
ਮਸਾਲੇਦਾਰ ਭੇਲਪੂਰੀ ਰੈਸਿਪੀ
ਸਮੱਗਰੀ: 2 ਕੱਪ ਮਖਾਣੇ, ਮੂੰਗਫਲੀ ਦਾਣੇ, ਕਟਿਆ ਹੋਇਆ ਪਿਆਜ਼, ਟਮਾਟਰ, ਗਾਜਰ ਤੇ ਚੁਕੰਦਰ, 2 ਹਰੀਆਂ ਮਿਰਚਾਂ, ਹਰਾ ਧਨੀਆ, ਅੱਧਾ ਚਮਚ ਚਾਟ ਮਸਾਲਾ, ਦੇਸੀ ਘਿਉ, ਇਮਲੀ, ਹਰੀ ਚਟਣੀ ਤੇ ਨਮਕ
ਬਣਾਉਣ ਦੀ ਵਿਧੀ: ਭੇਲਪੁਰੀ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਕੜਾਹੀ ਵਿਚ ਤਿੰਨ ਚਾਰ ਚਮਚ ਦੇਸੀ ਘਿਉ ਗਰਮ ਕਰ ਲਵੋ। ਘਿਉ ਪਿਘਲ ਜਾਵੇ ਤਾਂ ਇਸ ਵਿਚ ਮੁੰਗਫਲੀ ਦੀਆਂ ਗਿਰੀਆਂ ਭੁੰਨ ਲਵੋ। ਜਦ ਗਿਰੀਆਂ ਚੰਗੀ ਤਰ੍ਹਾਂ ਭੁੱਜ ਜਾਣ ਤਾਂ ਇਨ੍ਹਾਂ ਨੂੰ ਛਾਣਨੀ ਨਾਲ ਬਾਹਰ ਕੱਢੋ। ਕੜਾਹੀ ਵਿਚ ਬਚੇ ਘਿਉ ਵਿਚ ਮਖਾਨੇ ਪਾ ਕੇ ਭੁੰਨ ਲਵੋ। ਮਖਾਣੇ ਜਦ ਭੁੱਜ ਕੇ ਕਰੰਚੀ ਹੋ ਜਾਣ ਤਾਂ ਗੈਸ ਬੰਦ ਕਰ ਦਿਉ। ਹੁਣ ਬਾਕੀ ਦੀ ਸਮੱਗਰੀ ਜਿਵੇਂ ਪਿਆਜ਼, ਟਮਾਟਰ, ਗਾਜਰ ਤੇ ਚੁਕੰਦਰ ਨੂੰ ਬਾਰੀਕ ਕੱਟ ਲਵੋ। ਇਸ ਤੋਂ ਬਾਅਦ ਇਕ ਖੁੱਲ੍ਹੇ ਭਾਂਡੇ ਵਿਚ ਪੀਨਟਸ ਤੇ ਮਖਾਣੇ ਮਿਲਾਉ। ਇਸ ਵਿਚ ਟਮਾਟਰ, ਪਿਆਜ਼ ਆਦਿ ਵੀ ਸ਼ਾਮਲ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਟਮਾਟਰ ਕੱਟਣ ਵੇਲੇ ਬੀਜਾਂ ਨੂੰ ਬਾਹਰ ਕੱਢ ਦੇਵੋ। ਇਨ੍ਹਾਂ ਨਾਲ ਭੇਲ ਵਿਚ ਪਾਣੀ ਆ ਜਾਵੇਗਾ। ਸਾਰੀਆਂ ਚੀਜ਼ਾਂ ਨੂੰ ਆਪਸ ਵਿਚ ਮਿਲਾ ਦਿਉ। ਚਾਟ ਮਸਾਲਾ, ਹਰੀ ਮਿਰਚ, ਹਰੀ ਚਟਣੀ ਤੇ ਇਮਲੀ ਚਟਣੀ ਪਾ ਕੇ ਭੇਲ ਨੂੰ ਮਿਲਾ ਦਿਉ। ਤੁਹਾਡੀ ਮਸਾਲੇਦਾਰ ਭੇਲਪੂਰੀ ਬਣ ਕੇ ਤਿਆਰ ਹੈ।