ਜਾਣੋ ਘਰ ਵਿਚ ਕਿਵੇਂ ਬਣਾ ਸਕਦੇ ਹੋ ਚਾਵਲ ਗੁਲਾਬ ਜਾਮੁਨ
Published : Sep 22, 2019, 3:26 pm IST
Updated : Sep 22, 2019, 3:26 pm IST
SHARE ARTICLE
Rice Gulab Jamun
Rice Gulab Jamun

ਸਮੱਗਰੀ : ਚਾਵਲ (100 ਗ੍ਰਾਮ), ਦੁੱਧ (250 ਮਿਲੀ), ਸ਼ੱਕਰ (250 ਗ੍ਰਾਮ), ਹਰੀ ਇਲਾਇਚੀ (2 ਪਿਸੀ ਹੋਈ), ਘਿਓ (ਤਲਣ ਲਈ)

ਸਮੱਗਰੀ : ਚਾਵਲ (100 ਗ੍ਰਾਮ), ਦੁੱਧ (250 ਮਿਲੀ), ਸ਼ੱਕਰ (250 ਗ੍ਰਾਮ), ਹਰੀ ਇਲਾਇਚੀ (2 ਪਿਸੀ ਹੋਈ), ਘਿਓ (ਤਲਣ ਲਈ)

ਚਾਵਲ ਦੇ ਗੁਲਾਬ ਜਾਮੁਨ : ਸੱਭ ਤੋਂ ਪਹਿਲਾਂ ਚਾਵਲ ਨੂੰ ਸਾਫ਼ ਕਰ ਕੇ ਧੋ ਲਵੋ। ਫਿਰ ਉਨ੍ਹਾਂ ਨੂੰ ਦੁੱਧ ਦੇ ਨਾਲ ਪਾ ਕੇ ਚੰਗੀ ਤਰ੍ਹਾਂ ਪਕਾ ਲਵੋ। ਜਦੋਂ ਚਾਵਲ ਪੱਕ ਜਾਣ ਅਤੇ ਦੁੱਧ ਉਸ ਵਿਚ ਸੋਖਿਆ ਜਾਵੇ, ਗੈਸ ਬੰਦ ਕਰ ਦਿਓ ਅਤੇ ਉਨ੍ਹਾਂ ਨੂੰ ਠੰਡਾ ਹੋਣ ਦਿਓ। ਜਦੋਂ ਤੱਕ ਚਾਵਲ ਠੰਡੇ ਹੋ ਰਹੇ ਹਨ,  ਤੱਦ ਤੱਕ ਚਾਸ਼ਣੀ ਬਣਾ ਲਵੋ। ਇਸਦੇ ਲਈ ਸ਼ੱਕਰ ਵਿਚ ਲੋੜ ਮੁਤਾਬਿਕ ਪਾਣੀ ਲੈ ਕੇ ਉਸਨੂੰ ਪਕਾਓ। ਸ਼ੱਕਰ ਦੇ ਘੋਲ ਨੂੰ ਬਰਾਬਰ ਚਲਾਉਂਦੇ ਰਹੋ।

Rice gulab jamunRice gulab jamun

ਜਦੋਂ ਚਾਸ਼ਣੀ ਤਿਆਰ ਹੋ ਜਾਵੇ, ਉਸ ਵਿਚ ਪਿਸੀ ਹੋਈ ਇਲਾਇਚੀ ਪਾ ਦਿਓ ਅਤੇ ਗੈਸ ਬੰਦ ਕਰ ਦਿਓ। ਚਾਵਲ ਠੰਡੇ ਹੋਣ 'ਤੇ ਉਨ੍ਹਾਂ ਨੂੰ ਸਿਲਵੱਟੇ 'ਤੇ ਖੂਬ ਬਰੀਕ ਪੀਸ ਲਵੋ। ਚਾਵਲ ਪੀਸਣ ਤੋਂ ਬਾਅਦ ਉਸ ਨੂੰ ਇਕ ਵਾਰ ਚੰਗੀ ਤਰ੍ਹਾਂ ਫੇਂਟ ਲਵੋ। ਚਾਵਲ ਪੀਸਦੇ ਸਮੇਂ ਉਸ ਵਿਚ ਵੱਖ ਤੋਂ ਪਾਣੀ ਨਾ ਮਿਲਾਓ ਨਹੀਂ ਤਾਂ ਗੁਲਾਬ ਜਾਮੁਨ ਬੇਡੌਲ ਹੋ ਜਾਣਗੇ।

Rice gulab jamunRice gulab jamun

ਹੁਣ ਇਕ ਕੜਾਈ ਵਿਚ ਘਿਓ ਪਾ ਕੇ ਗਰਮ ਕਰੋ, ਜਦੋਂ ਘਿਓ ਗਰਮ ਹੋ ਜਾਵੇ, ਹੱਥ ਵਿਚ ਥੋੜ੍ਹਾ ਜਿਹਾ ਘਿਓ ਲਗਾ ਕੇ ਚਿਕਣਾ ਕਰ ਲਵੋ ਅਤੇ ਫਿਰ ਥੋੜ੍ਹਾ ਜਿਹਾ ਚਾਵਲ ਦਾ ਪੇਸਟ ਉਸਨੂੰ ਗੁਲਾਬ ਜਾਮੁਨ ਦੇ ਸਰੂਪ ਦਾਬਓ ਅਤੇ ਘਿਓ ਵਿਚ ਪਾ ਕੇ ਉਲਟ - ਪਲਟ ਕਰ ਘੱਟ ਅੱਗ 'ਤੇ ਸੇਕੋ। ਚਾਵਲ ਦੇ ਗੋਲੇ ਨੂੰ ਸੋਨੇ-ਰੰਗਾ ਹੋਣ ਤੱਕ ਸੇਕੋ ਅਤੇ ਫਿਰ ਉਨ੍ਹਾਂ ਨੂੰ ਕੱਢ ਕੇ ਚਾਸ਼ਣੀ ਵਿਚ ਪਾ ਦਿਓ ਅਤੇ ਇਨ੍ਹਾਂ ਨੂੰ ਥੋੜ੍ਹੀ ਦੇਰ ਤੱਕ ਚਾਸ਼ਣੀ ਵਿਚ ਪਏ ਰਹਿਣ ਦਿਓ। ਲਓ ਜੀ ਤਿਆਰ ਹੈ ਤੁਹਾਡੇ ਚਾਵਲ ਦੇ ਗੁਲਾਬ ਜਾਮੁਨ।​

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement