ਘਰ 'ਚ ਬਣਾਓ ਅੰਡੇ ਦਾ ਮਸਾਲਾ
Published : Dec 25, 2018, 3:08 pm IST
Updated : Dec 25, 2018, 3:08 pm IST
SHARE ARTICLE
Egg Masala
Egg Masala

ਭਾਰਤ ਵਿਚ ਅੰਡੇ ਤੋਂ ਬਣੀ ਸੱਭ ਤੋਂ ਚਰਚਿਤ ਡਿਸ਼ ਹੈ ਐਗ ਮਸਾਲਾ, ਜਿਸ ਵਿਚ ਉੱਬਲ਼ੇ ਹੋਏ ਅੰਡਿਆਂ ਦੇ ਨਾਲ ਤਿੱਖਾ ਅਤੇ ਚਟਪਟੇ ਮਸਾਲਿਆਂ ਦਾ ਸਮਾਯੋਜਨ ...

ਭਾਰਤ ਵਿਚ ਅੰਡੇ ਤੋਂ ਬਣੀ ਸੱਭ ਤੋਂ ਚਰਚਿਤ ਡਿਸ਼ ਹੈ ਐਗ ਮਸਾਲਾ, ਜਿਸ ਵਿਚ ਉੱਬਲ਼ੇ ਹੋਏ ਅੰਡਿਆਂ ਦੇ ਨਾਲ ਤਿੱਖਾ ਅਤੇ ਚਟਪਟੇ ਮਸਾਲਿਆਂ ਦਾ ਸਮਾਯੋਜਨ ਕੁੱਝ ਇਸ ਤਰ੍ਹਾਂ ਹੁੰਦਾ ਹੈ ਕਿ ਖਾਣ ਵਾਲਾ ਉਂਗਲੀਆਂ ਚੱਟਦਾ ਰਹਿ ਜਾਂਦਾ ਹੈ। 

Egg MasalaEgg Masala

ਸਮੱਗਰੀ - ਪਿਆਜ - 1, ਟਮਾਟਰ - 2, ਹਰੀ ਮਿਰਚ - 1, ਅੰਡੇ - 3, ਲੂਣ - 1 ਚਮਚ, ਹਰਾ ਧਨੀਆ - ½ ਕਪ, ਪੁਦੀਨੇ ਦੀਆਂ ਪੱਤੀਆਂ - ½ ਕਪ, ਤੇਲ - 6 ਚਮਚ, ਅਦਰਕ ਅਤੇ ਲਸਣ ਦਾ ਪੇਸਟ - 1 ਚਮਚ, ਹਲਦੀ ਪਾਊਡਰ - ½ ਚਮਚ, ਜ਼ੀਰਾ ਪਾਊਡਰ - 1 ਚਮਚ, ਲੂਣ - 2 ਚਮਚ, ਲਾਲ ਮਿਰਚ ਪਾਊਡਰ - 1 ਚਮਚ, ਚਿਕਨ ਮਸਾਲਾ ਪਾਊਡਰ - 2 ਚਮਚ, ਪਾਣੀ - ½ ਕਪ

Egg MasalaEgg Masala

ਵਿਧੀ - ਇਕ ਪੈਨ ਵਿਚ ਅੰਡੇ ਪਾਓ। ਹੁਣ ਇਸ ਪੈਨ ਵਿਚ ਇੰਨਾ ਪਾਣੀ ਪਾਓ ਕਿ ਅੰਡੇ ਡੁੱਬ ਜਾਣ। ਫਿਰ ਇਕ ਚਮਚ ਲੂਣ ਪਾ ਕੇ ਇਸ ਨੂੰ 15 ਮਿੰਟ ਤੱਕ ਅੰਡਿਆਂ ਦੇ ਸਖ਼ਤ ਹੋਣ ਤੱਕ ਉਬਾਲੋ। ਇਸ ਵਿਚ ਇਕ ਪਿਆਜ ਲੈ ਕੇ ਉਸ ਦਾ ਊਪਰੀ ਅਤੇ ਨੀਵਾਂ ਹਿੱਸਾ ਕੱਟ ਲਓ। ਹੁਣ ਇਸ ਨੂੰ ਅੱਧੇ - ਅੱਧੇ ਹਿੱਸੇ ਵਿਚ ਕੱਟ ਕੇ ਟੁਕੜਿਆਂ ਵਿਚ ਕੱਟ ਲਓ। ਇਕ ਟਮਾਟਰ ਲਓ ਅਤੇ ਉਸਦਾ ਸਖ਼ਤ ਹਿੱਸਾ ਹਟਾ ਦਿਓ। ਹੁਣ ਅੱਧੇ ਹਿੱਸੇ ਵਿਚ ਕਟਦੇ ਹੋਏ ਟੁਕੜੇ ਕਰ ਲਓ। ਫਿਰ ਹਰੀ ਮਿਰਚ ਨੂੰ ਛੋਟੇ - ਛੋਟੇ ਟੁਕੜਿਆਂ ਵਿਚ ਕੱਟੋ।

Egg MasalaEgg Masala

ਹੁਣ ਅੱਧਾ ਕਪ ਹਰਾ ਧਨੀਆ ਲੈ ਕੇ ਉਸ ਨੂੰ ਬਾਰੀਕ ਕੱਟੋ। ਇਸੇ ਤਰ੍ਹਾਂ ਪੁਦੀਨੇ ਦੀਆਂ ਪੱਤੀਆਂ ਲੈ ਕੇ ਉਨ੍ਹਾਂ ਨੂੰ ਕੱਟ ਲਓ। ਹੁਣ ਇਕ ਗਰਮ ਪੈਨ ਵਿਚ ਤੇਲ ਪਾਓ। ਫਿਰ ਕਟੇ ਹੋਏ ਪਿਆਜ ਪਾ ਕੇ ਇਕ ਮਿੰਟ ਲਈ ਭੁੰਨੋ।ਹੁਣ ਕਟੀ ਹੋਈ ਹਰੀ ਮਿਰਚਾਂ, ਅਦਰਕ ਅਤੇ ਲਸਣ ਦਾ ਪੇਸਟ ਪਾ ਕੇ ਮਿਕਸ ਕਰੋ। ਇਸ ਵਿਚ ਕਟਿਆ ਹੋਇਆ ਪੁਦੀਨਾ ਪਾ ਕੇ ਹਲਕਾ ਜਿਹਾ ਭੁੰਨੋ ਤਾਂਕਿ ਪੁਦੀਨੇ ਦੇ ਕੱਚੇਪਨ ਦੀ ਮਹਿਕ ਚਲੀ ਜਾਵੇ।

Egg MasalaEgg Masala

ਫਿਰ ਹਲਦੀ ਅਤੇ ਜੀਰਾ ਪਾਊਡਰ ਮਿਕਸ ਕਰੋ। ਹੁਣ ਲੂਣ ਅਤੇ ਲਾਲ ਮਿਰਚ ਪਾਊਡਰ ਪਾਓ। ਮਸਾਲੇ ਨੂੰ ਫਰਾਈ ਕਰੋ। ਹੁਣ ਕਟੇ ਹੋਏ ਟਮਾਟਰ ਪਾ ਕੇ ਉਨ੍ਹਾਂ ਦੇ  ਮੁਲਾਇਮ ਹੋਣ ਤੱਕ ਉਸ ਨੂੰ ਪਕਾਓ। ਫਿਰ ਅੱਧੇ ਕਪ ਪਾਣੀ ਦੇ ਨਾਲ ਚਿਕਨ ਮਸਾਲਾ ਪਾਊਡਰ ਪਾਓ।

Egg MasalaEgg Masala

ਮਸਾਲੇ ਦੇ ਗਰੇਵੀ ਬਨਣ ਤੱਕ ਇਸ ਨੂੰ ਪਕਾਉਂਦੇ ਰਹੋ। ਹੁਣ ਉੱਬਲ਼ੇ ਹੋਏ ਅੰਡਿਆਂ ਨੂੰ ਛਿੱਲ ਕੇ ਬਾਉਲ ਵਿਚ ਕੱਢ ਲਓ। ਅੰਡਿਆਂ ਨੂੰ ਅੱਧੇ - ਅੱਧੇ ਹਿੱਸੇ ਵਿਚ ਕੱਟ ਲਓ। ਅੰਡਿਆਂ ਨੂੰ ਗਰੇਵੀ ਵਿਚ ਰੱਖ ਦਿਓ। ਗਰੇਵੀ ਨੂੰ ਹਰ ਅੰਡੇ ਦੇ ਉਪਰ ਰੱਖਦੇ ਜਾਓ। ਇਕ ਪਲੇਟ ਵਿਚ ਕੱਢ ਲਓ। ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ - ਗਰਮ ਪਰੋਸੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement