ਪੰਜਾਬ ਦਾ ਮਸ਼ਹੂਰ ਪਨੀਰ ਮਸਾਲਾ ਬਣਾਉਣ ਦਾ ਢੰਗ 
Published : Jul 21, 2018, 4:47 pm IST
Updated : Jul 21, 2018, 4:47 pm IST
SHARE ARTICLE
Paneer Masala
Paneer Masala

ਦੁੱਧ ਤੋਂ ਬਣਨ ਵਾਲੇ ਪਨੀਰ ਨਾਲ ਬਹੁਤ ਸਾਰੀਆਂ ਖਾਣ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਜ਼ਿਆਦਾਤਰ ਪਨੀਰ ਤੋਂ ਸ਼ਾਕਾਹਾਰੀ ਪਦਾਰਥ ਹੀ ਬਣਾਏ ਜਾਂਦੇ ਹੈ। ਵੱਖ ਵੱਖ ...

ਦੁੱਧ ਤੋਂ ਬਣਨ ਵਾਲੇ ਪਨੀਰ ਨਾਲ ਬਹੁਤ ਸਾਰੀਆਂ ਖਾਣ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਜ਼ਿਆਦਾਤਰ ਪਨੀਰ ਤੋਂ ਸ਼ਾਕਾਹਾਰੀ ਪਦਾਰਥ ਹੀ ਬਣਾਏ ਜਾਂਦੇ ਹੈ। ਵੱਖ ਵੱਖ ਰਾਜ ਵਿਚ ਪਨੀਰ ਨਾਲ ਵੱਖਰੇ ਤਰ੍ਹਾਂ ਦੀ ਵਸਤੁਆਂ ਬਣਾਈਆਂ ਜਾਂਦੀਆਂ ਹਨ। ਪਨੀਰ ਦੀ ਸਹਾਇਤਾ ਨਾਲ ਅਣਗਿਣਤ ਪਦਾਰਥ ਬਣਾਏ ਜਾਂਦੇ ਹਨ। ਪਨੀਰ ਦੀ ਇੱਕ ਅਜਿਹੀ ਹੀ ਦਿਲਚਸਪ ਅਤੇ ਸਵਾਦਿਸ਼ਟ ‘ਪਨੀਰ ਮਸਾਲਾ’ ਪੰਜਾਬ ਵਿਚ ਬਣਾਈ ਜਾਂਦੀ ਹੈ।

Paneer MasalaPaneer Masala

ਇਹ ਸਬਜ਼ੀ ਪੰਜਾਬ ਵਿਚ ਬੇਹੱਦ ਮਸ਼ਹੂਰ ਹੈ। ਪੰਜਾਬ ਦੇ ਕਿਸੇ ਵੀ ਢਾਬੇ 'ਤੇ ‘ਪਨੀਰ ਮਸਾਲਾ’ ਵੱਡੀ ਅਦਾਨੀ ਨਾਲ ਮਿਲ ਜਾਂਦਾ ਹੈ। ਇਸ ਸਵਾਦਿਸ਼ਟ ਪਦਾਰਥ ਨੂੰ ਬਣਾਉਣ ਦੀ ਸਮੱਗਰੀ ਅਤੇ ਢੰਗ ਦੀ ਜਾਣਕਾਰੀ ਨਿਚੇ ਦਿਤੀ ਗਈ ਹੈ। 

ਪਨੀਰ ਮਸਾਲਾ ਬਣਾਉਣ ਦੀ ਸਮੱਗਰੀ : ਘੀਓ 2 ਚਮਚ, ਪਨੀਰ 200 ਗ੍ਰਾਮ, ਜੀਰਾ 1 ਚਮਚ, ਤੇਜ ਪੱਤਾ, ਦਾਲਚੀਨੀ ਦੀ ਲੱਕੜੀ ਅੱਧਾ ਇੰਚ, ਪਿਆਜ 1 ਕਟਿਆ ਹੋਇਆ, ਅਦਰਕ ਲਸਣ ਦਾ ਪੇਸਟ 1 ਚਮਚ, ਲੂਣ ਸਵਾਦ ਅਨੁਸਾਰ, ਟਮਾਟਰ 1 ਕਪ, ਹਲਦੀ ਅੱਧਾ ਚਮਚ, ਧਨਿਆ ਪਾਊਡਰ ਅੱਧਾ ਚਮਚ, ਲਾਲ ਮਿਰਚ ਪਾਊਡਰ 1 ਚਮਚ, ਕਸ਼ਮੀਰੀ ਲਾਲ ਮਿਰਚ ਪਾਊਡਰ ¼ ਚਮਚ, ਜੀਰਾ ਪਾਊਡਰ ¼ ਚਮਚ, ਦਹੀ ਅੱਧਾ ਚਮਚ,ਪਾਣੀ ਲੋੜ ਦੇ ਮੁਤਾਬਕ, ਗਰਮ ਮਸਾਲਾ ¼ ਚਮਚ, ਕਸੂਰੀ ਮੇਥੀ ਅੱਧਾ ਚਮਚ।

Paneer MasalaPaneer Masala

ਪਨੀਰ ਮਸਾਲਾ ਬਣਾਉਣ ਦਾ ਢੰਗ : ਸੱਭ ਤੋਂ ਪਹਿਲਾਂ ਇਕ ਵੱਡੀ ਕਢਾਈ ਵਿਚ ਘੀਓ ਗਰਮ ਕਰ ਲੈ ਅਤੇ ਉਸ 'ਚ ਪਨੀਰ ਦੇ ਟੁਕੜਿਆਂ ਨੂੰ ਫ਼ਰਾਈ ਕਰ ਲਓ। ਉਨ੍ਹਾਂ ਨੂੰ ਫ਼ਰਾਈ ਕਰਨ ਤੋਂ ਬਾਅਦ ਵੱਖ ਰੱਖ ਦੇ। ਹੁਣ ਉਸੀ ਘੀਓ ਵਿਚ ਜੀਰਾ, ਤੇਜ ਪੱਤਾ ਅਤੇ ਦਾਲਚੀਨੀ ਪਾ ਦਿਓ। ਜਦੋਂ ਤੱਕ ਇਹ ਸਾਰੇ ਮਸਾਲੇ ਚੰਗੀ ਤਰ੍ਹਾਂ ਨਾਲ ਗਰਮ ਨਹੀਂ ਹੁੰਦੇ ਉਦੋਂ ਤੱਕ ਤਲਦੇ ਰਹੋ। ਬਾਅਦ ਵਿਚ ਉਸ 'ਚ ਕਟੇ ਹੋਏ ਪਿਆਜ ਅਤੇ ਅਦਰਕ ਅਤੇ ਲਸਣ ਦਾ ਪੇਸਟ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਫ਼ਰਾਈ ਕਰ ਲਓ। 

Paneer MasalaPaneer Masala

ਤੇਲ ਵਿਚ ਫਿਰ ਟਮਾਟਰ ਦਾ ਪੇਸਟ ਪਾ ਦਿਓ ਅਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਤੇਲ ਵਿਚ ਗਰਮ ਕਰ ਲਿਓ। ਇੰਨਾ ਸੱਭ ਕੁੱਝ ਕਰਨ ਤੋਂ ਬਾਅਦ ਵਿਚ ਉਸ 'ਚ ਹਲਦੀ, ਲਾਲ ਮਿਰਚ ਪਾਊਡਰ, ਧਨਿਆ ਪਾਊਡਰ, ਜੀਰਾ ਪਾਊਡਰ ਅਤੇ ਲੂਣ ਪਾ ਦਿਓ। ਜਦੋਂ ਤੱਕ ਮਸਾਲਾ ਚੰਗੀ ਤਰ੍ਹਾਂ ਨਾਲ ਪੱਕ ਨਹੀਂ ਜਾਂਦਾ ਤੱਦ ਤੱਕ ਉਸ ਨੂੰ ਮੱਧਮ ਅੱਗ 'ਤੇ ਫ਼ਰਾਈ ਕਰਦੇ ਰਹੋ। ਹੁਣ ਉਸ 'ਚ ਪਾਣੀ ਅਤੇ ਦਹੀ ਪਾ ਦਿਓ। ਹੁਣ ਉਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਬਣਾ ਲਓ ਪਰ ਉਸ ਸਮੇਂ ਗੈਸ ਦੀ ਅੱਗ ਨੂੰ ਮੱਧਮ ਰੱਖੋ।

Paneer MasalaPaneer Masala

ਬਾਅਦ ਵਿਚ ਉਸ ਮਿਸ਼ਰਣ  ਨੂੰ 2 - 3 ਮਿੰਟ ਤੱਕ ਮੱਧਮ ਅੱਗ 'ਤੇ ਉਬਾਲਦੇ ਰਹੋ। ਉਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਉਬਾਲਣ ਤੋਂ ਬਾਅਦ ਉਸ 'ਚ ਫ਼ਰਾਈ ਕੀਤੇ ਹੋਏ ਪਨੀਰ ਦੇ ਟੁਕੜੇ ਪਾ ਦਿਓ। ਹੁਣ ਉਨ੍ਹਾਂ ਪਨੀਰ ਦੇ ਟੁਕੜਿਆਂ ਨੂੰ ਚੰਗੀ ਤਰ੍ਹਾਂ ਨਾਲ 2 ਮਿੰਟ ਤੱਕ ਉਬਾਲਦੇ ਰਹੋ ਅਤੇ ਉਦੋਂ ਤੱਕ ਉਬਾਲਦੇ ਰਹੇ ਜਦੋਂ ਤੱਕ ਸਾਰਾ ਮਸਾਲਾ ਪਨੀਰ ਦੇ ਅੰਦਰ ਨਾ ਚਲਾ ਜਾਵੇ। ਬਾਅਦ ਵਿਚ ਗਰਮ ਮਸਾਲਾ ਅਤੇ ਪੀਸੀ ਹੋਈ ਕਸੂਰੀ ਮੇਥੀ ਉਸ 'ਚ ਪਾ ਦਿਓ। ਇਸ ਤਰ੍ਹਾਂ ਨਾਲ ਪਨੀਰ ਮਸਾਲਾ ਤਿਆਰ ਹੋਣ ਤੋਂ ਬਾਅਦ ਤੁਸੀਂ ਉਸ ਨੂੰ ਰੋਟੀ ਅਤੇ ਚਾਵਲ ਦੇ ਨਾਲ ਵੀ ਪਰੋਸ ਸਕਦੇ ਹੋ। 

Paneer MasalaPaneer Masala

ਪਨੀਰ ਮਸਾਲਾ ਨੂੰ ਉਬਲੇ ਹੋਏ ਚਾਵਲ ਦੇ ਨਾਲ ਪਰੋਸਿਆ ਜਾ ਸਕਦਾ ਹੈ ਕਿਉਂ ਕਿ ਚਾਵਲ ਦੇ ਨਾਲ ਵਿਚ ਪਨੀਰ ਚੰਗੀ ਤਰ੍ਹਾਂ ਨਾਲ ਮਿਲ ਜਾਂਦਾ ਹੈ, ਨਾਲ ਹੀ ਪਨੀਰ ਦਾ ਸੈਂਡਵਿਚ ਵੀ ਬਣਾਇਆ ਜਾ ਸਕਦਾ ਹੈ ਅਤੇ ਉਸ ਨੂੰ ਭੁਨਿਆ ਵੀ ਜਾ ਸਕਦਾ ਹੈ। ਪਨੀਰ ਮਸਾਲਾ ਨੂੰ ਲਾਲ ਬਣਾਉਣ ਲਈ ਉਸ 'ਚ ਕਸ਼ਮੀਰੀ ਮਿਰਚੀ ਅਤੇ ਅੱਧਾ ਚਮਚ ਟਮਾਟਰ ਕੈਚਅਪ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਪੰਜਾਬ ਦੀ ਇਸ ਮਸ਼ਹੂਰ ਡਿਸ਼ ਨੂੰ ਬਣਾਉਣ ਲਈ ਜੋ ਸਮੱਗਰੀ ਦਿਤੀ ਗਈ ਹੈ

Paneer MasalaPaneer Masala

ਉਹ ਬਹੁਤ ਲੰਮੀ ਦਿਖਦੀ ਹੈ ਪਰ ਜਦੋਂ ਸਮੱਗਰੀ ਦੀ ਸੂਚੀ ਲੰਮੀ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਦੀ ਇਸ ਡਿਸ਼ ਨੂੰ ਬਣਾਉਣ ਤੋਂ ਬਾਅਦ ਇਹ ਕਿੰਨੀ ਸਵਾਦਿਸ਼ਟ ਲੱਗੇਗੀ। ਇਸ ਚੀਜ਼ ਦਾ ਨਾਮ ਹੀ ਪਨੀਰ ਮਸਾਲਾ ਰੱਖਿਆ ਗਿਆ ਕਿਉਂਕਿ ਇਸ ਵਿਚ ਕਈ ਤਰ੍ਹਾਂ ਦੀਆਂ ਚੀਜ਼ਾਂ ਅਤੇ ਮਸਾਲਾ ਪਾਉਣਾ ਕਾਫ਼ੀ ਜ਼ਰੂਰੀ ਹੋ ਜਾਂਦਾ ਹੈ ਉਦੋਂ ਇਹ ਡਿਸ਼ ਚੰਗੀ ਬਣ ਸਕਦੀ ਹੈ। ਇਸ ਲਈ ਇਸ ਨੂੰ ਬਣਾਉਂਦੇ ਸਮੇਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement