Food Recipes: ਘਰ ਵਿਚ ਆਸਾਨੀ ਨਾਲ ਬਣਾਓ ਨਮਕੀਨ ਮਟਰ
Published : Feb 22, 2025, 7:56 am IST
Updated : Feb 22, 2025, 7:56 am IST
SHARE ARTICLE
Namkeen matar Recipe
Namkeen matar Recipe

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

ਸਮੱਗਰੀ: 430 ਗ੍ਰਾਮ ਮੈਦਾ, 50 ਮਿ. ਲੀ ਤੇਲ, 2 ਚਮਚੇ ਅਜਵਾਇਣ, 1 ਚਮਚਾ ਕਾਲੀ ਮਿਰਚ (ਪੀਸੀ ਹੋਈ), 1 ਚਮਚਾ ਲੂਣ, 200 ਮਿ. ਲੀ ਗਰਮ ਪਾਣੀ 


ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੌਲੀ ਵਿਚ ਮੈਦਾ, ਤੇਲ, ਅਜਵਾਇਣ, ਕਾਲੀ ਮਿਰਚ ਅਤੇ ਲੂਣ ਚੰਗੀ ਤਰ੍ਹਾਂ ਮਿਲਾ ਲਉ। ਹੁਣ ਇਸ ਵਿਚ ਗਰਮ ਪਾਣੀ ਮਿਲਾ ਕੇ ਆਟੇ ਦੀ ਤਰ੍ਹਾਂ ਗੁੰਨ੍ਹ ਲਉ ਅਤੇ ਢੱਕ ਕੇ 20-30 ਮਿੰਟ ਲਈ ਰੱਖ ਲਉ। ਉਸ ਤੋਂ ਬਾਅਦ ਆਟੇ ਦੀਆਂ ਟਿੱਕੀਆਂ ਬਣਾ ਲਉ ਫਿਰ ਉਨ੍ਹਾਂ ਨੂੰ ਰੋਟੀ ਦੀ ਤਰ੍ਹਾਂ ਵੇਲ ਲਉ। ਧਿਆਨ ਰੱਖੋ ਕਿ ਰੋਟੀ ਨਾਲੋਂ ਜ਼ਿਆਦਾ ਮੋਟੀ ਹੋਣੀਆਂ ਚਾਹੀਦੀਆਂ ਹਨ।

ਚਾਕੂ ਦੀ ਮਦਦ ਨਾਲ ਇਨ੍ਹਾਂ ਨੂੰ ਅਪਣੇ ਪਸੰਦ ਦੇ ਆਕਾਰ ਵਿਚ ਕੱਟ ਲਉ ਜਾਂ ਸਿੱਧੀਆਂ ਕੱਟ ਲਉ। ਕੱਟਣ ਤੋਂ ਬਾਅਦ ਹਰ ਟੁਕੜੇ ਨੂੰ ਅਲੱਗ-ਅਲੱਗ ਰੱਖੋ ਤਾਂ ਜੋ ਇਕ ਦੂਸਰੇ ਨਾਲ ਨਾ ਚਿਪਕਣ। ਇਕ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਕੱਟੇ ਹੋਏ ਟੁਕੜਿਆਂ ਨੂੰ ਫ਼ਰਾਈ ਕਰੋ। ਇਨ੍ਹਾਂ ਨੂੰ ਉਦੋਂ ਤਕ ਫ਼ਰਾਈ ਕਰੋ ਜਦੋਂ ਤਕ ਇਹ ਭੂਰੇ ਨਾ ਹੋ ਜਾਣ। ਤਲਣ ਦੇ ਬਾਅਦ ਇਨ੍ਹਾਂ ਨੂੰ ਇਕ ਪੇਪਰ ’ਤੇ ਕੱਢ ਲਉ। ਠੰਢਾ ਹੋਣ ’ਤੇ ਇਨ੍ਹਾਂ ਨੂੰ ਕਿਸੇ ਡੱਬੇ ਵਿਚ ਪਾ ਲਉ। ਤੁਹਾਡੇ ਨਮਕੀਨ ਮਟਰ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਨਾਲ ਖਾਉ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement