Beauty Tips: ਅੱਖਾਂ ਹੇਠਲੇ ਕਾਲੇ ਘੇਰਿਆਂ ਨੂੰ ਖ਼ਤਮ ਕਰਦੈ ਦੇਸੀ ਘਿਉ

By : GAGANDEEP

Published : Dec 23, 2023, 7:09 am IST
Updated : Dec 23, 2023, 7:16 am IST
SHARE ARTICLE
Desi ghee removes dark circles under the eyes News in punjabi
Desi ghee removes dark circles under the eyes News in punjabi

Beauty Tips: ਕਾਲੇ ਘੇਰਿਆਂ ਨੂੰ ਖ਼ਤਮ ਕਰਨ ਦੇ ਨਾਲ-ਨਾਲ ਹੀ ਦੇਸੀ ਘਿਉ ਵਾਲਾਂ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ।

Desi ghee removes dark circles under the eyes News in punjabi : ਅੱਖਾਂ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਇਨ੍ਹਾਂ ਦੇ ਹੇਠਾਂ ਪਏ ਕਾਲੇ ਘੇਰੇ ਤੁਹਾਡੀ ਸੁੰਦਰਤਾ ਨੂੰ ਵਿਗਾੜ ਦਿੰਦੇ ਹਨ। ਅੱਜਕਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ ਵਿਚ ਹਰ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਤਣਾਅ ਭਰੀ ਜ਼ਿੰਦਗੀ ਦੇ ਬਹੁਤ ਸਾਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਤਣਾਅ ਦਾ ਅਸਰ ਸਾਡੇ ਚਿਹਰੇ ’ਤੇ ਸਾਫ਼ ਦਿਸਣ ਲੱਗ ਜਾਂਦਾ ਹੈ। ਤਣਾਅ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਨਜ਼ਰ ਆਉਣ ਲੱਗ ਜਾਂਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੇਕਰ ਕਾਲੇ ਘੇਰਿਆਂ ਦਾ ਸਮਾਂ ਰਹਿੰਦੇ ਹੀ ਇਲਾਜ ਨਾ ਕੀਤਾ ਜਾਵੇ ਤਾਂ ਫਿਰ ਇਹ ਹਮੇਸ਼ਾ ਲਈ ਚਿਹਰੇ ਦੀ ਖ਼ੂਬਸੂਰਤੀ ਖੋਹ ਲੈਂਦੇ ਹਨ। ਕੁਝ ਲੋਕ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਕ੍ਰੀਮਾਂ ਦੀ ਵਰਤੋਂ ਕਰਦੇ ਹਨ ਪਰ ਨਤੀਜੇ ਨਾ ਮਾਤਰ ਹੀ ਨਿਕਲਦੇ ਹਨ। ਅੱਜ ਅਸੀਂ ਤੁਹਾਨੂੰ ਕਾਲੇ ਘੇਰਿਆਂ ਤੋਂ ਮੁਕਤੀ ਦਿਵਾਉਣ ਲਈ ਦੇਸੀ ਘਿਉ ਦਾ ਅਜਿਹਾ ਘਰੇਲੂ ਨੁਸਖ਼ਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰ ਕੇ ਤੁਸੀਂ ਅੱਖਾਂ ਹੇਠਾਂ ਹੋਣ ਵਾਲੇ ਕਾਲੇ ਘੇਰਿਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਸਕਦੇ ਹੋ।

