ਓਟਸ ਨਾਲ ਲਿਆ ਜਾ ਸਕਦਾ ਹੈ ਵੱਖ ਵੱਖ ਪਕਵਾਨਾਂ ਦਾ ਸਵਾਦ
Published : Jul 23, 2019, 1:30 pm IST
Updated : Jul 23, 2019, 1:31 pm IST
SHARE ARTICLE
Creative Ways Of Cooking With Fibre-Rich Oats
Creative Ways Of Cooking With Fibre-Rich Oats

ਕਈ ਪੱਖਾਂ ਤੋਂ ਗੁਣਕਾਰੀ ਹੁੰਦੇ ਹਨ ਓਟਸ

ਨਵੀਂ ਦਿੱਲੀ: ਓਟਸ ਤੁਹਾਡੀ ਸਿਹਤ ਅਤੇ ਸਵਾਦ ਦੋਵਾਂ ਲਈ ਵਧੀਆ ਹੁੰਦੇ ਹਨ। ਸਵੇਰੇ ਨਾਸ਼ਤੇ ਵਿਚ ਓਟਸ ਖਾਣ ਜਿੱਥੇ ਤੁਹਾਡੇ ਦਿਨ ਦੀ ਇਕ ਸਿਹਤਮੰਦ ਸ਼ੁਰੂਆਤ ਹੁੰਦੀ ਹੈ ਉੱਥੇ ਹੀ ਤੁਸੀਂ ਅਪਣਾ ਸਮਾਂ ਵੀ ਬਚਾ ਸਕਦੇ ਹੋ। ਓਟਸ ਵਿਚ ਘੁਲਣਸ਼ੀਲ ਫਾਇਬਰ ਹੁੰਦੇ ਹਨ ਜੋ ਤੁਹਾਡੇ ਪੇਟ ਵਿਚ ਪਾਣੀ ਵਿਚ ਸੋਧ ਕਰ ਕੇ ਜੈਲ ਰੂਪ ਵਿਚ ਬਦਲ ਜਾਂਦੇ ਹਨ। ਇਹ ਜੈਲ ਫੁਲਣ ਨਾਲ ਭੁੱਖ ਵੀ ਘਟ ਲੱਗਦੀ ਹੈ।

OtesOats Smoothies

ਨਾਸ਼ਤੇ ਲਈ ਓਟ ਵਧੀਆ ਮੰਨੇ ਗਏ ਹਨ ਕਿਉਂ ਕਿ ਇਸ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਪ੍ਰੋਟੀਨ ਤੁਹਾਡੀਆਂ ਮਾਸਪੇਸ਼ੀਆਂ ਦੇ ਨਿਰਮਾਣ ਲਈ ਜ਼ਰੂਰੀ ਹੁੰਦਾ ਹੈ। ਇਹ ਸ਼ੂਗਰ ਨੂੰ ਸੰਤੁਲਿਤ ਰੱਖਦਾ ਹੈ ਅਤੇ ਇੰਸੁਲਿਨ ਦੇ ਸਪਾਈਕਸ ਨੂੰ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਫੈਟ ਵੀ ਨਿਯੰਤਰਣ ਵਿਚ ਰਹਿੰਦਾ ਹੈ। ਇਸ ਨੂੰ ਵਿਗਿਆਨਿਕ ਰੂਪ ਤੋਂ ਏਵੈਨਾ ਸਤੀਵਾ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ।

Oats BreadOats Bread

ਓਟਸ ਨੂੰ ਹਿੰਦੀ ਵਿਚ ਜਈ ਕਿਹਾ ਜਾਂਦਾ ਹੈ। ਇਹ ਪੰਜਾਬ ਅਤੇ ਹਰਿਆਣਾ ਦੇ ਖੇਤਾਂ ਵਿਚ ਉਗਾਇਆ ਜਾਂਦਾ ਹੈ। ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਓਟਸ ਲੋਕਾਂ ਨੂੰ ਬੇਹੱਦ ਪਸੰਦ ਹੁੰਦਾ ਹੈ। ਇਸ ਨਾਲ ਕਈ ਪ੍ਰਕਾਰ ਦੀਆਂ ਚੀਜਾਂ ਬਣਾਈਆਂ ਜਾ ਸਕਦੀਆਂ ਹਨ। ਓਟਸ ਦੇ 100 ਗ੍ਰਾਮ ਵਾਲੇ ਹਿੱਸੇ ਵਿਚ 4 ਗ੍ਰਾਮ ਬੀਟਾ ਗਲੂਕਾਨ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਠੀਕ ਅਤੇ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ।

Oat GranolaOat Granola/Snacks

ਇਸ ਦੇ ਭਾਗਾਂ ਵਿਚ 11 ਗ੍ਰਾਮ ਖ਼ੁਰਾਕ ਫਾਈਬਰ, 16.9 ਗ੍ਰਾਮ ਪ੍ਰੋਟੀਨ ਅਤੇ ਕੈਲਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼, ਫਾਸਫੋਰਸ ਅਤੇ ਪੋਟੇਸ਼ੀਅਮ ਸਮੇਤ ਕਈ ਪ੍ਰਕਾਰ ਦੇ ਪੋਸ਼ਕ ਤੱਤਾਂ ਦੀ 389 ਕੈਲੋਰੀ ਹੁੰਦੀ ਹੈ। ਓਟਸ ਦਾ ਸੇਵਨ ਦਿਲ ਦੇ ਰੋਗਾਂ ਲਈ ਚੰਗਾ ਹੁੰਦਾ ਹੈ ਇਸ ਨਾਲ ਦਿਲ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਓਟਸ ਵਿਚ ਮੌਜੂਦ ਬੀਟਾ-ਗਲੂਕਨ ਬਲੱਡ ਸ਼ੂਗਰ ਅਤੇ ਇੰਸੁਲਿਨ ਦੇ ਪੱਧਰ ਨੂੰ ਨਿਯੰਤਰਣ ਵਿਚ ਰੱਖਦਾ ਹੈ।

Oats PancakesOats Pancakes Dosas, Uttapamas and more 

ਇਸ ਨਾਲ ਪਾਚਨ ਪ੍ਰਕਿਰਿਆ ਨੂੰ ਸਹੀ ਰਹਿੰਦੀ ਹੈ। ਇਸ ਨਾਲ ਭਾਰ ਵੀ ਘਟ ਹੁੰਦਾ ਹੈ। ਅਪਣੇ ਸਵੇਰ ਦੇ ਖਾਣੇ ਵਿਚ ਫਲਾਂ ਨਾਲ ਓਟਸ ਦੀ ਸਮੂਦੀ ਜੋੜਨਾ ਤੁਹਾਡੇ ਨਾਸ਼ਤੇ ਦੇ ਫਾਈਬਰ ਦੀ ਮਾਤਰਾ ਨੂੰ ਵਧਾਉਣ ਦਾ ਚੰਗਾ ਤਰੀਕਾ ਹੈ। ਇਸ ਦੇ ਲਈ ਓਟਸ, ਦਹੀਂ, ਦੁੱਧ, ਫਲ ਦਾ ਮਿਸ਼ਰਣ ਬਣਾਉਂਦਾ ਪੈਂਦਾ ਹੈ। ਸਿਹਤਮੰਦ ਅਤੇ ਪੌਸ਼ਟਿਕ ਓਟਸ ਦੀ ਰੋਟੀ ਲਈ ਆਟੇ ਵਿਚ ਗ੍ਰਾਉਂਡ ਓਟਸ ਵੀ ਮਿਲਾਇਆ ਜਾਂਦਾ ਹੈ।

Home Homemade Oats Pizza ਇਸ ਨੂੰ ਕੁੱਝ ਕੇਲਿਆਂ ਵਿਚ ਵੀ ਮਿਲਾਇਆ ਜਾ ਸਕਦਾ ਹੈ ਅਤੇ ਇਕ ਨਾਸ਼ਤੇ ਲਈ ਮਿੱਠੇ ਓਟਸ ਦੀ ਰੋਟੀ ਵੀ ਬਣਾਈ ਜਾ ਸਕਦੀ ਹੈ। ਓਟਸ ਨੂੰ ਹੋਰਨਾਂ ਗਿਰੀਦਾਰ ਮੇਵਿਆਂ ਵਿਚ ਪਕਾ ਕੇ ਸਨੈਕਸ ਬਣਾਏ ਜਾ ਸਕਦੇ ਹਨ। ਇਸ ਦੇ ਲਈ ਸ਼ਹਿਦ, ਦਾਲਚੀਨੀ ਅਤੇ ਹੋਰ ਕਈ ਚੀਜ਼ਾਂ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਓਟਸ ਨਾਲ ਪੈਨਕੇਕ, ਡੋਸਾ, ਉਤਪਮ ਆਦਿ ਬਣਾਇਆ ਜਾ ਸਕਦਾ ਹੈ। ਹੋਰ ਤੇ ਹੋਰ ਇਸ ਨਾਲ ਪੀਜ਼ਾ ਵੀ ਬਣਾਇਆ ਜਾ ਸਕਦਾ ਹੈ। ਇਸ ਵਿਚ ਵੱਖ ਵੱਖ ਸਬਜ਼ੀਆਂ ਦਾ ਇਸਤੇਮਾਲ ਕਰ ਕੇ ਇਸ ਨੂੰ ਪੀਜ਼ੇ ਦਾ ਰੂਪ ਦਿੱਤਾ ਜਾ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement