ਘਰ ਦੀ ਰਸੋਈ ਵਿਚ ਬਣਾਉ ਮਸ਼ਰੂਮ ਸੂਪ
Published : Oct 24, 2023, 2:32 pm IST
Updated : Oct 24, 2023, 2:32 pm IST
SHARE ARTICLE
Make mushroom soup at home
Make mushroom soup at home

ਸੱਭ ਤੋਂ ਪਹਿਲਾਂ ਮਸ਼ਰੂਮਜ਼ ਨੂੰ ਲਗਭਗ ਇਕ ਘੰਟੇ ਤਕ ਵ੍ਹਾਈਟ ਵਾਈਨ ਵਿਚ ਭਿਉਂ ਕੇ ਰੱਖ ਦਿਉ।


ਸਮੱਗਰੀ: ਬਟਰ ਖੁੰਬਾਂ–260 ਗ੍ਰਾਮ, ਵਾਈਟ ਵਾਈਨ–50 ਮਿਲੀਲੀਟਰ, ਪਿਆਜ਼–30 ਗ੍ਰਾਮ (ਕਟਿਆ ਹੋਇਆ), ਲੱਸਣ– 10 ਗ੍ਰਾਮ, ਮੱਖਣ–30 ਗ੍ਰਾਮ, ਅਜਮੋਦ–1 ਗੁੱਛਾ, ਕ੍ਰੀਮ – 120 ਮਿਲੀਲੀਟਰ, ਨਮਕ, ਕਾਲੀ ਮਿਰਚ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਮਸ਼ਰੂਮਜ਼ ਨੂੰ ਲਗਭਗ ਇਕ ਘੰਟੇ ਤਕ ਵ੍ਹਾਈਟ ਵਾਈਨ ਵਿਚ ਭਿਉਂ ਕੇ ਰੱਖ ਦਿਉ। ਫਿਰ ਪਿਆਜ਼, ਲੱਸਣ ਅਤੇ ਮਸ਼ਰੂਮਜ਼ ਨੂੰ ਕੱਟ ਕੇ ਵਖਰਾ ਰੱਖ ਦਿਉ। ਹੁਣ ਇਕ ਫ਼ਰਾਈਪੈਨ ਵਿਚ ਮੱਖਣ ਗਰਮ ਕਰ ਕੇ ਲੱਸਣ ਅਤੇ ਅਦਰਕ ਨੂੰ ਹਲਕਾ ਬਰਾਉਨ ਹੋਣ ਤਕ ਭੁੰਨ ਲਵੋ। ਇਸ ਤੋਂ ਬਾਅਦ ਇਸ ਵਿਚ ਕੱਟੇ ਹੋਏ ਮਸ਼ਰੂਮ ਪਾ ਦਿਉ। ਬਾਅਦ ਵਿਚ ਇਸ ਵਿਚ ਵ੍ਹਾਈਨ ਮਿਲਾ ਕੇ 10 ਮਿੰਟ ਤਕ ਪੱਕਣ ਲਈ ਛੱਡ ਦਿਉ। ਹੁਣ ਅਜਮੋਦ ਦੀਆਂ ਪੱਤੀਆਂ ਕੱਟ ਕੇ ਮਸ਼ਰੂਮ ਵਿਚ ਜਾਲ ਉਦੋਂ ਤਕ ਪਕਾਉ ਜਦੋਂ ਤਕ ਇਹ ਗਲ ਨਾ ਜਾਵੇ। ਜਦੋਂ ਸਬਜ਼ੀਆਂ ਪੱਕ ਜਾਣ ਤਾਂ ਉਨ੍ਹਾਂ ਨੂੰ ਠੰਢਾ ਕਰ ਕੇ ਬਲੈਂਡ ਕਰ ਲਵੋ। ਉਸ ਤੋਂ ਬਾਅਦ ਫ਼ਰਾਈਪੈਨ ਵਿਚ ਮਸ਼ਰੂਮ ਪੇਸਟ, ਕਰੀਮ ਅਤੇ ਮੱਖਣ ਨੂੰ ਇਕੱਠੇ ਮਿਲਾ ਕੇ ਉਬਾਲ ਲਵੋ। ਜੇਕਰ ਸੂਪ ਜ਼ਿਆਦਾ ਸੰਘਣਾ ਲੱਗੇ ਤਾਂ ਇਸ ਵਿਚ ਥੋੜ੍ਹੀਆਂ ਸਬਜ਼ੀਆਂ ਮਿਕਸ ਕਰ ਲਵੋ। ਫਿਰ ਇਸ ਵਿਚ ਸੁਆਦ ਅਨੁਸਾਰ ਨਮਕ ਅਤੇ ਕਾਲੀ ਮਿਰਚ ਮਿਲਾ ਕੇ 5-7 ਮਿੰਟ ਲਈ ਘੱਟ ਗੈਸ ’ਤੇ ਪਕਾਉ। ਤੁਹਾਡਾ ਖੁੰਬਾਂ ਦਾ ਸੂਪ ਬਣ ਕੇ ਤਿਆਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement