ਘਰ 'ਚ ਹੀ ਬਣਾਓ ਡਰਾਈਫਰੂਟ ਚਾਕਲੇਟ ਬਾਰਕ
Published : Jul 29, 2018, 10:43 am IST
Updated : Jul 29, 2018, 10:43 am IST
SHARE ARTICLE
Dryfruits chocolate bark
Dryfruits chocolate bark

ਡਰਾਈਫਰੂਟ ਚਾਕਲੇਟ ਬਾਰਕ ਬਣਾਉਣ ਲਈ ਸੱਭ ਤੋਂ ਪਹਿਲਾਂ ਕਾਜੂ ਨੂੰ ਬਰੀਕ ਟੁਕੜਿਆਂ ਵਿਚ ਕੱਟ ਕੇ ਤਿਆਰ ਕਰ ਲਓ, ਅਖ਼ਰੋਟ ਨੂੰ ਵੀ ਛੋਟਾ ਛੋਟਾ ਕੱਟ ਕੇ ਤਿਆਰ ਕਰ ਲਓ ਅਤੇ...

ਸਮੱਗਰੀ : ਵਾਈਟ ਕੰਪਾਉਂਡ 185 ਗਰਾਮ, ਡਾਰਕ ਕੰਪਾਉਂਡ 375 ਗਰਾਮ, ਕਿਸ਼ਮਿਸ਼ ½ ਕਪ, ਕਾਜੂ ½ ਕਪ, ਅਖ਼ਰੋਟ ½ ਕਪ, ਪਿਸਤੇ 2 ਟੇਬਲ ਸਪੂਨ

Dryfruits chocolate barkDryfruits chocolate bark

ਢੰਗ : ਡਰਾਈਫਰੂਟ ਚਾਕਲੇਟ ਬਾਰਕ ਬਣਾਉਣ ਲਈ ਸੱਭ ਤੋਂ ਪਹਿਲਾਂ ਕਾਜੂ ਨੂੰ ਬਰੀਕ ਟੁਕੜਿਆਂ ਵਿਚ ਕੱਟ ਕੇ ਤਿਆਰ ਕਰ ਲਓ, ਅਖ਼ਰੋਟ ਨੂੰ ਵੀ ਛੋਟਾ ਛੋਟਾ ਕੱਟ ਕੇ ਤਿਆਰ ਕਰ ਲਓ ਅਤੇ ਪਿਸਤਿਆਂ ਨੂੰ ਵੀ ਇਸੇ ਤਰ੍ਹਾਂ ਨਾਲ ਬਰੀਕ ਟੁਕੜਿਆਂ ਵਿੱਚ ਕੱਟ ਲਓ। ਕਿਸ਼ਮਿਸ਼ ਦੇ ਡੰਠਲ ਹਟਾ ਕੇ ਇਸ ਨੂੰ ਸਾਫ਼ ਕਰ ਲਓ। ਡਰਾਈਫਰੂਟ ਨੂੰ ਮਾਈਕਰੋਵੇਵ ਵਿਚ 1 ਮਿੰਟ ਲਈ ਰੋਸਟ ਕਰ ਲਓ। ਵਾਈਟ ਕੰਪਾਉਂਡ ਚਾਕਲੇਟ ਨੂੰ ਬਰੀਕ ਕੱਟ ਕੇ ਜਾਂ ਤੋੜ ਕਰ ਕੇ ਕੌਲੇ ਵਿਚ ਕੱਢ ਲਓ। ਇਸੇ ਤਰ੍ਹਾਂ ਨਾਲ ਡਾਰਕ ਕੰਪਾਉਂਡ ਚਾਕਲੇਟ ਨੂੰ ਵੀ ਬਰੀਕ ਕੱਟ ਕਰ ਜਾਂ ਤੋੜ ਕੇ ਦੂਜੇ ਕੌਲੇ ਵਿਚ ਕੱਢ ਲਓ। 

Dryfruits chocolate barkDryfruits chocolate bark

ਡਾਰਕ ਕੰਪਾਉਂਡ ਚਾਕਲੇਟ ਨੂੰ 1 ਮਿੰਟ ਲਈ ਮਾਈਕਰੋਵੇਵ ਕਰ ਲਓ। ਚਾਕਲੇਟ ਨੂੰ ਬਾਹਰ ਕੱਢੋ ਅਤੇ ਇਸ ਨੂੰ ਚਲਾਓ,  ਥੋੜ੍ਹੀ ਦੇਰ ਤੱਕ ਚਲਾਉਂਦੇ ਰਹੋ, ਚਾਕਲੇਟ ਪੂਰੀ ਤਰ੍ਹਾਂ ਮੈਲਟ ਹੋ ਜਾਂਦੀ ਹੈ, ਚਾਕਲੇਟ ਮੈਲਟ ਹੋ ਕੇ ਤਿਆਰ ਹੈ। ਇਸੇ ਤਰ੍ਹਾਂ ਵਾਈਟ ਕੰਪਾਉਂਡ ਚਾਕਲੇਟ ਨੂੰ ਵੀ 40 ਸੈਕਿੰਡ ਲਈ ਮਾਈਕਰੋਵੇਵ ਕਰ ਲਓ, ਕੌਲੇ ਨੂੰ ਬਾਹਰ ਕੱਢੋ ਅਤੇ ਚਾਕਲੇਟ ਨੂੰ ਚੰਗੇ ਤਰ੍ਹਾਂ ਚਲਾਉਂਦੇ ਰਹੇ ਚੌਕਲੇਟ ਮੈਲਟ ਹੋ ਕੇ ਤਿਆਰ ਹੋ ਜਾਵੇਗੀ।

Dryfruits chocolate barkDryfruits chocolate bark

ਦੋਹਾਂ ਚਾਕਲੇਟ ਮੈਲਟ ਹੋ ਕੇ ਤਿਆਰ ਹਨ। ਹੁਣ ਇਕ ਟ੍ਰੇ ਲਓ ਉਸ 'ਤੇ ਉਸੇ ਦੇ ਸਾਈਜ਼ ਦੇ ਬਰਾਬਰ ਦਾ ਬਟਰ ਪੇਪਰ ਰੱਖ ਦਿਓ। ਹੁਣ ਇਸ ਪੇਪਰ 'ਤੇ ਮੈਲਟ ਹੋਈ ਡਾਰਕ ਕੰਪਾਉਂਡ ਚਾਕਲੇਟ ਚੱਮਚ ਨਾਲ ਕਿਵੇਂ ਦੀ ਵੀ ਲਕੀਰ ਅਤੇ ਡਿਜ਼ਾਇਨ ਬਣਾਉਂਦੇ ਹੋਏ ਪਾਓ ਅਤੇ ਇਸ ਨੂੰ ਸੈਟ ਹੋਣ ਦਿਓ, ਹੁਣ ਇਸ 'ਤੇ ਮੈਲਟ ਹੋਈ ਵਾਈਟ ਕੰਪਾਉਂਡ ਚਾਕਲੇਟ ਪਾ ਕਰ ਫੈਲਾ ਦਿਓ, ਹੁਣ ਇਸ ਦੇ 'ਤੇ ਡਾਰਕ ਕੰਪਾਉਂਡ ਚਾਕਲੇਟ ਨੂੰ ਪਾ ਕੇ ਇਕ ਵਾਂਗ ਫੈਲਾ ਦਿਓ ਅਤੇ ਇਸ ਦੇ ਉਤੇ ਰੋਸਟ ਕੀਤੇ ਹੋਏ ਡਰਾਈ ਫਰੂਟ ਇਕ ਜਿਹੇ ਫੈਲਾਉਂਦੇ ਹੋਏ ਪਾ ਦਿਓ। ਬਾਰਕ ਨੂੰ 10 ਮਿੰਟ ਫਰਿਜ਼ਰ ਵਿਚ ਸੈਟ ਹੋਣ ਲਈ ਰੱਖ ਦਿਓ।

Dryfruits chocolate barkDryfruits chocolate bark

ਡਰਾਈਫਰੂਟ ਚਾਕਲੇਟ ਬਾਰਕ ਬਣ ਕੇ ਤਿਆਰ ਹੈ। ਬਾਰਕ ਨੂੰ ਟੁਕੜਿਆਂ ਵਿਚ ਤੋਡ਼ ਕੇ ਪਲੇਟ ਵਿਚ ਰੱਖ ਲਓ। ਸਵਾਦਿਸ਼ਟ ਡਰਾਈਫਰੂਟ ਚਾਕਲੇਟ ਬਾਰਕ ਬਣ ਕੇ ਤਿਆਰ ਹੈ। ਡਰਾਈਫਰੂਟ ਚਾਕਲੇਟ ਬਾਰਕ ਨੂੰ ਫਰਿਜ ਵਿਚ ਰੱਖ ਕੇ 2 - 3 ਮਹਿਨੇ ਖਾਧਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement