Food Recipes: ਘਰ ਵਿਚ ਬਣਾਓ ਭਰਵੀਂ ਸ਼ਿਮਲਾ ਮਿਰਚ

By : GAGANDEEP

Published : Apr 27, 2024, 9:06 am IST
Updated : Apr 27, 2024, 9:52 am IST
SHARE ARTICLE
Make stuffed capsicum at home Food Recipes
Make stuffed capsicum at home Food Recipes

Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ

Make stuffed capsicum at home Food Recipes News in punjabi : ਸਮੱਗਰੀ: ਤੇਲ-2 ਚਮਚੇ, ਲੱਸਣ-1 ਚਮਚਾ, ਗੰਢੇ-80 ਗ੍ਰਾਮ, ਹਰੀ ਮਿਰਚ-1 ਚਮਚਾ, ਟਮਾਟਰ- 60 ਗ੍ਰਾਮ, ਉਬਲੇ ਹੋਏ ਆਲੂ-125 ਗ੍ਰਾਮ, ਪਨੀਰ-100 ਗ੍ਰਾਮ, ਲਾਲ ਮਿਰਚ- 1/2 ਚਮਚਾ, ਚਿਲੀ ਸਾਸ- 1 ਚਮਚਾ, ਖੰਡ- 1/2 ਚਮਚਾ, ਅਜਵੈਣ- 1 ਚਮਚਾ, ਧਨੀਆ- 2 ਚਮਚ, ਲੂਣ-1 ਚਮਚਾ, ਮੋਜ਼ਰੇਲਾ ਪਨੀਰ, ਸ਼ਿਮਲਾ ਮਿਰਚ- 350 ਗ੍ਰਾਮ, ਮੋਜ਼ਰੇਲਾ ਪਨੀਰ ਸਵਾਦ ਮੁਤਾਬਕ

ਇਹ ਵੀ ਪੜ੍ਹੋ: Punjab News: ਪੰਜਾਬ-ਹਰਿਆਣਾ ਵਿਚ ਸਕੂਲ ਬੱਸਾਂ ਦੇ ਸੁਰੱਖਿਆ ਨਿਯਮਾਂ ਦੀ ਨਹੀਂ ਕੀਤੀ ਜਾ ਰਹੀ ਪਾਲਣਾ, ਹਾਈਕੋਰਟ ਵਲੋਂ ਨੋਟਿਸ ਜਾਰੀ 

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰ ਕੇ ਲੱਸਣ ਪਾਉ ਅਤੇ ਹਲਕਾ ਭੂਰਾ ਹੋਣ ਤੋਂ ਬਾਅਦ ਗੰਢੇ ਪਾ ਕੇ ਭੁੰਨ ਲਉ। ਫਿਰ ਇਸ ਵਿਚ ਹਰੀ ਮਿਰਚ ਮਿਕਸ ਕਰ ਕੇ ਟਮਾਟਰ ਪਾਉ ਅਤੇ ਨਰਮ ਹੋਣ ਤਕ ਫ਼ਰਾਈ ਕਰੋ। ਫਿਰ ਇਸ ਵਿਚ ਉਬਲੇ ਹੋਏ ਆਲੂ ਅਤੇ ਪਨੀਰ ਚੰਗੀ ਤਰ੍ਹਾਂ ਨਾਲ ਮਿਲਾਉ। ਇਸ ਤੋਂ ਬਾਅਦ ਇਸ ਵਿਚ ਲਾਲ ਮਿਰਚ, ਚਿਲੀ ਸਾਸ, ਖੰਡ, ਅਜਵੈਣ, ਧਨੀਆ ਅਤੇ ਲੂਣ ਮਿਕਸ ਕਰ ਕੇ 3 ਤੋਂ 5 ਮਿੰਟ ਤਕ ਪੱਕਣ ਦਿਉ।

ਇਹ ਵੀ ਪੜ੍ਹੋ: Health News: ਸਵੇਰੇ ਖ਼ਾਲੀ ਪੇਟ ਖਾਉ ਚੀਕੂ, ਹੋਣਗੇ ਕਈ ਫ਼ਾਇਦੇ 

ਫਿਰ ਇਸ ਮਿਸ਼ਰਣ ਨੂੰ ਕੌਲੀ ਵਿਚ ਕੱਢ ਕੇ ਇਸ ਵਿਚ 30 ਗ੍ਰਾਮ ਮੋਜ਼ਰੇਲਾ ਪਨੀਰ ਮਿਕਸ ਕਰੋ। ਫਿਰ ਸ਼ਿਮਲਾ ਮਿਰਚ ਨੂੰ ਕੱਟ ਕੇ ਅੱਧਾ ਕਰ ਕੇ ਬੀਜ ਕੱਢ ਲਉ ਅਤੇ ਇਸ ਵਿਚ ਤਿਆਰ ਕੀਤਾ ਹੋਇਆ ਮਿਸ਼ਰਣ ਮਿਕਸ ਕਰੋ। ਭਰਨ ਦੇ ਬਾਅਦ ਸ਼ਿਮਲਾ ਮਿਰਚ ਨੂੰ ਬੇਕਿੰਗ ਟਰੇਅ ’ਤੇ ਰੱਖ ਦਿਉ ਅਤੇ ਇਸ ਉਪਰ ਮੋਜ਼ਰੇਲਾ ਪਨੀਰ ਛਿੜਕੋ ਅਤੇ ਓਵਨ ਵਿਚ 350 ਡਿਗਰੀ ਫ਼ਾਰਨਹਾਈਟ ਤੋਂ 180 ਡਿਗਰੀ ਸੈਲਸੀਅਸ ਤਕ 10 ਤੋਂ 12 ਮਿੰਟ ਲਈ ਰੱਖ ਦਿਉ। ਤੁਹਾਡੀ ਭਰਵੀਂ ਸ਼ਿਮਲਾ ਮਿਰਚ ਬਣ ਕੇ ਤਿਆਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Make stuffed capsicum at home Food Recipes News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement