
ਖਾਣ ਵਿਚ ਹੁੰਦੈ ਬਹੁਤ ਸਵਾਦ
ਸਮੱਗਰੀ: 1 ਕਿਲੋ ਫੁੱਲਗੋਭੀ, ਅੱਧਾ ਕਿਲੋ ਮਟਰ, 250 ਗ੍ਰਾਮ ਟਮਾਟਰ, 200 ਗ੍ਰਾਮ ਪਿਆਜ਼, 20 ਗ੍ਰਾਮ ਅਦਰਕ, ਜ਼ਰੂਰਤ ਅਨੁਸਾਰ ਤੇਲ, ਅੱਧਾ ਚਮਚ ਕਾਲੀ ਮਿਰਚ, ਇਕ ਇੰਚ ਟੁਕੜਾ ਸਾਬਤ ਦਾਲਚੀਨੀ, 6-7 ਲੌਂਗ, ਇਕ ਚਮਚ ਸਾਬਤ ਧਨੀਆ, ਇਕ ਚਮਚ ਜੀਰਾ, ਅੱਧਾ ਚਮਚ ਹਲਦੀ, ਨਮਕ ਤੇ ਮਿਰਚ ਸਵਾਦ ਅਨੁਸਾਰ, ਸਜਾਉਣ ਲਈ ਹਰਾ ਧਨੀਆ।
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਗੋਭੀ ਨੂੰ ਕੱਦੂਕਸ ਕਰੋ ਅਤੇ ਕੜਾਹੀ ਵਿਚ ਦੋ ਚਮਚ ਤੇਲ ਪਾ ਕੇ 5 ਮਿੰਟ ਤਕ ਭੁੰਨ੍ਹੋ ਤੇ ਮਟਰਾਂ ਨੂੰ ਪਾਣੀ ਵਿਚ ਇਕ ਚਮਚ ਖੰਡ ਤੇ ਨਮਕ ਪਾ ਕੇ ਉਬਾਲੋ, ਜਦੋਂ ਤਕ ਮਟਰ ਗਲ ਨਾ ਜਾਣ ਪਿਆਜ਼ ਨੂੰ ਬਰੀਕ ਕੱਟ ਲਵੋ। ਹੁਣ ਕੜਾਹੀ ਵਿਚੋਂ ਗੋਭੀ ਕੱਢ ਲਵੋ, ਕੜਾਹੀ ਵਿਚ ਤੇਲ ਪਾਉ ਤੇ ਪਿਆਜ਼ ਨੂੰ ਹਲਕਾ ਭੂਰਾ ਹੋਣ ਤੱਕ ਪਕਾਉ। ਦੂਜੇ ਪਾਸੇ ਟਮਾਟਰ, ਅਦਰਕ ਅਤੇ ਸਾਰੇ ਮਸਾਲੇ ਬਰੀਕ ਪੀਸ ਲਵੋ। ਜਦੋਂ ਪਿਆਜ਼ ਹਲਕੇ ਭੂਰੇ ਪੱਕ ਜਾਣ, ਉਦੋਂ ਇਸ ਵਿਚ ਹਲਦੀ, ਮਿਰਚ ਅਤੇ ਪੀਸੇ ਹੋਏ ਟਮਾਟਰ ਪਾ ਕੇ ਮਸਾਲਾ ਪਾਉ ਤੇ ਇਸ ਨੂੰ ਥੋੜ੍ਹੀ ਦੇਰ ਪਕਾਉ। ਹੁਣ ਇਸ ਵਿਚ ਗੋਭੀ ਅਤੇ ਉੱਬਲੇ ਹੋਏ ਮਟਰ ਪਾ ਕੇ ਪੰਜ ਮਿੰਟ ਤਕ ਪਕਾਉ। ਤੁਹਾਡਾ ਗੋਭੀ ਕੀਮਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।