
ਤਰਬੂਜ਼ ਦੀ ਕੁਲਫ਼ੀ ਬਣਾਉਣ ਦੀ ਵਿਧੀ
ਸਮੱਗਰੀ: ਤਰਬੂਜ਼-1 ਕੱਪ ਕੱਟਿਆ ਹੋਇਆ, ਖੰਡ - ਸੁਆਦ ਅਨੁਸਾਰ, ਨਿੰਬੂ ਦਾ ਰਸ - 3 ਚਮਚ, ਕੁਲਫ਼ੀ ਮੋਲਡ - 2 ਤੋਂ 3
ਬਣਾਉਣ ਦੀ ਵਿਧੀ: ਤਰਬੂਜ਼ ਦੀ ਕੁਲਫ਼ੀ ਬਣਾਉਣ ਲਈ ਸੱਭ ਤੋਂ ਪਹਿਲਾਂ ਤਰਬੂਜ਼ ਨੂੰ ਕੱਟ ਲਉ ਅਤੇ ਉਸ ਦੇ ਸਾਰੇ ਬੀਜ ਕੱਢ ਲਉ। ਹੁਣ ਸਾਰੇ ਬੀਜ ਕੱਢਣ ਤੋਂ ਬਾਅਦ ਇਸ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਉ। ਹੁਣ ਇਨ੍ਹਾਂ ਛੋਟੇ-ਛੋਟੇ ਟੁਕੜਿਆਂ ਨੂੰ ਮਿਕਸਰ ਜਾਰ ਵਿਚ ਪਾਉ ਅਤੇ ਸੁਆਦ ਮੁਤਾਬਕ ਚੀਨੀ ਪਾ ਕੇ ਮਿਸ਼ਰਣ ਦੀ ਗਾੜ੍ਹੀ ਸਮੂਦੀ ਬਣਾਉ। ਇਹ ਮਿਸ਼ਰਣ ਜਿੰਨਾ ਗਾੜ੍ਹਾ ਹੋਵੇਗਾ, ਓਨਾ ਹੀ ਸੁਆਦ ਹੋਵੇਗਾ। ਹੁਣ ਇਸ ਤਰਬੂਜ਼ ਦੀ ਇਸ ਸਮੂਦੀ ਵਿਚ 3 ਚਮਚ ਨਿੰਬੂ ਦਾ ਰਸ ਮਿਲਾਉ ਅਤੇ ਕੁੱਝ ਸਮੇਂ ਲਈ ਇਸ ਤਰ੍ਹਾਂ ਹੀ ਰਹਿਣ ਦਿਉ। ਤਿਆਰ ਸਮੂਦੀ ਨੂੰ ਕੁਲਫ਼ੀ ਦੇ ਮੋਲਡ ਵਿੱਚ ਪਾਉ ਅਤੇ ਇਸ ਨੂੰ 3 ਤੋਂ 4 ਘੰਟੇ ਜਾਂ ਰਾਤ ਭਰ ਲਈ ਫ੍ਰੀਜ਼ਰ ਵਿਚ ਸੈੱਟ ਹੋਣ ਲਈ ਛੱਡ ਦਿਉ ਅਤੇ ਦੂਜੇ ਦਿਨ ਇਸ ਨੂੰ ਬਾਹਰ ਕੱਢੋ। ਤੁਹਾਡੇ ਬੱਚਿਆਂ ਲਈ ਤਰਬੂਜ਼ ਦੀ ਕੁਲਫ਼ੀ ਬਣ ਕੇ ਤਿਆਰ ਹੈ।