
Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ
Chomchom Food Recipes: ਸਮੱਗਰੀ : 2 ਕਪ ਤਾਜ਼ਾ ਛੈਨਾ, 1 ਵੱਡਾ ਚਮਚ ਸੂਜੀ, 2 ਵੱਡੇ ਚਮਚ ਮੈਦਾ, 1 ਵੱਡਾ ਚਮਚ ਘਿਉ, 1/4 ਚਮਚ ਬੇਕਿੰਗ ਪਾਊਡਰ। ਸਮੱਗਰੀ ਚਾਸ਼ਨੀ ਬਣਾਉਣ ਲਈ : 500 ਗ੍ਰਾਮ ਚੀਨੀ, 1 ਲੀਟਰ ਪਾਣੀ, 1 ਛੋਟਾ ਚਮਚ ਦੁਧ।
ਚਮਚਮ ਬਣਾਉਣ ਦਾ ਢੰਗ : ਸੱਭ ਤੋਂ ਪਹਿਲਾਂ ਛੈਨਾ ਨੂੰ ਬਿਲਕੁਲ ਬਰੀਕ ਪੀਹ ਲਉ। ਹੁਣ ਇਸ ਵਿਚ ਸੂਜੀ, ਮੈਦਾ, ਘਿਉ ਅਤੇ ਬੇਕਿੰਗ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ ਅਤੇ ਕੁੱਝ ਦੇਰ ਲਈ ਇਸੇ ਤਰ੍ਹਾਂ ਹੀ ਰੱਖੋ। ਹੁਣ ਇਸ ਮਿਸ਼ਰਣ ਵਿਚ ਮਨਚਾਹੇ ਆਕਾਰ ਦੀਆਂ ਵੇਲ ਲਉ ਅਤੇ ਚਮਚਮ ਦਾ ਸਰੂਪ ਦਿਉ।
ਚਮਚਮ ਨੂੰ ਚਾਸ਼ਨੀ ਵਿਚ ਪਾ ਕੇ ਘੱਟ ਗੈਸ ਉਤੇ ਲਗਭਗ ਅੱਧੇ ਘੰਟੇ ਤਕ ਛੱਡ ਦਿਉ। ਚਮਚਮ ਪਕਦਾ ਰਹੇਗਾ ਅਤੇ ਚਾਸ਼ਨੀ ਵੀ ਥੋੜ੍ਹੀ ਗਾੜ੍ਹੀ ਹੋ ਜਾਵੇਗੀ। ਹੁਣ ਚਾਸ਼ਨੀ ਵਿਚੋਂ ਚਮਚਮ ਕੱਢ ਲਉ।
ਚਾਸ਼ਨੀ ਬਣਾਉਣ ਦਾ ਢੰਗ: ਚੀਨੀ ਅਤੇ ਪਾਣੀ ਨੂੰ ਇਕੱਠਾ ਮਿਲਾ ਕੇ ਗਰਮ ਹੋਣ ਲਈ ਰੱਖੋ। ਉਬਾਲ ਆਉਣ ਉਤੇ 1 ਚਮਚ ਦੁੱਧ ਪਾ ਕੇ ਕੁੱਝ ਦੇਰ ਉਬਾਲੋ। ਦੁੱਧ ਪਾਉਣ ਨਾਲ ਚਾਸ਼ਨੀ ਉਤੇ ਚੀਨੀ ਦੀ ਗੰਦਗੀ ਤੈਰਨ ਲੱਗੇਗੀ। ਉਸ ਨੂੰ ਜਾਲੀਦਾਰ ਛਾਨਣੀ ਨਾਲ ਕੱਢ ਲਉ।