
ਬਾਰਿਸ਼ ਦੇ ਦਿਨਾਂ ਵਿਚ ਇਮਿਊਨਿਟੀ ਵਧਾਉਣਾ ਬਹੁਤ ਜ਼ਰੂਰੀ ਹੁੰਦਾ ਹੈ।
ਚੰਡੀਗੜ੍ਹ: ਬਾਰਿਸ਼ ਦੇ ਦਿਨਾਂ ਵਿਚ ਇਮਿਊਨਿਟੀ ਵਧਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੇ ਲਈ ਹੈਲਦੀ ਫੂਡ ਨੂੰ ਖਾਣੇ ਵਿਚ ਜ਼ਰੂਰ ਸ਼ਾਮਲ ਕਰੋ। ਇਸ ਦੇ ਲਈ ਘਰ ਦੀ ਰਸੋਈ ਵਿਚ ਮੱਕੀ ਦਾ ਸਲਾਦ ਬਣਾਓ। ਤੁਸੀਂ ਸਿਰਫ਼ 5 ਮਿੰਟ ਵਿਚ ਇਸ ਰੇਸਿਪੀ ਨੂੰ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਚਟਪਟ ਮੱਕੀ ਦੇ ਸਲਾਦ ਦੀ ਰੇਸਿਪੀ।
Corn Salad Recipe
ਸਮੱਗਰੀ
1 ਕੈਨ ਮੱਕੀ ਦੇ ਦਾਣੇ
¼ ਕੱਪ ਪਿਆਜ਼ (ਬਰੀਕ ਕੱਟਿਆ ਹੋਇਆ)
¼ ਕੱਪ ਚੈਰੀ ਟਮਾਟਰ
Corn Salad Recipe
2 ਚੱਮਚ ਨਰਮ ਪਨੀਰ
1 ਚੱਮਚ ਜੈਤੂਨ ਦਾ ਤੇਲ
1-2 ਚੱਮਚ ਨਮਕ
ਸਵਾਦਅਨੁਸਾਰ ਕਾਲੀ ਮਿਰਚ
1 ਨਿੰਬੂ ਦਾ ਰਸ
1 ਆਵਾਕੈਡੋ
Corn Salad Recipe
ਵਿਧੀ
ਸਭ ਤੋਂ ਪਹਿਲਾਂ ਜੈਤੂਨ ਦਾ ਤੇਲ, ਨਿੰਬੂ ਦਾ ਰਸ, ਨਮਕ ਅਤੇ ਕਾਲੀ ਮਿਰਚ ਨੂੰ ਮਿਲਾ ਕੇ ਸਲਾਦ ਦੀ ਡ੍ਰੈਸਿੰਗ ਤਿਆਰ ਕਰੋ। ਹੁਣ ਇਕ ਕੌਲੀ ਵਿਚ ਮੱਕੀ, ਟਮਾਟਰ, ਪਿਆਜ਼ ਅਤੇ ਆਵਾਕੈਡੋ ਮਿਲਾਓ। ਹੁਣ ਸਲਾਦ ਉੱਪਰ ਡ੍ਰੈਸਿੰਗ ਪਾਓ। ਅਖੀਰ ਵਿਚ ਪਨੀਰ ਪਾਓ। ਹੁਣ ਸਵਾਦਿਸ਼ਟ ਮੱਕੀ ਦੇ ਸਲਾਦ ਦਾ ਅਨੰਦ ਮਾਣੋ।