
ਸੂਪ ਬਣਾਉਣ ਦਾ ਤਰੀਕਾ
ਸਮੱਗਰੀ : ਪੰਜ ਗਲਾਸ ਪਾਣੀ, 1 ਗਾਜਰ, 8 ਆਲੂ, ਚੁਟਕੀ ਭਰ ਅਜਵੈਣ, 2 ਗੱਟੀ ਪਾਲਕ, 2 ਹਰੀਆਂ ਮਿਰਚਾਂ, 2 ਪਿਆਜ਼, ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ।
ਬਣਾਉਣ ਦਾ ਤਰੀਕਾ : ਕੁੱਕਰ ਵਿਚ ਪਾਣੀ ਪਾ ਕੇ ਗੈਸ 'ਤੇ ਰੱਖ ਦਿਉ। ਫਿਰ ਇਸ ਵਿਚ ਬਰੀਕ ਕੱਟੀ ਹੋਈ ਗਾਜਰ ਅਤੇ ਆਲੂ ਪਾ ਦਿਉ। ਦਸ ਮਿੰਟ ਤਕ ਪ੍ਰੇਸ਼ਰ ਦੇ ਕੇ ਹਲਕੇ ਸੇਕ 'ਤੇ ਪਕਾਉ। ਫਿਰ ਗੈਸ ਤੋਂ ਉਤਾਰ ਕੇ ਪਾਈ ਹੋਈ ਸਮੱਗਰੀ ਨੂੰ ਮਿਲਾ ਲਉ। ਹੁਣ ਇਸ ਵਿਚ ਪਾਲਕ ਮਿਲਾ ਕੇ 10 ਮਿੰਟ ਤਕ ਹੋਰ ਪਕਾਉ।
ਇਕ ਪੈਨ ਵਿਚ ਵਿਚ ਜੈਤੂਨ ਦਾ ਤੇਲ ਗਰਮ ਕਰੋ। ਇਸ ਵਿਚ ਬਰੀਕ ਕਟਿਆ ਹੋਇਆ ਪਿਆਜ਼ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਭੁੰਨੋ ਅਤੇ ਸੂਪ ਵਿਚ ਮਿਲਾ ਲਉ। ਸਰਵਿੰਗ ਡੂਨੇ ਵਿਚ ਪਾ ਕੇ ਇਸ 'ਤੇ ਪੀਸੀ ਹੋਈ ਕਾਲੀ ਮਿਰਚ ਬੁਰਕ ਦਿਉ ਅਤੇ ਗਰਮਾ ਗਰਮ ਪਰੋਸੋ।