
Food Recipes: ਟੋਸਟ ਖਾਣ ਤੋਂ ਬਾਅਦ ਜਲਦੀ ਭੁੱਖ ਵੀ ਨਹੀਂ ਲਗਦੀ ਅਤੇ ਨਾਲ ਹੀ ਇਹ ਸਿਹਤਮੰਦ ਵੀ ਹੁੰਦੇ ਹਨ
Make cheese toast at home Food Recipes: ਨਾਸ਼ਤੇ ਵਿਚ ਜ਼ਿਆਦਾਤਰ ਲੋਕ ਟੋਸਟ ਖਾਣਾ ਪਸੰਦ ਕਰਦੇ ਹਨ। ਟੋਸਟ ਖਾਣ ਤੋਂ ਬਾਅਦ ਜਲਦੀ ਭੁੱਖ ਵੀ ਨਹੀਂ ਲਗਦੀ ਅਤੇ ਨਾਲ ਹੀ ਇਹ ਸਿਹਤਮੰਦ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਪਨੀਰ ਚੀਜ਼ ਟੋਸਟ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ। ਆਉ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ: ਡੇਢ ਚਮਚ ਤੇਲ, 1/2 ਚਮਚ ਜੀਰਾ, 90 ਗ੍ਰਾਮ ਪਿਆਜ਼, 1 ਚਮਚ ਅਦਰਕ ਦਾ ਪੇਸਟ, 90 ਗ੍ਰਾਮ ਟਮਾਟਰ, 1/4 ਚਮਚ ਹਲਦੀ, 1/2 ਚਮਚ ਨਮਕ, 1/2 ਚਮਚ, ਲਾਲ ਮਿਰਚ ਪਾਊਡਰ, 1/2 ਚਮਚ ਗਰਮ ਮਸਾਲਾ, 170 ਗ੍ਰਾਮ ਪਨੀਰ, 1/2 ਮੇਥੀ, 1 1/2 ਚਮਚ ਧਨੀਆ, ਬਰੈੱਡ, ਰੈੱਡ ਚਿੱਲੀ ਫ਼ਲੇਕਸ।
ਵਿਧੀ : ਇਕ ਪੈਨ ਵਿਚ ਤੇਲ ਗਰਮ ਕਰ ਕੇ ਜੀਰਾ ਅਤੇ ਪਿਆਜ਼ ਪਾਉ ਅਤੇ ਚੰਗੀ ਤਰ੍ਹਾਂ ਭੁੰਨ ਲਉ। ਫਿਰ ਇਸ ਵਿਚ ਹਰੀ ਮਿਰਚ ਅਤੇ ਅਦਰਕ ਦਾ ਪੇਸਟ ਪਾ ਕੇ 4-5 ਮਿੰਟ ਲਈ ਭੁੰਨ ਲਉ। ਫਿਰ ਇਸ ਵਿਚ ਪਿਆਜ਼, ਟਮਾਟਰ, ਹਲਦੀ, ਨਮਕ, ਗਰਮ ਮਸਾਲਾ ਅਤੇ ਲਾਲ ਮਿਰਚ ਪਾ ਕੇ ਮਿਲਾ ਲਉ। ਇਸ ਤੋਂ ਬਾਅਦ ਇਸ ਵਿਚ ਪਨੀਰ, ਮੇਥੀ ਅਤੇ ਧਨੀਆ ਪਾ ਕੇ ਭੁੰਨ ਲਉ। ਫਿਰ ਇਕ ਬਰੈੱਡ ਸਲਾਈਸ ਪਾਉ ਅਤੇ ਉਸ ’ਤੇ ਪਨੀਰ ਦੀ ਭੁਰਜੀ ਅਤੇ ਰੈੱਡ ਚਿੱਲੀ ਫ਼ਲੇਕਸ ਪਾਉ। ਓਵਨ ਨੂੰ 330 ਡਿਗਰੀ ਐਫ਼/170 ਡਿਗਰੀ ਦੇ ਤਾਪਮਾਨ ’ਤੇ ਗਰਮ ਕਰ ਕੇ ਬ੍ਰੈੱਡ ਸਲਾਈਸ ਨੂੰ 7-10 ਮਿੰਟ ਲਈ ਭੁੰਨੋ। ਪਨੀਰ ਚੀਜ਼ ਟੋਸਟ ਤਿਆਰ ਹੈ। ਗਰਮਾ ਗਰਮ ਪਰੋਸੋ।