
ਪਨੀਰ ਫ਼ਿੰਗਰਜ਼ ਰੈਸਿਪੀ
ਸਮੱਗਰੀ: ਪਨੀਰ- 450 ਗ੍ਰਾਮ, ਮੈਦਾ- 80 ਗ੍ਰਾਮ, ਮੱਕੀ ਦਾ ਆਟਾ- 2 ਚਮਚ, ਲਾਲ ਮਿਰਚ ਪਾਊਡਰ- 1 ਚਮਚ, ਕਾਲੀ ਮਿਰਚ ਪਾਊਡਰ - 1/2 ਚਮਚ, ਲੱਸਣ ਦਾ ਪੇਸਟ- 1 ਚਮਚ, ਨਮਕ, ਬਰੈੱਡ ਦਾ ਚੂਰਾ, ਤੇਲ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਪਨੀਰ ਨੂੰ ਟੁਕੜਿਆਂ ਵਿਚ ਕੱਟ ਲਵੋ। ਹੁਣ ਇਕ ਕਟੋਰਾ ਲਵੋ। ਇਸ ਵਿਚ ਮੈਦਾ, ਮੱਕੀ ਦਾ ਆਟਾ, ਲਾਲ ਮਿਰਚ ਪਾਊਡਰ, ਲੱਸਣ ਦਾ ਪੇਸਟ, ਕਾਲੀ ਮਿਰਚ ਅਤੇ ਓਰੇਗੇਨੋ ਮਿਕਸ ਕਰੋ। ਹੁਣ ਇਸ ਵਿਚ ਪਾਣੀ ਪਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਇਸ ਨਾਲ ਇਕ ਸੰਘਣਾ ਘੋਲ ਬਣਾਉ ਅਤੇ ਇਸ ਵਿਚ ਪਨੀਰ ਦੇ ਟੁਕੜੇ ਪਾਉ। ਟੁਕੜਿਆਂ ਨੂੰ ਬਾਹਰ ਕੱਢੋ ਅਤੇ ਬਰੈੱਡ ਕਰੂਬ ਵਿਚ ਪਾ ਕੇ ਚੰਗੀ ਤਰ੍ਹਾਂ ਰੋਲ ਕਰ ਲਵੋ। ਇਕ ਕੜਾਹੀ ਲਵੋ ਅਤੇ ਇਸ ਵਿਚ ਤੇਲ ਗਰਮ ਕਰੋ। ਤੇਲ ਵਿਚ ਰੋਲਜ਼ ਨੂੰ ਹਲਕਾ ਸੁਨਹਿਰਾ ਅਤੇ ਕੁਰਕੁਰਾ ਹੋਣ ਤਕ ਤਲ ਲਵੋ। ਫਿਰ ਇਸ ਨੂੰ ਤਲਣ ਦੇ ਬਾਅਦ ਕਾਗ਼ਜ਼ ’ਤੇ ਰੱਖੋ। ਤੁਹਾਡੇ ਪਨੀਰ ਫ਼ਿੰਗਰਜ਼ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਸਾਸ ਨਾਲ ਖਾਉ।