
ਭੁੱਖ ਲੱਗਣ ਸਮੇਂ ਹਰ ਕੋਈ ਸਵਿਗੀ ਦੀ ਵਰਤੋਂ ਕਰਦਾ ਹੈ।
ਨਵੀਂ ਦਿੱਲੀ: ਮਨਪਸੰਦ ਖਾਣਾ ਖਾਣ ਲਈ ਹਰੇਕ ਦੇ ਮਨ ਵਿਚ ਸਭ ਤੋਂ ਪਹਿਲਾਂ ਆਨਲਾਈਨ ਖਾਣਾ ਆਰਡਰ ਕਰਨ ਦਾ ਵਿਚਾਰ ਆਉਂਦਾ ਹੈ। ਭੁੱਖ ਲੱਗਣ ਸਮੇਂ ਹਰ ਕੋਈ ਸਵਿਗੀ ਦੀ ਵਰਤੋਂ ਕਰਦਾ ਹੈ। ਇਸੇ ਕਾਰਨ ਅੱਜ ਲੱਖਾਂ ਲੋਕ ਅਪਣੇ ਮਨਪਸੰਦ ਖਾਣੇ ਲਈ ਇਹਨਾਂ ਐਪਸ ਤੋਂ ਖਾਣਾ ਆਰਡਰ ਕਰਦੇ ਹਨ। ਇਸੇ ਦੌਰਾਨ ਫੂਡ ਡਿਲੀਵਰੀ ਐਪ ‘ਸਵਿਗੀ’ ਨੇ ਲੋਕਾਂ ਦੇ ਮਨਪਸੰਦ ਖਾਣੇ ਦੀ ਲਿਸਟ ਜਾਰੀ ਕੀਤੀ ਹੈ।
Photo
ਸਵਿਗੀ ਮੁਤਾਬਕ ਉਸ ਦੇ ਐਪ ‘ਤੇ ਲੋਕਾਂ ਨੇ ਸਭ ਤੋਂ ਜ਼ਿਆਦਾ ‘ਚਿਕਨ ਬਰਿਆਨੀ’ ਆਰਡਰ ਕੀਤੀ ਹੈ। ‘ਸਵਿਗੀ’ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਅਕਤੂਬਰ ਵਿਚਕਾਰ ਦੇਸ਼ ਭਰ ਵਿਚ ਸਭ ਤੋਂ ਜ਼ਿਆਦਾ ਆਰਡਰ ਚਿਕਨ ਬਰਿਆਨੀ ਲਈ ਆਏ। ਉਹਨਾਂ ਨੇ ਇਹ ਵੀ ਦੱਸਿਆ ਕਿ ਔਸਤਨ ਹਰ ਮਿੰਟ ਵਿਚ 95 ਲੋਕਾਂ ਨੇ ਖਾਣੇ ਲਈ ਚਿਕਨ ਬਰਿਆਨੀ ਆਰਡਰ ਕੀਤੀ।
Photo
ਉੱਥੇ ਹੀ ਦੂਜੇ ਨੰਬਰ ‘ਤੇ ਮਸਾਲਾ ਡੋਸਾ ਹੈ। ਜਦਕਿ ਤੀਜੇ ਨੰਬਰ ‘ਤੇ ਸਭ ਤੋਂ ਜ਼ਿਆਦਾ ਪਨੀਰ ਬਟਰ ਮਸਾਲਾ ਆਰਡਰ ਕੀਤਾ ਗਿਆ। ਸਵਿਗੀ ਨੇ ਇਹ ਜਾਣਕਾਰੀ ਦਿੱਤੀ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਲੋਕਾਂ ਦੇ ਮਨਪਸੰਦ ਖਾਣੇ ਦੀ ਸੂਚੀ ਵਿਚ ਸਭ ਤੋਂ ਟਾਪ ‘ਤੇ ਚਿਕਨ ਬਰਿਆਨੀ ਹੀ ਹੈ। ‘ਸਵਿਗੀ’ ਦੀ ਇਸ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤੀ ਲੋਕ ਮਿੱਠੇ ਵਿਚ ਸਭ ਤੋਂ ਜ਼ਿਆਦਾ ਗੁਲਾਬ ਜਾਮੁਨ ਖਾਣਾ ਪਸੰਦ ਕਰਦੇ ਹਨ।
Photo
‘ਸਵਿਗੀ’ ਨੇ ਦੱਸਿਆ ਕਿ ਸਵੀਟਸ ਵਿਚ ਦੂਜੇ ਨੰਬਰ ‘ਤੇ ਲੋਕਾਂ ਨੂੰ ਫਾਲੂਦਾ ਪਸੰਦ ਹੈ ਅਤੇ ਤੀਜੇ ਨੰਬਰ ‘ਤੇ ਮੂਗ ਦਾਲ ਦਾ ਹਲਵਾ ਪਸੰਦ ਕੀਤਾ ਜਾਂਦਾ ਹੈ। ‘ਸਵਿਗੀ’ ਨੇ ਸਾਲ ਭਰ ਵਿਚ ਲੋਕਾਂ ਵੱਲੋ ਆਰਡਰ ਕੀਤੇ ਗਏ ਫੂਡ ਆਈਟਮਸ ਦੇ ਅਧਾਰ ‘ਤੇ ਇਹ ਰਿਪੋਰਟ ਰੇਸ਼ ਕੀਤੀ ਗਈ ਹੈ।