਚੇ ਖਾਣ ਪੀਣ ਲਈ ਨਖ਼ਰੇ ਕਰਦੇ ਹਨ।

ਅਕਸਰ ਹੀ ਅੱਜ ਕਲ੍ਹ ਦੇ ਬੱਚੇ ਖਾਣ ਪੀਣ ਲਈ ਨਖ਼ਰੇ ਕਰਦੇ ਹਨ। ਬੱਚਿਆਂ ਨੂੰ ਸਬਜ਼ੀ ਰੋਟੀ ਨਾਲ ਫਾਸਟ ਫੂਡ ਵਧੇਰਾ ਚੰਗਾ ਲਗਦਾ ਹੈ , ਪਰ ਇਹ ਸ਼ਾਇਦ ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਨਹੀਂ ਜਾਣਦੇ ਹੁੰਦੇ। ਜੇਕਰ ਤੁਹਾਡਾ ਬੱਚਾ ਵੀ ਰੋਟੀ ਖਾਣ ਨੂੰ ਲੈ ਕੇ ਨਖਰੇ ਦਿਖਾਉਂਦਾ ਹੈ ਤਾਂ ਤੁਸੀ ਉਨ੍ਹਾਂ ਦੇ ਲਈ ਘਰ 'ਚ ਹੀ ਕੁੱਝ ਨਵਾਂ ਟਰਾਈ ਕਰ ਸਕਦੇ ਹੋ , ਜੋ ਉਨ੍ਹਾਂ  ਦੇ ਲਈ ਚੰਗਾ ਤੇ ਤਾਕਤ ਵਾਲੀ ਹੋਵੇ ਅਤੇ ਬੱਚੇ ਉਸ ਨੂੰ ਖੁਸ਼ ਹੋ ਕੇ ਖਾਣ।

Roti pizzaRoti pizza

ਅੱਜ ਅਸੀ ਤੁਹਾਨੂੰ ਦੱਸਾਂਗੇ ਘਰ 'ਚ ਕਿਵੇਂ ਬਣਾ ਸਕਦੇ ਹਾਂ ਰੋਟੀ ਪੀਜ਼ਾ । ਆਓ ਜੀ ਜਾਣਦੇ ਹੋ ਇਸ ਨੂੰ ਬਣਾਉਣ ਦਾ ਤਰੀਕਾ .... 

ਸਮਗਰੀ 
ਮੱਖਣ -  ਅੱਧਾ ਚਮਚ
ਰੋਟੀ -  1 
ਸ਼ਿਮਲਾ ਮਿਰਚ -  ½
ਪਿਆਜ -  ½
ਪੀਜ਼ਾ ਸਾਸ -  4 ਚਮਚ
ਜਾਲਪੇਨੋ -  6 ਸਲਾਇਸ 
ਮੋਜਰੇਲਾ ਚੀਜ -  ½ ਕਪ
ਜੈਤੂਨ -  10 ਟੁਕੜੇ 
ਚਿਲੀ ਫਲੇਕਸ -  ¼ ਟੀਸਪੂਨ 
ਮਿਕਸਡ ਹਰਬਸ -  ¼ ਟੀਸਪੂਨ

Roti pizzaRoti pizza

ਰੋਟੀ ਪੀਜ਼ਾ ਬਣਾਉਣ ਦਾ ਤਰੀਕਾ 
 - ਸਭ ਤੋਂ ਪਹਿਲਾਂ ਤਵੇ ਉੱਤੇ ਮੱਖਣ ਪਾ ਕੇ ਰੋਟੀ ਨੂੰ ਹਲਕਾ ਗਰਮ ਕਰੋ । 
 - ਹੁਣ ਸੇਕ ਬੰਦ ਕਰ ਦਿਓ ਅਤੇ ਉਸ ਉੱਤੇ ਪੀਜ਼ਾ ਸਾਸ ਫੈਲਾਓ। 
 - ਹੁਣ ਤੁਸੀ ਇਸ ਦੇ ਉੱਤੇ ਪਿਆਜ ,  ਸ਼ਿਮਲਾ ਮਿਰਚ ,  ਜਾਲਪੇਨੋ ਅਤੇ ਜੈਤੂਨ ਦੇ ਟੁਕੜੇ ਰੱਖੋ ।  ਤੁਸੀ ਆਪਣੇ ਪਸੰਦ ਦੀਆਂ ਸਬਜ਼ੀਆਂ ਵੀ ਪਾ ਸਕਦੇ ਹੋ। 

Roti pizzaRoti pizza

 - ਹੁਣ ਇਸ ਦੇ ਉੱਤੇ ਮੋਜਰੇਲਾ ਚੀਜ਼ ਲਗਾਓ। 

 - ਹੁਣ ਚਿਲੀ ਫਲੇਕਸ ਅਤੇ ਮਿਕਸਡ ਹਰਬਸ ਛਿੜਕੋ ਅਤੇ ਇਸ ਨੂੰ ਕਵਰ ਕਰਕੇ 3 ਮਿੰਟ ਤੱਕ ਪਕਾਉਣ ਲਈ ਛੱਡ ਦਿਓ। 

 - ਜਦੋਂ ਤੱਕ ਚੀਜ਼ ਪਿਘਲ ਨਾ ਜਾਵੇ ਉਦੋਂ ਤੱਕ ਉਸਨੂੰ ਪੱਕਣ ਦਿਓ। 

 - ਤੁਹਾਡਾ ਰੋਟੀ ਪੀਜ਼ਾ ਬਣ ਕੇ ਤਿਆਰ ਹੈ ।  ਹੁਣ ਇਸ ਦੇ ਸਲਾਇਸ ਕੱਟ ਕੇ ਆਪਣੇ ਬੱਚਿਆਂ ਨੂੰ ਪਰੋਸੋ ।  

Roti pizzaRoti pizza

ਤੁਸੀਂ ਆਪ ਹੀ ਦੇਖੋਗੇ ਕਿ ਤੁਹਾਡੇ ਬੱਚੇ ਇਸ ਨੂੰ ਕਿੰਨੇ ਸੁਆਦ ਨਾਲ ਖਾਣਗੇ ਤੇ ਹੋਰ ਖਾਣ ਇੱਛਾ ਜ਼ਾਹਿਰ ਕਰਨਗੇ।  ਇਹ ਰੋਟੀ ਪੀਜ਼ਾ ਤੁਹਾਡੇ ਬੱਚਿਆਂ ਲਈ ਵਧੀਆ ਤੇ ਹੈਲਥੀ ਫੂਡ ਹੈ , ਜੋ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰੇਗਾ।  
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement