ਫਾਸਟ ਫੂਡ ਖਾਣ ਨਾਲ ਹੁੰਦਾ ਹੈ ਬੱਚਿਆਂ ਦਾ ਦਿਮਾਗ ਸੁਸਤ
Published : Oct 26, 2019, 4:18 pm IST
Updated : Oct 26, 2019, 4:18 pm IST
SHARE ARTICLE
Fast Food
Fast Food

ਜ਼ਿਆਦਾ ਫਾਸਟ ਫੂਡ ਖਾਣ ਨਾਲ ਲੀਵਰ ਕਮਜ਼ੋਰ ਹੁੰਦਾ ਹੈ ਤੇ ਫਾਸਟ ਫੂਡ ਖਾਣ ਨਾਲ ਬੱਚਿਆਂ ਦਾ ਦਿਮਾਗ ਕਮਜ਼ੋਰ ਹੋਣ ਲਗਦਾ ਹੈ।

ਨਵੀਂ ਦਿੱਲੀ : ਵੱਡੇ ਸ਼ਹਿਰਾਂ ਵਿਚ ਫਾਸਟ ਫੂਡ ਖਾਣ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। ਇਹ ਸ਼ੌਕ ਬੱਚਿਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਾ ਰਿਹਾ ਹੈ ਅਤੇ ਬੱਚਿਆਂ ਵਿਚ ਮੋਟਾਪਾ ਵੀ ਵਧ ਰਿਹਾ ਹੈ। ਫਾਸਟ ਫੂਡ ਵਿਚ ਵਿਟਾਮਿਨ ਨਾ ਦੇ ਬਰਾਬਰ ਹੁੰਦੇ ਹਨ।ਇਕ ਖ਼ੋਜ ‘ਚ ਪਤਾ ਲੱਗਿਆ ਹੈ ਕਿ 19 ਤੋਂ 20% ਬੱਚਿਆਂ ‘ਚ ਇਹ ਮੋਟਾਪਾ ਦੇਖਿਆ ਗਿਆ ਹੈ। 

Bad effects of fast foodBad effects of fast food

ਉਨ੍ਹਾਂ ਮੁਤਾਬਕ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਉਹ ਜ਼ਿਆਦਾ ਆਲਸੀ ਬਣਦੇ ਜਾ ਰਹੇ ਹਨ ਤੇ ਉਹ ਖੇਡਾਂ ‘ਚ ਘੱਟ ਰੁਚੀ ਰੱਖਦੇ ਹਨ। ਉਹ ਘਰਾਂ ਤੋਂ ਬਾਹਰ ਨਿਕਲਣ ਦੀ ਵੀ ਹਿਮੰਤ ਨਹੀਂ ਕਰਦੇ। ਇਹ ਸਾਰੇ ਲੱਛਣ ਉਨ੍ਹਾਂ ‘ਚ ਫਾਸਟ ਫੂਡ ਜ਼ਿਆਦਾ ਖਾਣ ਕਰਕੇ ਵੱਧ ਰਹੇ ਹਨ। ਜ਼ਿਆਦਾ ਫਾਸਟ ਫੂਡ ਖਾਣ ਨਾਲ ਲੀਵਰ ਕਮਜ਼ੋਰ ਹੁੰਦਾ ਹੈ ਤੇ ਫਾਸਟ ਫੂਡ ਖਾਣ ਨਾਲ ਬੱਚਿਆਂ ਦਾ ਦਿਮਾਗ ਕਮਜ਼ੋਰ ਹੋਣ ਲਗਦਾ ਹੈ।

Fast FoodFast Food

ਜਿਸ ਕਰਕੇ ਉਹ ਆਪਣੀ ਪੜ੍ਹਾਈ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੇ।ਫਾਸਟ ਫੂਡ ਨਾਲ ਮੋਟਾਪੇ ਦੀ ਸਮੱਸਿਆ ਵੱਧਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ‘ਚ ਜ਼ਿਆਦਾ ਕੈਲੋਰੀ ਦੀ ਵਜ੍ਹਾ ਨਾਲ ਵੀ ਦਿਲ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਰਹਿੰਦਾ ਹੈ।ਫਾਸਟ ਫੂਡ ਨਾਲ ਬੱਚਿਆਂ ‘ਚ ਡਾਇਬਟੀਜ਼ ਦੀ ਸਮੱਸਿਆ ਵੀ ਵੱਧ ਰਹੀ ਹੈ। ਬੱਚਿਆਂ ‘ਚ ਵੱਧ ਤੋਂ ਵੱਧ ਖੇਡਣ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦੇ ਸਰੀਰ ‘ਚ ਵੱਧ ਰਿਹਾ ਮੋਟਾਪਾ ਅਤੇ ਬਿਮਾਰੀਆਂ ਘੱਟ ਜਾਣ ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement