ਘਰ ਦੀ ਰਸੋਈ ਵਿਚ ਕੈਰੇਮਲ ਕੈਂਡੀ
Published : Jun 20, 2020, 3:07 pm IST
Updated : Jun 20, 2020, 3:07 pm IST
SHARE ARTICLE
Caramel candy
Caramel candy

ਕਰੀਮ ਅਤੇ ਚੀਨੀ ਨਾਲ ਬਣੀ ਕੈਰੇਮਲ ਕੈਂਡੀ ਜਿੰਨੀ ਸੋਹਣੀ ਦਿਸਦੀ ਹੈ, ਓਨੀ ਹੀ ਸਵਾਦ ਵੀ ਲਗਦੀ ਹੈ।

ਕਰੀਮ ਅਤੇ ਚੀਨੀ ਨਾਲ ਬਣੀ ਕੈਰੇਮਲ ਕੈਂਡੀ ਜਿੰਨੀ ਸੋਹਣੀ ਦਿਸਦੀ ਹੈ, ਓਨੀ ਹੀ ਸਵਾਦ ਵੀ ਲਗਦੀ ਹੈ। ਇਸ ਨੂੰ ਅਸੀ ਕਿਸੇ ਤਿਉਹਾਰ, ਜਨਮਦਿਨ ਜਾਂ ਵੇਲੇਂਟਾਇਨ ਡੇ ਦੇ ਗਿਫ਼ਟ ਲਈ ਵੀ ਬਣਾ ਸਕਦੇ ਹਾਂ।

Caramel candyCaramel candy

ਜ਼ਰੂਰੀ ਸਮੱਗਰੀ: ਕਰੀਮ -  1 ਕੱਪ, ਬਰਾਊਨ ਸ਼ੂਗਰ - ਅੱਧਾ ਕੱਪ (100 ਗਰਾਮ), ਚੀਨੀ ਪਾਊਡਰ - ਅੱਧਾ ਕੱਪ (100 ਗਰਾਮ), ਮਿਲਕ ਪਾਊਡਰ - 1/4 ਕੱਪ (30 ਗਰਾਮ), ਸ਼ਹਿਦ - 1/4 ਕੱਪ (70 ਗਰਾਮ), ਮੱਖਣ - 2 ਵੱਡੇ ਚਮਚ, ਵਨੀਲਾ ਏਸੇਂਸ - 1 ਛੋਟੀ ਚਮਚ।

Caramel candyCaramel candy

ਢੰਗ - ਕਿਸੇ ਮੋਟੇ ਤਲੇ ਦੇ ਬਰਤਨ ਵਿਚ ਕਰੀਮ ਪਾ ਲਉ, ਬਰਾਊਨ ਸ਼ੂਗਰ ਅਤੇ ਚੀਨੀ ਪਾਊਡਰ ਵੀ ਪਾ ਦਿਉ, ਮਿਲਕ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਉ ਅਤੇ ਮੱਠੇ ਸੇਕ ਉੱਤੇ ਲਗਾਤਾਰ ਚਲਾਉਂਦੇ ਹੋਏ ਪਕਾਉ। ਸ਼ਹਿਦ ਵੀ ਪਾ ਕੇ ਮਿਲਾ ਦਿਉ, ਮਿਸ਼ਰਣ ਨੂੰ ਜੰਮਣ ਵਾਲੀ ਕਨਸਿਸਟੇਂਸੀ ਤਕ ਪਕਾ ਲਵੋ। ਮਿਸ਼ਰਣ ਵਿਚ ਝੱਗ ਆਉਣ ਲਗਦੀ ਹੈ ਅਤੇ ਮਿਸ਼ਰਣ ਗਾੜ੍ਹਾ ਦਿਸਣ ਲਗਦਾ ਹੈ। ਪਲੇਟ ਉੱਤੇ ਇਕ ਬੂੰਦ ਸੁੱਟ ਕੇ ਵੇਖਿਆ ਜਾ ਸਕਦਾ ਹੈ ਕਿ ਮਿਸ਼ਰਣ ਜੰਮ ਜਾਵੇਗਾ ਜਾਂ ਨਹੀਂ। ਗੈਸ ਬੰਦ ਕਰ ਦਿਉ, ਮਿਸ਼ਰਣ ਵਿਚ ਮੱਖਣ ਪਾ ਕੇ ਮਿਲਾ ਦਿਉ, ਵਨੀਲਾ ਏਸੇਂਸ ਵੀ ਪਾ ਕੇ ਮਿਲਾ ਦਿਉ।

Caramel candyCaramel candy

ਕੈਂਡੀ ਨੂੰ ਜਮਾਉਣ ਲਈ ਟ੍ਰੇ ਤਿਆਰ ਕਰ ਲਵੋ। 8*8 ਇੰਚ ਦੀ ਟ੍ਰੇ ਵਿਚ ਰੋਟੀ ਲਪੇਟਣ ਵਾਲੀ ਐਲੂਮੀਨੀਅਮ ਫ਼ੋਇਲ ਵਿਛਾ ਲਵੋ ਅਤੇ ਉਸ ਵਿਚ ਤੇਲ, ਮੱਖਣ ਜਾਂ ਘਿਉ ਪਾ ਕੇ ਫ਼ੋਇਲ ਨੂੰ ਚੀਕਣਾ ਕਰ ਲਉ। ਮਿਸ਼ਰਣ ਨੂੰ ਚੀਕਣੀ ਕੀਤੀ ਗਈ ਫ਼ੋਇਲ ਉੱਤੇ ਪਾਉ ਅਤੇ ਇਕ ਵਰਗਾ ਫੈਲਾ ਦਿਉ ਅਤੇ ਕੈਂਡੀ ਨੂੰ ਜੰਮਣ ਲਈ ਰੱਖ ਦਿਉ। 2 - 3 ਘੰਟੇ ਵਿਚ ਕੈਂਡੀ ਜੰਮ ਕੇ ਤਿਆਰ ਹੋ ਗਈ ਹੈ। ਫ਼ੋਇਲ ਨੂੰ ਜੰਮੇ ਹੋਏ ਮਿਸ਼ਰਣ ਸਹਿਤ ਟ੍ਰੇ ਤੋਂ ਕੱਢ ਕੇ ਬੋਰਡ ਉੱਤੇ ਰੱਖ ਲਵੋ, ਸਕੇਲ ਅਤੇ ਪੀਜ਼ਾ ਕਟਰ ਜਾਂ ਚਾਕੂ ਦੀ ਮਦਦ ਨਾਲ ਇਕ ਇੰਚ ਦੇ ਟੁਕੜੇ ਕੱਟ ਕੇ ਤਿਆਰ ਕਰ ਲਵੋ।

Caramel candyCaramel candy

ਹੁਣ ਦੂਜੇ ਪਾਸੇ ਤੋਂ 1/2 ਇੰਚ ਚੋੜਾਈ ਵਿਚ ਕੱਟ ਕੇ ਕੈਂਡੀ ਨੂੰ ਵੱਖ ਕਰ ਕੇ ਪਲੇਟ ਵਿਚ ਰੱਖ ਲਵੋ। ਇਕ ਇੰਚ ਲੰਮੀ ਅਤੇ 1/2 ਇੰਚ ਚੌੜੀ ਕੈਂਡੀ ਬਣ ਕੇ ਤਿਆਰ ਹੈ। ਇਸ ਨੂੰ ਅਸੀ ਅਪਣੇ ਮਨਚਾਹੇ ਆਕਾਰ ਵਿਚ ਵੀ ਕੱਟ ਸਕਦੇ ਹਾਂ। ਰੈਪਿੰਗ ਸ਼ੀਟ ਤੋਂ ਓਨੇ ਵੱਡੇ ਟੁਕੜੇ ਕੱਟ ਕੇ ਤਿਆਰ ਕਰ ਲਵੋ ਜਿਸ ਵਿਚ ਕੈਂਡੀ ਆਸਾਨੀ ਨਾਲ ਲਪੇਟੀ ਜਾ ਸਕੇ।

Caramel candyCaramel candy

ਕੈਂਡੀ ਨੂੰ ਸ਼ੀਟ ਦੇ ਟੁਕੜੇ ਦੇ ਉੱਤੇ ਰੱਖ ਕੇ ਉਸ ਨੂੰ ਪੈਕ ਕਰ ਦਿਉ। ਸਾਰੀ ਪੈਕ ਕਰ ਕੇ ਤਿਆਰ ਕਰ ਲਵੋ। ਬਹੁਤ ਚੰਗੀ ਕੈਰੇਮਲ ਕੈਂਡੀ ਬਣ ਕੇ ਤਿਆਰ ਹਨ। ਕੈਂਡੀ ਨੂੰ ਕਿਸੇ ਡੱਬੇ ਵਿਚ ਭਰ ਕੇ ਫ਼ਰਿੱਜ ਵਿਚ ਰੱਖ ਲਵੋ,ਅਤੇ ਜਦੋਂ ਵੀ ਤੁਹਾਡਾ ਮਨ ਹੋਵੇ ਕੈਂਡੀ ਖਾਉ ਅਤੇ ਖਵਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement