
ਕਈ ਔਰਤਾਂ ਚਾਵਲ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੀਆਂ ਹਨ ਪਰ ਨਹੀਂ ਖਾਂਦੀਆਂ, ਕਿਉਂਕਿ ਚਾਵਲ 'ਚ ਕਾਫ਼ੀ ਮਾਤਰਾ ਵਿੱਚ ਕੈਲੋਰੀ ਪਾਈ ਜਾਂਦੀ ਹੈ
ਨਵੀਂ ਦਿੱਲੀ : ਕਈ ਔਰਤਾਂ ਚਾਵਲ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੀਆਂ ਹਨ ਪਰ ਨਹੀਂ ਖਾਂਦੀਆਂ, ਕਿਉਂਕਿ ਚਾਵਲ 'ਚ ਕਾਫ਼ੀ ਮਾਤਰਾ ਵਿੱਚ ਕੈਲੋਰੀ ਪਾਈ ਜਾਂਦੀ ਹੈ ਜੋ ਕਿ ਭਾਰ ਵਧਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇਸ ਲਈ ਕਈ ਲੋਕ ਆਪਣਾ ਭਾਰ ਘਟਾਉਣ ਲਈ ਚਾਵਲ ਨਹੀਂ ਖਾਂਦੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਚਾਵਲ ਭਾਰ ਘਟਾਉਣ 'ਚ ਮਦਦਗਾਰ ਹੁੰਦੇ ਹਨ।
Fat free rice cooking trick
ਕਦੇ ਵੀ ਚਾਵਲ ਨੂੰ ਖਾਲੀ ਪੇਟ ਨਾ ਖਾਓ ਕਿਉਂਕਿ ਚਾਵਲ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸਰੀਰ 'ਚ ਕੈਲਰੀ ਦੀ ਮਾਤਰਾ ਸੰਤੁਲਿਤ ਰਹੇ ਇਸ ਲਈ ਇਸ ਨੂੰ ਹਮੇਸ਼ਾ ਦਾਲ ਜਾ ਸਬਜ਼ੀ ਨਾਲ ਹੀ ਖਾਓ। ਭਾਵ ਖਾਲੀ ਚਾਵਲ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।
Fat free rice cooking trick
ਇਸ ਨੂੰ ਕਦੇ ਵੀ ਕੂਕਰ 'ਚ ਨਾ ਉਬਾਲੋ। ਬਲਕਿ ਇਸ ਨੂੰ ਖੁਲ੍ਹੇ ਬਰਤਨ 'ਚ ਪਕਾਓ। ਚਾਵਲ ਨੂੰ ਪਕਾਉਣ ਤੋਂ ਬਾਅਦ ਬਚੇ ਹੋਏ ਚਾਵਲ ਦਾ ਪਾਣੀ ਵੱਖ ਕਰੋ। ਅਜਿਹੇ ਚਾਵਲਾ ਨਾਲ ਵਜ਼ਨ ਨਹੀਂ ਵਧਦਾ।
Fat free rice cooking trick
ਨਾਲ ਹੀ ਚਾਵਲ ਨੂੰ ਉਬਾਲਣ ਤੋਂ ਬਾਅਦ ਨਾਰੀਅਲ ਦਾ ਤੇਲ ਪਾ ਦਿਓ ਬਾਅਦ 'ਚ ਕੁਝ ਦੇਰ ਤੱਕ ਰੱਖ ਦਿਓ।ਫਿਰ ਚਾਵਲ 12 ਘੰਟੇ ਫਰਿਜ਼ 'ਚ ਰੱਖੋ ਤੇ ਖਾਣ ਤੋਂ ਪਹਿਲਾਂ ਗਰਮ ਕਰੋ ਇਸ ਨਾਲ ਵੀ ਚਾਵਲ ਨਾਲ ਵਜ਼ਨ ਨਹੀਂ ਵਧੇਗਾ।