ਸਾਗ ਬਣਾਉਣ ਦਾ ਤਰੀਕਾ 
Published : Dec 28, 2018, 4:16 pm IST
Updated : Dec 28, 2018, 4:16 pm IST
SHARE ARTICLE
Sarson da saag
Sarson da saag

ਸਰਦੀਆਂ 'ਚ ਸਰੌਂ ਦਾ ਸਾਗ ਅਤੇ ਮੱਕੀ ਦੀ ਰੋਟੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਪਰ ਜਦੋਂ ਅਸੀਂ ਘਰ ਸਾਗ ਬਣਾਉਂਦੇ ਹਾਂ ਤਾਂ ਇਸ ਦਾ ਸੁਆਦ ਪੂਰੀ ਤਰ੍ਹਾਂ ਨਹੀਂ ...

ਸਰਦੀਆਂ 'ਚ ਸਰੌਂ ਦਾ ਸਾਗ ਅਤੇ ਮੱਕੀ ਦੀ ਰੋਟੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਪਰ ਜਦੋਂ ਅਸੀਂ ਘਰ ਸਾਗ ਬਣਾਉਂਦੇ ਹਾਂ ਤਾਂ ਇਸ ਦਾ ਸੁਆਦ ਪੂਰੀ ਤਰ੍ਹਾਂ ਨਹੀਂ ਮਿਲ ਪਾਉਂਦਾ। ਆਓ ਜਾਣਦੇ ਹਾਂ ਸਾਗ ਨੂੰ ਹੋਰ ਵਧੀਆ ਤਰੀਕੇ ਨਾਲ ਬਣਾਉਣ ਦਾ ਤਰੀਕਾ। ਸਰੌਂ, ਪਾਲਕ ਅਤੇ ਬਾਥੂ ਦੇ ਪੱਤਿਆਂ ਨੂੰ ਸਾਫ ਕਰਕੇ ਛਾਨਣੀ 'ਚ ਟੇਡਾ ਕਰਕੇ ਰੱਖ ਦਿਓ, ਤਾਂ ਜੋ ਫਾਲਤੂ ਪਾਣੀ ਨਿਕਲ ਜਾਏ। 

sarson ka saagsarson ka saag

ਸਮੱਗਰੀ : ਸਰੋਂ ਦਾ ਸਾਗ - 500 ਗ੍ਰਾਮ, ਪਾਲਕ 150 ਗ੍ਰਾਮ, ਬਾਥੂ 100 ਗ੍ਰਾਮ, ਟਮਾਟਰ 250 ਗ੍ਰਾਮ, ਪਿਆਜ਼ 1 (ਬਰੀਕ ਕਟਿਆ ਹੋਇਆ), ਲੱਸਣ 5 ਕਲੀਆਂ (ਬਰੀਕ ਕਟਿਆ ਹੋਇਆ), ਹਰੀ ਮਿਰਚ 2, ਅਦਰਕ 1 ਵੱਡੇ ਟੁਕੜੇ, ਸਰੋਂ ਦਾ ਤੇਲ 2 ਵੱਡੇ ਚੱਮਚ, ਬਟਰ/ਘਿਓ 2 ਵੱਡੇ ਚੱਮਚ, ਹਿੰਗ 2 ਚੁਟਕੀ, ਜੀਰਾ 1/2 ਛੋਟਾ ਚਮਚ, ਹਲਦੀ ਪਾਊਡਰ 1/4 ਛੋਟਾ ਚਮਚ, ਮੱਕੀ ਦਾ ਆਟਾ 1/4 ਕਪ, ਲਾਲ ਮਿਰਚ ਪਾਊਡਰ 1/4 ਛੋਟਾ ਚਮਚ, ਲੂਣ ਸਵਾਦ ਅਨੁਸਾਰ।

sarson ka saagsarson ka saag

ਵਿਧੀ :-  ਸਰੌਂ, ਪਾਲਕ ਅਤੇ ਬਾਥੂ ਦੇ ਜ਼ਿਆਦਾ ਮੋਟੇ ਡੰਡਲ ਦਾ ਇਸਤੇਮਾਲ ਨਾ ਕਰੋ। ਸਾਗ ਬਣਾਉਣ ਲਈ ਮੱਕੀ ਦੇ ਆਟੇ ਨੂੰ ਭੁਨਣ ਦੀ ਬਜਾਏ ਕੱਚਾ ਹੀ ਘੋਲ ਕੇ ਉਸ ਸਮੇਂ ਮਿਲਾ ਸਕਦੇ ਹੋ, ਜਦੋਂ ਪੱਤੇ ਚੰਗੀ ਤਰ੍ਹਾਂ ਉਬਲ ਕੇ ਤਿਆਰ ਹੋ ਜਾਣ। ਸਾਗ 'ਚ ਉਬਾਲ ਆਉਣ ਤੋਂ ਬਾਅਦ 20-25 ਮਿੰਟ ਤੱਕ ਪਕਾਓ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਚਲਾਉਂਦੇ ਰਹੋ। ਮੋਟੇ ਭਾਰੇ ਚਮਚ ਦੇ ਨਾਲ ਇਸ ਨੂੰ ਘੋਟੋ। ਜਦੋਂ ਸਬਜ਼ੀ ਚੰਗੀ ਤਰ੍ਹਾਂ ਘੁਲ ਕੇ ਤਿਆਰ ਹੋ ਜਾਏ ਉਸ ਤੋਂ ਬਾਅਦ ਹੀ ਇਸ ਤੇ ਤੜਕਾ ਪਾਓ।

sarson ka saagsarson ka saag

ਮੱਕੀ ਦੇ ਆਟੇ ਨੂੰ ਭੁੰਨ ਕੇ ਪਾਉਣ ਨਾਲ ਸਾਗ ਜਲਦੀ ਵੀ ਬਣਦਾ ਹੈ ਅਤੇ ਸੁਆਦ ਵੀ। ਜੇਕਰ ਤੁਸੀਂ ਲਸਣ ਅਤੇ ਪਿਆਜ਼ ਪਸੰਦ ਕਰਦੇ ਹੋ ਤਾਂ ਇਕ ਪਿਆਜ਼ ਅਤੇ 4-5 ਕਲੀਆਂ ਲਸਣ ਕੱਟ ਕੇ ਜ਼ੀਰਾ ਭੁੰਨਣ ਤੋਂ ਬਾਅਦ ਪਾਓ ਅਤੇ ਪਿਆਜ਼ ਹਲਕਾ ਗੁਲਾਬੀ ਹੋਣ ਤੱਕ ਹੀ ਭੁੰਨੋ। ਬਾਕੀ ਮਸਾਲੇ ਉਸੇ ਤਰ੍ਹਾਂ ਹੀ ਪਾਓ। ਜਿਸ ਤਰ੍ਹਾਂ ਪਾਏ ਜਾਂਦੇ ਹਨ। ਮਸਾਲਿਆਂ ਨੂੰ ਘਿਓ ਛੱਡਣ ਤੱਕ ਪਕਾਓਗੇ ਤਾਂ ਸੁਆਦ ਹੋਰ ਵੀ ਜ਼ਿਆਦਾ ਹੋਵੇਗਾ।

sarson ka saagsarson ka saag

ਸਾਗ ਨੂੰ ਦੇਸੀ ਸੁਆਦ ਦੇਣ ਲਈ ਇਸ ਨੂੰ ਕੁੱਕਰ ਦੀ ਬਜਾਏ ਕੜਾਈ 'ਚ ਹੀ ਪਕਾਓ। ਇਸ ਨੂੰ ਮਿਕਸੀ 'ਚ ਪੀਸਣ ਦੀ ਬਜਾਏ ਕੜਾਈ 'ਚ ਹੀ ਕੜਛੀ ਜਾਂ ਮੈਸ਼ਰ ਦੇ ਨਾਲ ਮੈਸ਼ ਕਰਕੇ ਦਰਦਰਾ ਪੀਸ ਲਓ। ਜੇਕਰ ਸਾਗ ਹਰੇ ਰੰਗ ਦਾ ਚਾਹੁੰਦੇ ਹੋ ਤਾਂ ਇਸ ਨੂੰ ਢੱਕੇ ਬਗੈਰ ਹੀ ਪਕਾਓ।

ਕੁਝ ਲੋਕ ਸਾਗ 'ਚ ਰਾਈ ਦਾ ਇਸਤੇਮਾਲ ਕਰਦੇ ਹਨ ਜਦੋਂ ਕਿ ਸਾਗ 'ਚ ਰਾਈ ਦਾ ਤੜਕਾ ਨਹੀਂ ਲੱਗਦਾ। ਸਾਗ ਜੇਕਰ ਕਰਾਰਾ ਪਸੰਦ ਕਰਦੇ ਹੋ ਤਾਂ ਇਸ 'ਚ ਹਰੀ ਮਿਰਚ ਹੋਰ ਪਾ ਸਕਦੇ ਹੋ। ਸਾਗ 'ਚ ਜੇਕਰ ਘਿਓ ਦੀ ਜਗ੍ਹਾਂ 'ਤੇ ਦੇਸੀ ਮੱਖਣ ਪਾਓਗੇ ਤਾਂ ਇਸ ਦੇ ਨਾਲ ਸੁਆਦ ਵਧੇਗਾ ਹੀ ਨਹੀਂ ਸਗੋਂ ਦੋਗੁਣਾ ਹੋ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement