ਗੋਲਗੱਪੇ ਖਾਣ ਵਾਲੇ ਹੋ ਜਾਓ ਸਾਵਧਾਨ, ਕਿਤੇ ਤੁਸੀਂ ਕੈਂਸਰ ਪੈਦਾ ਕਰਨ ਵਾਲੇ ਕੈਮੀਕਲ ਵਾਲਾ ਪਾਣੀ ਤਾਂ ਨਹੀਂ ਪੀ ਰਹੇ?
Published : Aug 28, 2024, 8:49 pm IST
Updated : Aug 28, 2024, 8:49 pm IST
SHARE ARTICLE
Golgappa eaters be careful
Golgappa eaters be careful

ਬਾਜ਼ਾਰ ਵਿੱਚ ਵਿਕ ਰਹੇ ਹਨ ਕੈਮੀਕਲ ਵਾਲੇ ਗੋਲਗੱਪੇ

ਚੰਡੀਗੜ੍ਹ: ਗੋਲਗੱਪੇ ਅਜਿਹਾ ਸਟ੍ਰੀਟ ਫੂਡ ਹੈ, ਜਿਸ ਦਾ ਨਾਮ ਸੁਣਦਿਆਂ ਹੀ ਹਰ ਕਿਸੇ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਸ਼ਾਮ ਦੇ ਸਨੈਕਸ 'ਚ ਖਾਣਾ ਪਸੰਦ ਕਰਦੇ ਹਨ। ਭਾਰਤ ਦੇ ਵੱਖ-ਵੱਖ ਥਾਵਾਂ 'ਤੇ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਕੁਝ ਲੋਕ ਇਸ ਨੂੰ 'ਪਾਣੀ ਪੁਰੀ' ਕਹਿੰਦੇ ਹਨ ਅਤੇ ਕੁਝ ਇਸ ਨੂੰ ਪੁਚਕਾ ਕਹਿੰਦੇ ਹਨ। ਇਸ ਤੋਂ ਇਲਾਵਾ ਇਸ ਸਟ੍ਰੀਟ ਫੂਡ ਦੇ ਕਈ ਨਾਂ ਵੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕਰਨਾਟਕ ਵਿੱਚ ਪਾਣੀ ਪੁਰੀ ਦੇ 22 ਪ੍ਰਤੀਸ਼ਤ ਨਮੂਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦੇ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਫੇਲ੍ਹ ਹੋ ਗਏ ਹਨ?

ਰਿਪੋਰਟ ਕੀ ਕਹਿੰਦੀ ਹੈ?
ਡੇਕਨ ਹੇਰਾਲਡ ਦੀ ਇਕ ਰਿਪੋਰਟ ਅਨੁਸਾਰ, ਕਰਨਾਟਕ ਵਿੱਚ ਵਿਕਣ ਵਾਲੇ ਗੋਲਗੱਪਿਆਂ ਦੇ ਲਗਪਗ 22 ਫੀਸਦੀ ਸੈਂਪਲ FSSAI ਦੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ। ਅਧਿਕਾਰੀਆਂ ਨੇ ਸੂਬੇ ਭਰ ਤੋਂ ਗੋਲਗੱਪਿਆਂ ਦੇ 260 ਸੈਂਪਲ ਲਏ ਸਨ। ਇਨ੍ਹਾਂ ਵਿੱਚੋਂ 41 ਨੂੰ ਅਸੁਰੱਖਿਅਤ ਮੰਨਿਆ ਗਿਆ ਕਿਉਂਕਿ ਇਨ੍ਹਾਂ ਵਿੱਚ ਨਕਲੀ ਰੰਗਾਂ ਦੇ ਨਾਲ-ਨਾਲ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਵੀ ਸਨ। ਇਸ ਤੋਂ ਇਲਾਵਾ, 18 ਨੂੰ ਘਟੀਆ ਗੁਣਵੱਤਾ ਅਤੇ ਖਾਣ ਲਈ ਅਸੁਰੱਖਿਅਤ ਦੱਸਿਆ ਗਿਆ। ਬਹੁਤ ਸਾਰੇ ਨਮੂਨੇ ਫਾਲਤੂ ਪਾਏ ਗਏ ਅਤੇ ਮਨੁੱਖੀ ਖਪਤ ਲਈ ਫਿੱਟ ਨਹੀਂ ਹਨ। ਗੋਲਗੱਪਿਆਂ ਦੇ ਨਮੂਨੇ ਵਿੱਚ ਚਮਕਦਾਰ ਨੀਲਾ, ਸਨਸੈੱਟ ਪੀਲਾ ਅਤੇ ਟਾਰਟਰਾਜ਼ੀਨ ਵਰਗੇ ਕੈਮੀਕਲ ਪਾਏ ਗਏ ਹਨ ਜੋ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।

ਗੋਲਗੱਪਾ ਦਾ ਪਾਣੀ ਮਿਲਾਵਟੀ ਹੈ ਜਾਂ ਨਹੀਂ, ਕਿਵੇਂ ਕਰੀਏ ਜਾਂਚ ?

ਗੋਲਗੱਪਿਆਂ ਦਾ ਪਾਣੀ ਹਰ ਕੋਈ ਵੱਖ-ਵੱਖ ਤਰੀਕਿਆਂ ਨਾਲ ਤਿਆਰ ਕੀਤਾ ਜਾਂਦਾ ਹੈ ਪਰ ਜੇਕਰ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਜਾਂ ਰੰਗ ਦੀ ਮਿਲਾਵਟ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਫੜ ਸਕਦੇ ਹੋ। ਧਿਆਨ ਰਹੇ ਕਿ ਜੇਕਰ ਪਾਣੀ ਇਮਲੀ ਦਾ ਹੋਵੇ ਤਾਂ ਇਹ ਹਲਕਾ ਭੂਰਾ ਰੰਗ ਦਾ ਹੋਵੇਗਾ। ਜਦੋਂ ਕਿ ਜੇਕਰ ਧਨੀਆ ਪੁਦੀਨੇ ਦਾ ਪਾਣੀ ਹੈ ਤਾਂ ਇਹ ਗੂੜਾ ਹਰਾ ਹੋਵੇਗਾ। ਜੇਕਰ ਪਾਣੀ ਦਾ ਰੰਗ ਹਲਕਾ ਹੋ ਜਾਵੇ ਤਾਂ ਇਸ ਵਿੱਚ ਤੇਜ਼ਾਬ ਦੀ ਮਿਲਾਵਟ ਹੋ ਸਕਦੀ ਹੈ। ਜੇਕਰ ਗੋਲਗੱਪੇ 'ਚ ਐਸਿਡ ਮਿਲਾਇਆ ਜਾਵੇ ਤਾਂ ਸਵਾਦ 'ਚ ਕੁੜੱਤਣ ਅਤੇ ਪੇਟ 'ਚ ਤੁਰੰਤ ਜਲਨ ਹੁੰਦੀ ਹੈ।

Location: India, Chandigarh

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement