
ਲਸਣ ਦੀ ਸੁੱਕੀ ਚਟਨੀ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਇਹ ਲਸਣ, ਸੁੱਕਾ ਨਾਰੀਅਲ, ਮੂੰਗਫਲੀ, ਤਿੱਲ ਅਤੇ ਮਸਾਲਿਆਂ ਤੋਂ ਬਣਾਈ ਜਾਂਦੀ ਹੈ।
ਨਵੀਂ ਦਿੱਲੀ : ਲਸਣ ਦੀ ਸੁੱਕੀ ਚਟਨੀ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਇਹ ਲਸਣ, ਸੁੱਕਾ ਨਾਰੀਅਲ, ਮੂੰਗਫਲੀ, ਤਿੱਲ ਅਤੇ ਮਸਾਲਿਆਂ ਤੋਂ ਬਣਾਈ ਜਾਂਦੀ ਹੈ। ਜੇਕਰ ਭੋਜਨ ਨਾਲ ਅਚਾਰ, ਪਾਪੜ ਅਤੇ ਚਟਨੀ ਮਿਲ ਜਾਵੇ ਤਾਂ ਖਾਣ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਲੱਸਣ ਦੀ ਚਟਨੀ ਕਿਵੇਂ ਬਣਾਈਏ।
Garlic Dry Chutney
ਸਮੱਗਰੀ
ਲੱਸਣ ਦੀਆਂ ਕਲੀਆਂ
ਮੂੰਗਫਲੀ - 3 ਚੱਮਚ
ਸੁੱਕੇ ਨਾਰੀਅਲ ਦਾ ਪਾਊਡਰ - 3 ਚੱਮਚ
ਕਸ਼ਮੀਰੀ ਲਾਲ ਮਿਰਚ ਪਾਊਡਰ - 3 ਚੱਮਚ
ਲੂਣ - ਸੁਆਦ ਅਨੁਸਾਰ
Garlic
ਵਿਧੀ
ਸਭ ਤੋਂ ਪਹਿਲਾਂ ਲਸਣ ਦੀ ਸੁੱਕੀ ਚਟਨੀ ਬਣਾਉਣ ਲਈ ਲੱਸਣ ਦੀਆਂ ਤੁਰੀਆਂ ਨੂੰ ਕੱਟ ਲਵੋ। ਇਸ ਤੋਂ ਬਾਅਦ ਲੱਸਣ ਦੀਆਂ ਤੁਰੀਆਂ ਨੂੰ ਗੈਸ ਘੱਟ ਕਰ ਕੇ ਭੁੰਨੋ। ਲਗਾਤਾਰ ਹਿਲਾਉਂਦੇ ਹੋਏ ਉਨ੍ਹਾਂ ਨੂੰ ਦੋ ਮਿੰਟ ਲਈ ਫਰਾਈ ਕਰੋ। ਲਸਣ ਨੂੰ ਉਦੋਂ ਤੱਕ ਭੁੰਨੋ ਜਦੋਂ ਤਕ ਇਹ ਹਲਕੇ ਸੁਨਹਿਰੇ ਰੰਗ ਦੀ ਨਾ ਹੋ ਜਾਵੇ। ਇਸ ਤੋਂ ਬਾਅਦ ਇਸ ਵਿਚ ਮੂੰਗਫਲੀ ਨੂੰ ਫਰਾਈ ਕਰੋ।
Garlic Dry Chutney
ਇਸ ਤੋਂ ਬਾਅਦ ਨਾਰੀਅਲ ਪਾਊਡਰ ਮਿਲਾਓ ਅਤੇ ਇਸ ਨੂੰ ਸੁਨਹਿਰੀ ਹੋਣ ਤੱਕ ਫਰਾਈ ਕਰੋ। ਇਕ ਵਾਰ ਭੁੰਨਿਆ ਲੱਸਣ, ਮੂੰਗਫਲੀ ਅਤੇ ਨਾਰੀਅਲ ਠੰਢਾ ਹੋ ਜਾਣ 'ਤੇ ਇਸ ਨੂੰ ਮਿਕਸਰ 'ਚ ਪਾਓ ਅਤੇ ਲਾਲ ਮਿਰਚ ਪਾਊਡਰ ਅਤੇ ਨਮਕ ਪਾ ਲਓ। ਜੇਕਰ ਤੁਸੀਂ ਵਧੇਰੇ ਮਸਾਲੇਦਾਰ ਚਟਨੀ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਕਸ਼ਮੀਰੀ ਮਿਰਚ ਦੀ ਬਜਾਏ ਨਿਯਮਿਤ ਲਾਲ ਮਿਰਚ ਵੀ ਪਾ ਸਕਦੇ ਹੋ। ਹੁਣ ਇਸ ਨੂੰ ਮੋਟਾ ਜਿਹਾ ਪੀਸ ਕੇ ਇਕ ਕਟੋਰੇ ਵਿਚ ਬਾਹਰ ਕੱਢ ਲਓ।