
Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ
Almond Biscuits Food Recipes: ਸਮੱਗਰੀ: ਇਕ ਕੱਪ ਬਦਾਮ, ਦੋ ਕੱਪ ਮੈਦਾ, ਇਕ ਕੱਪ ਮੱਖਣ, ਇਕ ਕੱਪ ਪੀਸੀ ਚੀਨੀ, ਦੋ ਟੇਬਲ ਸਪੂਨ ਦੁੱਧ, ਡੇਢ ਚਮਚ ਬੇਕਿੰਗ ਪਾਊਡਰ
ਬਿਸਕੁਟ ਬਣਾਉਣ ਦੀ ਰੈਸਿਪੀ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਬਦਾਮਾਂ ਨੂੰ ਬਾਰੀਕ ਬਾਰੀਕ ਕੱਟ ਲਵੋ। ਤੁਸੀਂ ਕੂੰਡੇ ਘੋਟੇ ਦੀ ਮਦਦ ਨਾਲ ਬਦਾਮਾਂ ਨੂੰ ਪੀਸ ਵੀ ਸਕਦੇ ਹੋ। ਸਾਰੇ ਬਦਾਮਾਂ ਵਿਚੋਂ 20-25 ਬਦਾਮ ਸਾਬਤ ਰੱਖ ਲਵੋ ਤੇ ਇਨ੍ਹਾਂ ਨੂੰ ਅੱਧੇ ਘੰਟੇ ਲਈ ਪਾਣੀ ਵਿਚ ਭਿਉਂ ਦਿਉ। ਅੱਧੇ ਘੰਟੇ ਬਾਅਦ ਇਨ੍ਹਾਂ ਭਿੱਜੇ ਹੋਏ ਬਦਾਮਾਂ ਨੂੰ ਵਿਚਕਾਰੋਂ ਦੋ ਟੁਕੜਿਆਂ ਵਿਚ ਕੱਟ ਲਵੋ। ਇਸ ਤੋਂ ਬਾਅਦ ਇਕ ਖੁੱਲ੍ਹੇ ਕਟੋਰੇ ਵਿਚ ਮੈਦੇ ਨੂੰ ਛਾਣ ਕੇ ਪਾ ਲਵੋ।
ਮੈਦੇ ਵਿਚ ਬੇਕਿੰਗ ਪਾਊਡਰ ਦਾ ਡੇਢ ਚਮਚ ਸ਼ਾਮਲ ਕਰੋ। ਇਸ ਤੋਂ ਬਾਅਦ ਇਕ ਬਰਤਨ ਵਿਚ ਗਰਮ ਘਿਉ ਪਾਉ ਤੇ ਇਸ ਵਿਚ ਚੀਨੀ ਸ਼ਾਮਲ ਕਰ ਕੇ ਚੰਗੀ ਤਰ੍ਹਾਂ ਫ਼ੈਂਟ ਲਵੋ। ਜਦੋਂ ਮੱਖਣ ਤੇ ਚੀਨੀ ਚੰਗੀ ਤਰ੍ਹਾਂ ਮਿਲ ਜਾਣ ਤਾਂ ਇਸ ਵਿਚ ਮੈਦੇ ਤੇ ਬੇਕਿੰਗ ਪਾਊਡਰ ਦਾ ਮਿਸ਼ਰਣ ਪਾ ਦਿਉ। ਫਿਰ ਇਸ ਵਿਚ ਦੋ ਵੱਡੇ ਚਮਚ ਦੁੱਧ ਅਤੇ ਪੀਸੇ ਹੋਏ ਬਦਾਮ ਪਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਹੋਏ। ਇਸ ਨੂੰ ਆਟੇ ਵਾਂਗ ਗੁੰਨ੍ਹ ਲਵੋ।
ਇਕ ਥਾਲੀ ਵਿਚ ਘਿਉ ਲਾ ਕੇ ਚਿਕਨੀ ਕਰ ਲਵੋ। ਇਸ ਥਾਲੀ ਵਿਚ ਤਿਆਰ ਕੀਤੇ ਆਟੇ ਤੋਂ ਬਿਸਕੁਟਾਂ ਦੇ ਆਕਾਰ ਦੇ ਨਿੱਕੇ ਨਿੱਕੇ ਪੇੜੇ ਬਣਾ ਕੇ ਰੱਖ ਲਵੋ। ਹਰ ਬਿਸਕੁਟ ਉਤੇ ਇਕ ਜਾਂ ਦੋ ਵਿਚਕਾਰੋਂ ਕੱਟੇ ਹੋਏ ਬਦਾਮ ਦੇ ਟੁਕੜੇ ਲਗਾ ਦਿਉ। ਜਦੋਂ ਸਾਰੇ ਆਟੇ ਤੋਂ ਇਸ ਤਰ੍ਹਾਂ ਬਿਸਕੁਟ ਤਿਆਰ ਹੋ ਜਾਣ ਤਾਂ ਅਗਲਾ ਕੰਮ ਹੈ ਇਨ੍ਹਾਂ ਨੂੰ ਸੇਕਣ ਦਾ। ਬਿਸਕੁਟ ਸੇਕਣ ਲਈ ਓਵਨ ਨੂੰ 180 ਤੇ ਸੈੱਟ ਕਰੋ ਤੇ ਬਿਸਕੁਟਾਂ ਵਾਲੀ ਥਾਲੀ ਓਵਨ ਵਿਚ ਰੱਖੋ। ਪੂਰੇ 15 ਮਿੰਟਾਂ ਤਕ ਬਿਸਕੁਟ ਭੁੰਨੋ। 15 ਮਿੰਟਾਂ ਵਿਚ ਤੁਹਾਡੇ ਬਿਸਕੁਟ ਬੇਕ ਹੋ ਕੇ ਤਿਆਰ ਹੋ ਜਾਣਗੇ। ਤੁਹਾਡੇ ਬਾਦਾਮ ਦੇ ਬਿਸਕੁਟ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਨਾਲ ਖਾਉ।