
ਗਰਮੀਆਂ ਦੇ ਮੌਸਮ ਵਿਚ ਪਰਵਲ ਇਕ ਬਿਹਤਰੀਨ ਸਬਜ਼ੀ ਹੈ। ਪਰਵਲ ਵਿਚ ਵਿਟਾਮਿਨ-ਏ, ਵਿਟਾਮਿਨ-ਬੀ1 ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।
ਚੰਡੀਗੜ੍ਹ: ਗਰਮੀਆਂ ਦੇ ਮੌਸਮ ਵਿਚ ਪਰਵਲ ਇਕ ਬਿਹਤਰੀਨ ਸਬਜ਼ੀ ਹੈ। ਪਰਵਲ ਵਿਚ ਵਿਟਾਮਿਨ-ਏ, ਵਿਟਾਮਿਨ-ਬੀ1 ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੈਲਸ਼ੀਅਮ ਦਾ ਵੀ ਚੰਗਾ ਸਰੋਤ ਹੈ। ਅੱਜ ਅਸੀਂ ਤੁਹਾਨੂੰ ਪਰਵਲ ਦੀ ਸਬਜ਼ੀ ਦੀ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ:
ਸਮੱਗਰੀ
- ਤੇਲ - 50 ਮਿਲੀ
- ਪਰਵਲ - 500 ਗ੍ਰਾਮ
- ਸਰ੍ਹੋਂ ਦਾ ਤੇਲ - 2 ਚੱਮਚ
- ਸਾਬੂਤ ਲਾਲ ਮਿਰਚ - 2
- ਜੀਰਾ - 1 ਚੱਮਚ
- ਪਿਆਜ਼ - 120 ਗ੍ਰਾਮ
- ਅਦਰਕ ਲਸਣ ਦਾ ਪੇਸਟ - 30 ਗ੍ਰਾਮ
- ਕੱਟੀ ਹੋਈ ਹਰੀ ਮਿਰਚ - 5-6
- ਟਮਾਟਰ - 80 ਗ੍ਰਾਮ
- ਹਲਦੀ - 1/2 ਚੱਮਚ
- ਲਾਲ ਮਿਰਚ ਪਾਊਡਰ- 1 ਚੱਮਚ
- ਧਨੀਆ ਪਾਊਡਰ - 1 ਚੱਮਚ
- ਜੀਰਾ ਪਾਊਡਰ- 1 ਚੱਮਚ
- ਗਰਮ ਮਸਾਲਾ – 1 ਚੱਮਚ
- ਲੋੜ ਅਨੁਸਾਰ ਪਾਣੀ
- ਸੁਆਦ ਅਨੁਸਾਰ ਨਮਕ
- ਦਹੀ - 100 ਗ੍ਰਾਮ
- ਕਸੂਰੀ ਮੇਥੀ- 2 ਚੱਮਚ
- ਗਾਰਨਿਸ਼ ਲਈ ਧਨੀਆ
ਵਿਧੀ:
1. ਪਰਵਲ ਨੂੰ ਛਿਲੋ ਅਤੇ ਗੋਲ ਆਕਾਰ ਵਿਚ ਕੱਟੋ।
2. ਇਕ ਬਰਤਨ ਵਿਚ 50 ਮਿਲੀ ਤੇਲ ਗਰਮ ਕਰੋ। ਇਸ ਵਿਚ ਪਰਵਲ ਪਾਓ ਅਤੇ ਇਹਨਾਂ ਨੂੰ ਭੁੰਨੋ
3. ਇਕ ਕੜਾਹੀ ਵਿਚ ਸਰ੍ਹੋਂ ਦਾ ਤੇਲ ਪਾਓ। ਇਸ ਵਿਚ ਸਾਬੂਤ ਲਾਲ ਮਿਰਚ, ਜੀਰਾ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ।
4. ਕੱਟਿਆ ਹੋਇਆ ਪਿਆਜ਼ ਮਿਲਾਓ ਅਤੇ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ। ਅਦਰਕ ਲਸਣ ਦਾ ਪੇਸਟ, ਹਰੀ ਮਿਰਚ ਪਾਓ ਅਤੇ ਚੰਗੀ ਤਰ੍ਹਾਂ ਪਕਾਓ।
5. ਹੁਣ ਇਸ ਵਿਚ ਕੱਟੇ ਹੋਏ ਟਮਾਟਰ ਪਾਓ। ਇਸ ਤੋਂ ਬਾਅਦ ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਜੀਰਾ ਪਾਊਡਰ, ਗਰਮ ਮਸਾਲਾ ਪਾਓ ਅਤੇ ਮਿਲਾਓ। ਇਸ ਵਿਚ ਲੋੜ ਅਨੁਸਾਰ ਪਾਣੀ ਪਾਓ।
6. ਇਸ ਵਿਚ ਤਲੇ ਹੋਏ ਪਰਵਲ ਪਾਓ। ਇਸ ਨੂੰ ਢੱਕ ਕੇ 10-15 ਮਿੰਟ ਲਈ ਪਕਾਓ।
7. ਹੁਣ ਇਸ ਵਿਚ ਦਹੀਂ ਪਾਓ ਅਤੇ 2-3 ਮਿੰਟ ਲਈ ਪਕਾਓ। ਇਸ ਤੋਂ ਬਾਅਦ ਕਸੂਰੀ ਮੇਥੀ ਪਾਓ ਅਤੇ ਗੈਸ ਬੰਦ ਕਰੋ।
8. ਧਨੀਏ ਨਾਲ ਗਾਰਨਿਸ਼ ਕਰੋ।
9.ਪਰਵਲ ਦੀ ਸਬਜ਼ੀ ਬਣ ਕੇ ਤਿਆਰ ਹੈ। ਇਸ ਨੂੰ ਗਰਮ-ਗਰਮ ਰੋਟੀ ਨਾਲ ਸਰਵ ਕਰੋ।