ਪੜ੍ਹੋ ਪੂਰੀ ਖਬਰ : Food Recipes : ਘਰ ਵਿਚ ਆਸਾਨੀ ਨਾਲ ਬਣਾਓ ਦਹੀਂ ਡੋਸਾ

ਅੱਖਾਂ ਦੇ ਕਾਲੇ ਘੇਰਿਆਂ ਨੂੰ ਮਿਟਾਉਣ ਲਈ ਦੇਸੀ ਘਿਉ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਲਈ ਤੁਸੀਂ ਅਪਣੇ ਚਿਹਰੇ ਨੂੰ ਸੱਭ ਤੋਂ ਪਹਿਲਾਂ ਸਾਫ਼ ਪਾਣੀ ਨਾਲ ਧੋ ਲਵੋ। ਦੇਸੀ ਘਿਉ ਦੀ ਇਕ ਬੂੰਦ ਲੈ ਕੇ ਉਸ ਨੂੰ ਪਾਣੀ ’ਚ ਉਂਗਲੀ ਨਾਲ ਅੱਖਾਂ ਦੇ ਕਾਲੇ ਘੇਰਿਆਂ ’ਤੇ ਲਗਾ ਕੇ ਹਲਕੀ-ਹਲਕੀ ਮਸਾਜ ਕਰਨੀ ਚਾਹੀਦੀ ਹੈ। ਮਸਾਜ ਕਰਨ ਤੋਂ ਬਾਅਦ ਮੂੰਹ ਨੂੰ ਸਾਫ਼ ਨਹੀਂ ਕਰਨਾ ਚਾਹੀਦਾ। ਫਿਰ ਸਵੇਰੇ ਉਠ ਕੇ ਚਿਹਰਾ ਧੋਵੋ। ਕੁੱਝ ਦਿਨਾਂ ਤਕ ਅਜਿਹਾ ਰੋਜ਼ਾਨਾ ਕਰ ਕੇ ਤੁਹਾਡੀਆਂ ਅੱਖਾਂ ਹੇਠਾਂ ਬਣੇ ਕਾਲੇ ਘੇਰੇ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਣਗੇ।

ਪੜ੍ਹੋ ਪੂਰੀ ਖਬਰ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (23 ਦਸੰਬਰ 2023)  

ਕਾਲੇ ਘੇਰਿਆਂ ਨੂੰ ਖ਼ਤਮ ਕਰਨ ਦੇ ਨਾਲ-ਨਾਲ ਹੀ ਦੇਸੀ ਘਿਉ ਵਾਲਾਂ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਘਿਉ ਨਾਲ ਬਣੇ ਹੇਅਰ ਮਾਸਕ ਦੇ ਇਸਤੇਮਾਲ ਨਾਲ ਵਾਲ ਲੰਬੇ ਹੋਣ ਦੇ ਨਾਲ-ਨਾਲ ਕੋਮਲ ਬਣਦੇ ਹਨ। ਹੇਅਰ ਮਾਸਕ ਬਣਾਉਣ ਲਈ ਦੋ ਚਮਚ ਦੇਸੀ ਘਿਉ ਵਿਚ ਇਕ ਚਮਚ ਨਾਰੀਅਲ ਦਾ ਤੇਲ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਸ ਮਿਸ਼ਰਣ ਦੀ ਪੂਰੇ ਵਾਲਾਂ ਵਿਚ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਤੋਂ ਬਾਅਦ ਲਗਭਗ ਅੱਧੇ ਘੰਟੇ ਲਈ ਵਾਲਾਂ ਨੂੰ ਉਸ ਤਰ੍ਹਾਂ ਹੀ ਛੱਡ ਦਿਉ। ਅੱਧੇ ਘੰਟੇ ਤੋਂ ਬਾਅਦ ਵਾਲਾਂ ਨੂੰ ਧੋ ਲਵੋ। ਅਜਿਹਾ ਹਫ਼ਤੇ ਵਿਚ ਦੋ ਵਾਰ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਚਮਕਦਾਰ ਅਤੇ ਕਾਲੇ ਹੋਣਗੇ। ਦੇਸੀ ਘਿਉ ਫਟੇ ਬੁੱਲਾਂ ਲਈ ਵੀ ਬੇਹੱਦ ਲਾਹੇਵੰਦ ਮੰਨਿਆ ਜਾਂਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਘਿਉ ਦੀ ਇਕ ਬੂੰਦ ਲੈ ਕੇ ਉਸ ਨੂੰ ਅਪਣੇ ਬੁੱਲ੍ਹਾਂ ’ਤੇ ਲਗਾਉ। ਰੋਜ਼ਾਨਾ ਅਜਿਹਾ ਕਰਨ ਨਾਲ ਬੁੱਲ੍ਹਾਂ ਦੇ ਰੁੱਖੇਪਣ ਤੋਂ ਛੁਟਕਾਰਾ ਮਿਲੇਗਾ।

(For more news apart from Desi ghee removes dark circles under the eyes News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement