Food Recipes : ਘਰ ਵਿਚ ਆਸਾਨੀ ਨਾਲ ਬਣਾਓ ਦਹੀਂ ਡੋਸਾ

By : GAGANDEEP

Published : Dec 23, 2023, 7:14 am IST
Updated : Dec 23, 2023, 9:25 am IST
SHARE ARTICLE
Food Recipes Make Dahi Dosa easily at home news in punjabi
Food Recipes Make Dahi Dosa easily at home news in punjabi

Food Recipes : ਖਾਣ ਵਿਚ ਹੁੰਦੇ ਬੇਹੱਦ ਸਵਾਦ

Food Recipes Make Dahi Dosa easily at home news in punjabi: ਸਮੱਗਰੀ: ਚੌਲ - 1 ਕੱਪ, ਪੋਹਾ - 1/2 ਕੱਪ, ਦਹੀਂ - 1/2 ਕੱਪ, ਮੇਥੀ ਦੇ ਬੀਜ-1 ਚਮਚ, ਖੰਡ-1/2 ਚਮਚ, ਤੇਲ, ਲੂਣ-ਸੁਆਦ ਅਨੁਸਾਰ

ਬਣਾਉਣ ਦੀ ਵਿਧੀ: ਦਹੀਂ ਦਾ ਡੋਸਾ ਬਣਾਉਣ ਲਈ ਸੱਭ ਤੋਂ ਪਹਿਲਾਂ ਚੌਲ, ਉੜਦ ਦੀ ਦਾਲ ਅਤੇ ਮੇਥੀ ਦੇ ਬੀਜਾਂ ਨੂੰ ਕਿਸੇ ਭਾਂਡੇ ਵਿਚ ਪਾ ਕੇ ਸਾਫ਼ ਪਾਣੀ ਨਾਲ ਧੋ ਲਉ। ਇਸ ਤੋਂ ਬਾਅਦ ਪੋਹੇ ਨੂੰ ਕਿਸੇ ਹੋਰ ਬਰਤਨ ’ਚ ਲੈ ਕੇ ਉਸ ਨੂੰ ਵੀ ਧੋ ਲਉ। ਹੁਣ ਇਕ ਵੱਡੇ ਭਾਂਡੇ ’ਚ ਦਹੀਂ ਲਉ ਅਤੇ ਉਸ ’ਚ ਚੌਲ, ਉੜਦ ਦੀ ਦਾਲ, ਮੇਥੀ ਦਾਣਾ ਅਤੇ ਪੋਹਾ ਪਾ ਕੇ 6-7 ਘੰਟੇ ਲਈ ਇਕ ਪਾਸੇ ਰੱਖ ਦਿਉ। ਨਿਰਧਾਰਤ ਸਮੇਂ ਤੋਂ ਬਾਅਦ, ਮਿਸ਼ਰਣ ਨੂੰ ਲਉ ਅਤੇ ਸੁਆਦ ਅਨੁਸਾਰ ਲੂਣ ਅਤੇ ਚੀਨੀ ਪਾ ਕੇ ਮਿਕਸ ਕਰੋ। ਹੁਣ ਮਿਕਸੀ ਦੀ ਮਦਦ ਨਾਲ ਮਿਸ਼ਰਣ ਦਾ ਪੇਸਟ ਤਿਆਰ ਕਰ ਲਉ ਅਤੇ ਇਸ ਨੂੰ ਕਿਸੇ ਭਾਂਡੇ ਵਿਚ ਕੱਢ ਲਉ ਅਤੇ 5-6 ਘੰਟਿਆਂ ਲਈ ਇਕ ਪਾਸੇ ਰੱਖ ਦਿਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਵੀ ਪੜ੍ਹੋ: Beauty Tips: ਅੱਖਾਂ ਹੇਠਲੇ ਕਾਲੇ ਘੇਰਿਆਂ ਨੂੰ ਖ਼ਤਮ ਕਰਦੈ ਦੇਸੀ ਘਿਉ 

ਨਿਰਧਾਰਤ ਸਮੇਂ ਤੋਂ ਬਾਅਦ ਇਕ ਤਵਾ ਲਉ ਅਤੇ ਇਸ ਨੂੰ ਘੱਟ ਸੇਕ ’ਤੇ ਗਰਮ ਕਰਨ ਲਈ ਰੱਖੋ। ਜਦੋਂ ਤਵਾ ਗਰਮ ਹੋ ਜਾਵੇ ਤਾਂ ਇਸ ਉਤੇ ਤੇਲ ਪਾਉ ਅਤੇ ਇਸ ਨੂੰ ਕੜਛੀ ਨਾਲ ਚਾਰੇ ਪਾਸੇ ਫੈਲਾਉ। ਹੁਣ ਇਕ ਵੱਡੇ ਚਮਚ ਜਾਂ ਕਟੋਰੇ ਦੀ ਮਦਦ ਨਾਲ, ਡੋਸੇ ਦੇ ਬੈਟਰ ਨੂੰ ਫ਼ਰਾਈਪੈਨ ਦੇ ਵਿਚਕਾਰ ਪਾਉ ਅਤੇ ਇਸ ਨੂੰ ਗੋਲ ਮੋਸਨ ਵਿਚ ਫੈਲਾਉ। ਕਰੀਬ ਇਕ ਮਿੰਟ ਬਾਅਦ, ਜਦੋਂ ਡੋਸਾ ਇਕ ਪਾਸੇ ਤੋਂ ਚੰਗੀ ਤਰ੍ਹਾਂ ਪੱਕ ਜਾਵੇ, ਤਾਂ ਇਸ ਨੂੰ ਪਲਟ ਦਿਉ ਅਤੇ ਦੂਜੇ ਪਾਸੇ ਤੇਲ ਲਗਾਉ ਅਤੇ ਡੋਸੇ ਨੂੰ ਚੰਗੀ ਤਰ੍ਹਾਂ ਪਕਾਉ। ਇਸ ਤੋਂ ਬਾਅਦ ਇਸ ਨੂੰ ਪਲੇਟ ਵਿਚ ਕੱਢ ਲਉ। ਤੁਹਾਡਾ ਦਹੀਂ ਡੋਸਾ ਬਣ ਕੇ ਤਿਆਰ ਹੈ।

(For more news apart from Food Recipes Make Dahi Dosa easily at home news in punjabi , stay tuned to Rozana Spokesman)

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (23 ਦਸੰਬਰ 2023)

Tags: punjab news

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement