ਖ਼ਬਰਾਂ |

ਤਾਜ਼ਾ |

ਘਰ ਦੀ ਰਸੋਈ ਵਿਚ : ਕਸ਼ਮੀਰੀ ਕਾੜ੍ਹਾ
Published : Jul 20, 2019, 4:12 pm IST
Updated : Jul 20, 2019, 4:13 pm IST
SHARE ARTICLE
Kashmiri Kahwa
Kashmiri Kahwa

ਇਹ ਬਣਾਉਣ 'ਚ ਆਸਾਨ ਅਤੇ ਪੀਣ 'ਚ ਵੀ ਬੇਹੱਦ ਸੁਆਦੀ ਹੁੰਦਾ ਹੈ।

ਥੋੜਾ ਜਿਹਾ ਮੌਸਮ ਠੰਡਾ ਹੋਣ ਤੇ ਜਾ ਬਾਰਿਸ਼ ਦੇ ਮੌਸਮ 'ਚ ਕੁਝ ਨਾ ਕੁਝ ਗਰਮਾ-ਗਰਮ ਖਾਣ ਜਾਂ ਪੀਣ ਦਾ ਮਨ ਕਰਦਾ ਹੈ। ਜੇ ਤੁਸੀਂ ਵੀ ਚਾਹ ਜਾਂ ਕੌਫੀ ਦੀ ਥਾਂ 'ਤੇ ਕੁਝ ਵੱਖਰਾ ਪੀਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕਸ਼ਮੀਰੀ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ। ਇਹ ਬਣਾਉਣ 'ਚ ਆਸਾਨ ਅਤੇ ਪੀਣ 'ਚ ਵੀ ਬੇਹੱਦ ਸੁਆਦੀ ਹੁੰਦਾ ਹੈ। 

kashmiri kahwaKashmiri Kahra

ਸਮੱਗਰੀ - ਪਾਣੀ 440 ਮਿਲੀਲੀਟਰ, ਦਾਲਚੀਨੀ ਸਟਿਕ 2, ਲੌਂਗ 5, ਗ੍ਰੀਨ ਇਲਾਇਚੀ 4, ਕੇਸਰ 1/2 ਚਮਚ, ਚਾਹ 1 ਵੱਡਾ ਚਮਚ, ਬਾਦਾਮ 50 ਗ੍ਰਾਮ ਗਾਰਨਿਸ਼ਿੰਗ ਲਈ

kashmiri kahwaKashmiri Kahra

ਬਣਾਉਣ ਦੀ ਵਿਧੀ - ਘੱਟ ਗੈਸ 'ਤੇ ਇਕ ਪੈਨ 'ਚ 440 ਮਿਲੀਲੀਟਰ ਪਾਣੀ ਗਰਮ ਕਰੋ। ਫਿਰ ਇਸ 'ਚ 2 ਦਾਲਚੀਨੀ ਸਟਿਕ 5 ਲੌਂਗ, 4 ਗ੍ਰੀਨ ਇਲਾਇਚੀ,1/2 ਛੋਟਾ ਚਮਚ ਕੇਸਰ ਮਿਲਾ ਕੇ 3 ਤੋਂ 4 ਮਿੰਟ ਤਕ ਉਬਾਲ ਲਓ। ਇਸ ਤੋਂ ਬਾਅਦ ਇਸ 'ਚ 1 ਵੱਡਾ ਚੱਮਚ ਚਾਹ, 50 ਗ੍ਰਾਮ ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਨੂੰ ਉਬਾਲ ਲਓ। ਫਿਰ ਇਸ ਨੂੰ ਇਕ ਕੱਪ 'ਚ ਪਾ ਕੇ ਇਸ ਨੂੰ ਬਾਦਾਮ ਅਤੇ ਕੇਸਰ ਦੇ ਨਾਲ ਗਾਰਨਿਸ਼ ਕਰੋ। ਤੁਹਾਡਾ ਕਸ਼ਮੀਰੀ ਕਾੜ੍ਹਾ ਤਿਆਰ ਹੈ ਇਸ ਨੂੰ ਸਰਵ ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement