ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਮਾਲਪੂੜੇ
Published : Aug 29, 2023, 2:35 pm IST
Updated : Aug 29, 2023, 2:35 pm IST
SHARE ARTICLE
Malpua Recipe at Home
Malpua Recipe at Home

ਆਉ ਜਾਣਦੇ ਹਾਂ ਮਾਲਪੂੜੇ ਦੀ ਰੈਸਿਪੀ


ਸਮੱਗਰੀ: ਅੱਧਾ ਲੀਟਰ ਫੁੱਲ ਕ੍ਰੀਮ ਦੁੱਧ, ਅੱਧਾ ਕੱਪ ਮੈਦਾ, 1 ਵੱਡਾ ਚਮਚ ਬਾਰੀਕ ਸੂਜੀ, 1 ਚੌਥਾਈ ਵੱਡਾ ਚਮਚ ਹਰੀ ਇਲਾਇਚੀ ਪਾਊਡਰ, ਅੱਧ ਕੱਪ ਪਨੀਰ ਕਸ਼ ਕੀਤਾ ਹੋਇਆ, ਖੰਡ 250 ਗ੍ਰਾਮ, 100 ਮਿ.ਲੀ. ਪਾਣੀ, 1 ਵੱਡਾ ਚਮਚ ਬਾਦਾਮ ਤੇ ਪਿਸਤੇ ਕੱਟੇ ਹੋਏ, ਦੇਸੀ ਘਿਉ ਮਾਲਪੂੜੇ ਸੇਕਣ ਲਈ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ ਦੁੱਧ ਪਾ ਕੇ ਘੱਟ ਸੇਕ ’ਤੇ ਰੱਖੋ ਅਤੇ ਗਾੜ੍ਹਾ ਹੋਣ ਤਕ ਪਕਾਉ, ਭਾਵ ਦੁੱਧ ਅੱਧਾ ਰਹਿ ਜਾਵੇ ਅੱਗ ਤੋਂ ਲਾਹ ਕੇ ਦੁੱਧ ਵਿਚ ਖੰਡ ਪਾਉ ਅਤੇ ਠੰਢਾ ਕਰ ਲਉ। ਇਸ ਤੋਂ ਬਾਅਦ ਇਸ ਵਿਚ ਮੈਦਾ, ਸੂਜੀ ਅਤੇ ਇਲਾਇਚੀ ਪਾਊਡਰ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਕੇ 5 ਮਿੰਟ ਲਈ ਰੱਖੋ। ਮਾਲਪੂੜੇ ਦਾ ਮਿਸ਼ਰਣ ਤਿਆਰ ਹੈ ਹੁਣ ਇਕ ਦੂਜੇ ਭਾਂਡੇ ਵਿਚ ਖੰਡ ਅਤੇ ਪਾਣੀ ਪਾ ਕੇ ਘੱਟ ਸੇਕ ’ਤੇ ਰੱਖੋ ਤੇ ਪਕਾ ਕੇ ਇਕ ਤਾਰ ਦੀ ਚਾਸ਼ਨੀ ਬਣਾ ਲਉ। ਫਿਰ ਇਕ ਤਵੇ ’ਤੇ ਦੇਸੀ ਘਿਉ ਪਾ ਕੇ ਚਮਚ ਨਾਲ ਥੋੜ੍ਹਾ ਮਿਸ਼ਰਣ ਲੈ ਕੇ ਫੈਲਾਉ ਅਤੇ ਮਾਲਪੂੜਾ ਪਕਾਉ। ਇਨ੍ਹਾਂ ਮਾਲਪੂੜਿਆਂ ਨੂੰ ਚਾਸ਼ਨੀ ਵਿਚ 1 ਘੰਟੇ ਤਕ ਪਾ ਕੇ ਰੱਖੋ, ਫਿਰ ਪਲੇਟ ਵਿਚ ਕੱਢ ਲਉ ਅਤੇ ਇਨ੍ਹਾਂ ’ਤੇ ਬੂਰਿਆ ਹੋਇਆ ਪਨੀਰ, ਪਿਸਤਾ ਤੇ ਬਾਦਾਮ ਛਿੜਕੋ। ਤੁਹਾਡੇ ਮਾਲਪੂੜੇ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਖਵਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement