Food Recipes: ਘਰ ਦੀ ਰਸੋਈ ਵਿਚ ਬਣਾਉ ਮਾਲਪੂੜੇ
Published : Sep 24, 2025, 6:33 am IST
Updated : Sep 24, 2025, 8:04 am IST
SHARE ARTICLE
Malpoode Food Recipes news
Malpoode Food Recipes news

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

Malpoode Food Recipes News: ਸਮੱਗਰੀ: ਅੱਧਾ ਲੀਟਰ ਫੁੱਲ ਕ੍ਰੀਮ ਦੁੱਧ, ਅੱਧਾ ਕੱਪ ਮੈਦਾ, 1 ਵੱਡਾ ਚਮਚ ਬਾਰੀਕ ਸੂਜੀ, 1 ਚੌਥਾਈ ਵੱਡਾ ਚਮਚ ਹਰੀ ਇਲਾਇਚੀ ਪਾਊਡਰ, ਅੱਧ ਕੱਪ ਪਨੀਰ ਕਸ਼ ਕੀਤਾ ਹੋਇਆ, ਖੰਡ 250 ਗ੍ਰਾਮ, 100 ਮਿ.ਲੀ. ਪਾਣੀ, 1 ਵੱਡਾ ਚਮਚ ਬਾਦਾਮ ਤੇ ਪਿਸਤੇ ਕੱਟੇ ਹੋਏ, ਦੇਸੀ ਘਿਉ ਮਾਲਪੂੜੇ ਸੇਕਣ ਲਈ।

ਤਰੀਕਾ: ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ ਦੁੱਧ ਪਾ ਕੇ ਘੱਟ ਸੇਕ ’ਤੇ ਰੱਖੋ ਅਤੇ ਗਾੜ੍ਹਾ ਹੋਣ ਤਕ ਪਕਾਉ, ਭਾਵ ਦੁੱਧ ਅੱਧਾ ਰਹਿ ਜਾਵੇ ਅੱਗ ਤੋਂ ਲਾਹ ਕੇ ਦੁੱਧ ਵਿਚ ਖੰਡ ਪਾਉ ਅਤੇ ਠੰਢਾ ਕਰ ਲਉ। ਇਸ ਤੋਂ ਬਾਅਦ ਇਸ ਵਿਚ ਮੈਦਾ, ਸੂਜੀ ਅਤੇ ਇਲਾਇਚੀ ਪਾਊਡਰ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਕੇ 5 ਮਿੰਟ ਲਈ ਰੱਖੋ।

ਮਾਲਪੂੜੇ ਦਾ ਮਿਸ਼ਰਣ ਤਿਆਰ ਹੈ ਹੁਣ ਇਕ ਦੂਜੇ ਭਾਂਡੇ ਵਿਚ ਖੰਡ ਅਤੇ ਪਾਣੀ ਪਾ ਕੇ ਘੱਟ ਸੇਕ ’ਤੇ ਰੱਖੋ ਤੇ ਪਕਾ ਕੇ ਇਕ ਤਾਰ ਦੀ ਚਾਸ਼ਨੀ ਬਣਾ ਲਉ। ਫਿਰ ਇਕ ਨਾਨ-ਸਟਿਕ ਤਵੇ ’ਤੇ ਦੇਸੀ ਘਿਉ ਪਾ ਕੇ ਚਮਚ ਨਾਲ ਥੋੜ੍ਹਾ ਮਿਸ਼ਰਣ ਲੈ ਕੇ ਫੈਲਾਉ ਅਤੇ ਮਾਲਪੂੜਾ ਪਕਾਉ। ਇਨ੍ਹਾਂ ਮਾਲਪੂੜਿਆਂ ਨੂੰ ਚਾਸ਼ਨੀ ਵਿਚ 1 ਘੰਟੇ ਤਕ ਪਾ ਕੇ ਰੱਖੋ, ਫਿਰ ਪਲੇਟ ਵਿਚ ਕੱਢ ਲਉ ਅਤੇ ਇਨ੍ਹਾਂ ’ਤੇ ਬੂਰਿਆ ਹੋਇਆ ਪਨੀਰ, ਪਿਸਤਾ ਤੇ ਬਾਦਾਮ ਛਿੜਕੋ। ਤੁਹਾਡੇ ਮਾਲਪੂੜੇ ਬਣ ਕੇ ਤਿਆਰ ਹਨ।

(For more news apart from “ Malpoode Food Recipes news, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement